ਅਸੀਂ ਆਮ ਤੌਰ ‘ਤੇ ਬਾਜ਼ਾਰ ਤੋਂ ਮਹਿੰਗੇ ਤੇ ਚੰਗੀ ਕੁਆਲਟੀ ਦੇ ਚਾਵਲ ਲਿਆਉਂਦੇ ਹਾਂ। ਉਨ੍ਹਾਂ ਨੂੰ ਖਰਾਬ ਹੋਣ ਤੋ ਬਚਾਉਣ ਲਈ ਅਸੀਂ ਵਧੀਆ ‘ਏਅਰਟਾਈਟ’ ਡੱਬੇ ਦੀ ਵਰਤੋਂ ਕਰਦੇ ਹਾਂ ਤਾਂ ਕਿ ਬਾਹਰ ਦੀ ਹਵਾ ਤੇ ਨਮੀ ਅੰਦਰ ਨਾ ਜਾ ਸਕੇ ਪਰ ਕੁਝ ਹਫਤਿਆਂ ਬਾਅਦ ਜਦੋਂ ਅਸੀਂ ਡੱਬਾ ਖੋਲ੍ਹਦੇ ਹਾਂ ਤਾਂ ਉਸ ਵਿਚ ਛੋਟੇ-ਛੋਟੇ ਕਾਲੇ ਕੀੜੇ ਰੇਂਗਦੇ ਹੋਏ ਦਿਖਾਈ ਦਿੰਦੇ ਹਨ।
ਉਸ ਸਮੇਂ ਹਰ ਕਿਸੇ ਦੇ ਦਿਮਾਗ ਵਿਚ ਪਹਿਲਾਂ ਸਵਾਲ ਇਹ ਆਉਂਦਾ ਹੈ ਕਿ ਜਦੋਂ ਡੱਬਾ ਪੂਰੀ ਤਰ੍ਹਾਂ ਤੋਂ ਬੰਦ ਸੀ ਆਖਿਰ ਉਸ ਵਿਚ ਕੀੜੇ ਕਿਵੇਂ ਵੜੇ। ਆਓ ਅਸੀਂ ਇਸ ਰਹੱਸ ਤੋਂ ਪਰਦਾ ਚੁੱਕਦੇ ਹਾਂ ਤੇ ਜਾਣਦੇ ਹੋ ਕਿ ਇਨ੍ਹਾਂ ਨੂੰ ਦੂਰ ਰੱਖਣ ਦੇ ਕੁਝ ਬਹੁਤ ਹੀ ਆਸਾਨ ਉਪਾਅ।
ਸੱਚਾਈ ਇਹ ਹੈ ਕਿ ਇਹ ਕੀੜੇ ਏਅਰਟਾਈਟ ਡੱਬੇ ਦੇ ਬਾਹਰ ਤੋਂ ਅੰਦਰ ਨਹੀਂ ਜਾਂਦੇ ਸਗੋਂ ਇਹ ਪਹਿਲਾਂ ਤੋਂ ਹੀ ਚਾਵਲ ਦੇ ਅੰਦਰ ਹੁੰਦੇ ਹਨ। ਦਰਅਸਲ ਜਦੋਂ ਚਾਵਲ ਖੇਤਾਂ ਵਿਚ ਹੁੰਦੇ ਹਨ ਜਾਂ ਗੋਦਾਮਾਂ ਵਿਚ ਰੱਖੇ ਜਾਂਦੇ ਹਨ ਤਾਂ ਕੀੜੇ ਚਾਵਲ ਦੇ ਦਾਣਿਆਂ ‘ਤੇ ਆਪਣੇ ਸੂਖਮ ਅੰਡੇ ਦੇ ਦਿੰਦੇ ਹਨ। ਇਹ ਆਂਡੇ ਇੰਨੇ ਜ਼ਿਆਦਾ ਛੋਟੇ ਹੁੰਦੇ ਹਨ ਕਿ ਮਸ਼ੀਨ ਨਾਲ ਸਾਫ ਹੋਣ ਦੇ ਬਾਲਜੂਦ ਦਾਣੇ ਨਾਲ ਚਿਪਕੇ ਰਹਿੰਦੇ ਹਨ ਤੇ ਸਾਨੂੰ ਦਿਖਾਈ ਨਹੀਂ ਦਿੰਦੇ। ਜਦੋਂ ਅਸੀਂ ਇਨ੍ਹਾਂ ਚਾਵਲਾਂ ਨੂੰ ਏਅਰਟਾਈਟ ਡੱਬੇ ਵਿਚ ਬੰਦ ਕਰਕੇ ਰਸੋਈ ਵਿਚ ਰੱਖ ਦਿੰਦੇ ਹਾਂ ਤਾਂ ਡੱਬੇ ਦੇ ਅੰਦਰ ਤਾਪਮਾਨ ਤੇ ਹਲਕੀ ਜਿਹੀ ਨਮੀ ਇਨ੍ਹਾਂ ਆਂਡਿਆਂ ਨੂੰ ਪਨਪਣ ਦਾ ਮੌਕਾ ਦੇ ਦਿੰਦੀ ਹੈ। ਸਹੀ ਮਾਹੌਲ ਮਿਲਦੇ ਹੀ ਇਹ ਆਂਡੇ ਫੁੱਟ ਜਾਂਦੇ ਹਨ ਤੇ ਡੱਬੇ ਦੇ ਅੰਦਰ ਹੀ ਕੀੜੇ ਪੈਦਾ ਹੋ ਜਾਂਦੇ ਹਨ। ਕੁਝ ਬੇਹੱਦ ਆਸਾਨ ਤੇ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਚਾਵਲਾਂ ਨੂੰ ਕਈ ਮਹੀਨਿਆਂ ਤੱਕ ਕੀੜਿਆਂ ਤੋਂ ਸੁਰੱਖਿਅਤ ਰੱਖ ਸਕਦੇ ਹੋ।
ਸੁੱਕੀ ਨਿੰਮ ਦੀਆਂ ਪੱਤੀਆਂ
ਇਹ ਸਾਡੀ ਦਾਦੀ-ਨਾਨੀ ਦਾ ਸਭ ਤੋਂ ਪੁਰਾਣਾ ਨੁਸਖਾ ਹੈ। ਚਾਵਲ ਨੂੰ ਡੱਬੇ ਵਿਚ ਭਰਦੇ ਸਮੇਂ ਵਿਚ-ਵਿਚ ਸੁੱਕੀ ਨਿੰਨ ਦੀਆਂ ਕੁਝ ਪੱਤੀਆਂ ਪਾ ਦਿਓ। ਨਿੰਮ ਦੀ ਕੌੜੀ ਮਹਿਕ ਨਾਲ ਕੀੜੇ ਕਦੇ ਵੀ ਆਂਡਿਆਂ ਤੋਂ ਬਾਹਰ ਨਹੀਂ ਆਉਂਦੇ ਤੇ ਜੋ ਹੁੰਦੇ ਹਨ ਹੋ ਵੀ ਮਰ ਜਾਂਦੇ ਹਨ।
ਸੁੱਕੀ ਲਾਲ ਮਿਰਚ
ਸੁੱਕੀ ਸਾਬੁਤ ਲਾਲ ਮਿਰਚ ਕੀੜਿਆਂ ਨੂੰ ਦੂਰ ਰੱਖਣ ਦੇ ਬੇਹਤਰੀਨ ਕੰਮ ਕਰਦੀ ਹੈ। ਇਕ ਡੱਬੇ ਵਿਚ 4 ਤੋਂ 5 ਸੁੱਕੀ ਲਾਲ ਮਿਰਚ ਪਾ ਦਿਓ। ਇਸ ਦੀ ਤਿੱਖੀ ਗੰਧ ਘੁੰਨ ਨੂੰ ਚਾਵਲਾਂ ਤੋਂ ਦੂਰ ਰੱਖਦੀ ਹੈ।
ਫ੍ਰਿਜ ਦਾ ਕਮਾਲ
ਜਦੋਂ ਵੀ ਤੁਸੀਂ ਬਾਜ਼ਾਰ ਤੋਂ ਨਵੇਂ ਚਾਵਲ ਲਿਆਓ ਤਾਂ ਇਨ੍ਹਾਂ ਨੂੰ ਡੱਬੇ ਵਿਚ ਪਾਉਣ ਤੋਂ ਪਹਿਲਾਂ 1 ਤੋਂ 2 ਦਿਨਾਂ ਲਈ ਫ੍ਰਿਜ ਵਿਚ ਰੱਖ ਦਿਓ। ਠੰਡੇ ਤਾਪਮਾਨ ਦੀ ਵਜ੍ਹਾ ਤੋਂ ਚਾਵਲ ਵਿਚ ਮੌਜੂਦ ਸਾਰੇ ਆਂਡੇ ਨਸ਼ਟ ਹੋ ਜਾਂਦੇ ਹਨ। ਇਸ ਦੇ ਬਾਅਦ ਤੁਸੀਂ ਇਨ੍ਹਾਂ ਨੂੰ ਆਰਾਮ ਨਾਲ ਬਾਹਰ ਡੱਬੇ ਵਿਚ ਰੱਖ ਸਕਦੇ ਹੋ।
ਲੌਂਗ ਤੇ ਤੇਜਪੱਤਾ
ਮਸਾਲੇਦਾਣੀ ਵਿਚ ਰੱਖਿਆ ਤੇਜਪੱਤਾ ਤੇ ਲੌਂਗ ਵੀ ਬਹੁਤ ਕੰਮ ਦੀ ਚੀਜ਼ ਹੈ। ਚਾਵਲ ਦੇ ਡੱਬੇ ਵਿਚ 8-10 ਲੌਂਗ ਤੇ 2-3ਤੇਜ ਪੱਤੇ ਪਾ ਦਿਓ। ਇਸ ਦੀ ਤੇਜ਼ ਖੁਸ਼ਬੂ ਕੀੜਿਆਂ ਨੂੰ ਬਿਲਕੁਲ ਪਸੰਦ ਨਹੀਂ ਹੁੰਦੀ।
ਲੱਸਣ ਦੀਆਂ ਕਲੀਆਂ
ਲੱਸਣ ਦੀ ਗੰਧ ਵੀ ਕੀੜਿਆਂ ਲਈ ਦੁਸ਼ਮਣ ਦਾ ਕੰਮ ਕਰਦੀ ਹੈ। ਲੱਸਣ ਦੀਆਂ ਕੁਝ ਕਲੀਆਂ ਨੂੰ ਬਿਨਾਂ ਛਿਲ ਕੇ ਚਾਵਲ ਦੇ ਡੱਬੇ ਵਿਚ ਪਾ ਦਿਓ। ਜਦੋਂ ਕਲੀਆਂ ਸੁੱਕ ਜਾਣ ਤਾਂ ਉਨ੍ਹਾਂ ਨੂੰ ਕੁਢ ਕੇ ਨਵੀਆਂ ਕਲੀਆਂ ਪਾ ਦਿਓ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








