ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਮਲਵਿੰਦਰ ਸਿੰਘ ਕੰਗ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਕੇਂਦਰ ਸਰਕਾਰ ਨੇ ਵੰਦੇ ਭਾਰਤ ਐਕਸਪ੍ਰੈੱਸ ਦਾ ਨੰਗਲ ਰੇਲਵੇ ਸਟੇਸ਼ਨ ’ਤੇ ਸਟਾਪੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਲਵਿੰਦਰ ਸਿੰਘ ਕੰਗ ਨੇ ਵੀਡੀਓ ਜਾਰੀ ਕਰਕੇ ਖੁਦ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਾਡੀਆਂ ਮੰਗਾਂ ਨੂੰ ਸਵੀਕਾਰ ਕਰਦਿਆਂ ਭਾਰਤ ਸਰਕਾਰ ਨੇ 29 ਜੁਲਾਈ ਤੋਂ ਵੰਦੇ ਭਾਰਤ ਐਕਸਪ੍ਰੈੱਸ ਦਾ ਨੰਗਲ ਰੇਲਵੇ ਸਟੇਸ਼ਨ ’ਤੇ ਸਟਾਪ ਮਨਜ਼ੂਰ ਕਰ ਲਿਆ ਹੈ। ਸੰਸਦ ਮੈਂਬਰ ਵਜੋਂ ਆਪਣੇ ਹਲਕੇ ਦੇ ਲੋਕਾਂ ਅਤੇ ਸੰਗਤ ਦੀ ਭਲਾਈ ਲਈ ਅੱਗੇ ਵੀ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਾਂਗੇ।
ਅੰਬ ਅੰਦੌਰਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਹੁਣ ਨੰਗਲ ਡੈਮ ਰੇਲਵੇ ਸਟੇਸ਼ਨ ‘ਤੇ ਰੁਕੇਗੀ। ਉੱਤਰੀ ਰੇਲਵੇ ਨੇ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਹਨ। ਇਹ ਸਟਾਪੇਜ ਇਸ ਸਮੇਂ ਪ੍ਰਯੋਗਾਤਮਕ ਆਧਾਰ ‘ਤੇ ਹੈ, ਅਤੇ ਪੰਜ ਮਹੀਨਿਆਂ ਲਈ ਯਾਤਰੀਆਂ ਦੀ ਗਿਣਤੀ ਅਤੇ ਟਿਕਟਾਂ ਦੀ ਵਿਕਰੀ ਦੀ ਸਮੀਖਿਆ ਕਰਨ ਤੋਂ ਬਾਅਦ ਇਸਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਜਾਵੇਗਾ। ਵੰਦੇ ਭਾਰਤ ਐਕਸਪ੍ਰੈਸ ਦੇ ਨੰਗਲ ਡੈਮ ਸਟਾਪੇਜ ਦੀ ਸ਼ੁਰੂਆਤ ਨੂੰ ਮਨਾਉਣ ਲਈ 29 ਜੁਲਾਈ ਨੂੰ ਉੱਤਰੀ ਰੇਲਵੇ ਵਿਭਾਗ ਦੁਆਰਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਖਿਲਾਫ ਵਾਰੰਟ ਜਾਰੀ, ਬਜਰੰਗ ਦਲ ਖਿਲਾਫ ਕੀਤੀ ਸੀ ਟਿੱਪਣੀ
ਰੇਲਵੇ ਦੇ ਆਦੇਸ਼ ਅਨੁਸਾਰ, 22448 ਅੰਬ ਅੰਦੌਰਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ 29 ਜੁਲਾਈ ਤੋਂ ਨੰਗਲ ਡੈਮ ਸਟੇਸ਼ਨ ‘ਤੇ ਰੁਕਣਾ ਸ਼ੁਰੂ ਕਰ ਦੇਵੇਗੀ। ਟ੍ਰੇਨ ਨੰਗਲ ਡੈਮ ਰੇਲਵੇ ਸਟੇਸ਼ਨ ‘ਤੇ ਦੁਪਹਿਰ 1:43 ਵਜੇ ਪਹੁੰਚੇਗੀ ਅਤੇ ਦੁਪਹਿਰ 1:53 ਵਜੇ ਰਵਾਨਾ ਹੋਵੇਗੀ। 22447 ਨਵੀਂ ਦਿੱਲੀ-ਅੰਬ ਅੰਦੌਰਾ ਵੰਦੇ ਭਾਰਤ ਐਕਸਪ੍ਰੈਸ 30 ਜੁਲਾਈ ਨੂੰ ਨੰਗਲ ਡੈਮ ਰੇਲਵੇ ਸਟੇਸ਼ਨ ‘ਤੇ ਰੁਕਣਾ ਸ਼ੁਰੂ ਕਰੇਗੀ। ਇਹ ਟ੍ਰੇਨ ਨੰਗਲ ਡੈਮ ਰੇਲਵੇ ਸਟੇਸ਼ਨ ‘ਤੇ ਸਵੇਰੇ 10:18 ਵਜੇ ਪਹੁੰਚੇਗੀ ਅਤੇ ਸਵੇਰੇ 10:20 ਵਜੇ ਰਵਾਨਾ ਹੋਵੇਗੀ।
ਰੇਲਵੇ ਨੇ ਵਪਾਰਕ ਵਿਭਾਗ ਨੂੰ ਨੰਗਲ ਡੈਮ ਸਟੇਸ਼ਨ ‘ਤੇ ਟਿਕਟਾਂ ਦੀ ਵਿਕਰੀ ਅਤੇ ਯਾਤਰੀ ਆਵਾਜਾਈ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਪੰਜ ਮਹੀਨਿਆਂ ਦੇ ਅੰਦਰ ਹੈੱਡਕੁਆਰਟਰ ਨੂੰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਮੀਖਿਆ ਤੋਂ ਬਾਅਦ ਹੀ ਇਸ ਸਟਾਪੇਜ ਨੂੰ ਜਾਰੀ ਰੱਖਣ ਜਾਂ ਖਤਮ ਕਰਨ ਬਾਰੇ ਫੈਸਲਾ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








