ਦਿਲੀਪ ਮਹਾਦੂ ਗਾਵਿਤ ਨੇ ਕਾਮਨਵੈਲਥ ਗੇਮਸ 2026 ਵਿਚ 7ਵੇਂ ਦਿਨ ਭਾਰਤ ਨੂੰ ਤੀਜਾ ਗੋਲਡ ਮੈਡਲ ਦਿਵਾਇਆ। ਪੁਰਸ਼ਾਂ ਦੀ ਪੈਰਾ T47 ਸ਼੍ਰੇਣੀ ‘ਚ 100 ਮੀਟਰ ਦੌੜ ‘ਚ 10.71 ਸੈਕਿੰਡ ਦਾ ਸਮਾਂ ਲੈ ਕੇ ਗਾਵਿਤ ਨੇ ਪਹਿਲਾ ਸਥਾਨ ਹਾਸਿਲ ਕੀਤਾ। ਭਾਰਤ ਦੇ ਹੀ ਮੁਹੰਮਦ ਬਾਸਿਲ ਨੇ ਪੁਰਸ਼ਾਂ ਦੀ ਪੈਰਾ T47 ਸ਼੍ਰੇਣੀ ‘ਚ 100 ਮੀਟਰ ਦੌੜ ‘ਚ ਸਿਲਵਰ ਮੈਡਲ ਜਿੱਤਿਆ। ਉਸ ਨੇ 10.83 ਸੈਕਿੰਡ ਦਾ ਸਮਾਂ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ।
T47 ਕੈਟਾਗਰੀ ਵਿਚ ਉਨ੍ਹਾਂ ਟਰੈਕ ਐਥਲੀਟਸ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਇਕ ਜਾਂ ਦੋਵੇਂ ਹੱਥਾਂ ਵਿਚ ਸਰੀਰਕ ਸਮਰੱਥਾ ਹੁੰਦੀ ਹੈ। ਇਸ ਵਿਚ ਹੱਥ ਦੇ ਕਿਸੇ ਹਿੱਸੇ ਦੀ ਕਮੀ ਜਾਂ ਹੱਥ ਦੀ ਕਾਰਜ ਸਮਰੱਥਾ ਪ੍ਰਭਾਵਿਤ ਹੋਣ ਵਾਲੇ ਖਿਡਾਰੀ ਮੁਕਾਬਲਾ ਕਰਦੇ ਹਨ। ਗਾਵਿਤ ਤੋਂ ਪਹਿਲਾਂ ਭਾਰਤ ਲਈ ਮਹਿਲਾਵਾਂ ਦੇ ਪੈਰਾ ਸ਼ਾਟਪੁੱਟ F57 ਈਵੈਂਟ ਵਿਚ ਸ਼ਰਮਿਲਾ ਧਨਕੜ ਤੇ ਐਤਵਾਰ ਨੂੰ ਵੇਟਲਿਫਟਿੰਗ ਦੇ 48 ਕਿਲੋਗ੍ਰਾਮ ਈਵੈਂਟ ਵਿਚ ਮੀਰਾਬਾਈ ਚਾਨੂੰ ਗੋਲਡ ਮੈਡਲ ਜਿੱਤ ਚੁੱਕੀ ਹੈ।
ਇਸ ਤੋਂ ਪਹਿਲਾਂ 7ਵੇਂ ਦਿਨ ਲੌਂਗ ਜੰਪ ਮੁਰਲੀ ਸ਼੍ਰੀਸ਼ੰਕਰ ਨੇ 8.09 ਮੀਟਰ ਦੀ ਛਲਾਂਗ ਲਗਾ ਕੇ ਸਿਲਵਰ ਮੈਡਲ ਜਿੱਤਿਆ। ਇਹ ਪੁਰਸ਼ਾਂ ਦੀ ਲੌਂਗ ਜੰਪ ਵਿਚ ਲਗਾਤਾਰ 2 ਕਾਮਨਵੈਲਥ ਗੇਮਸ ਵਿਚ ਸਿਲਵਰ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਇਸ ਈਵੈਂਟ ਦਾ ਗੋਲਡ ਜਮੈਕਾ ਦੇ ਤਜਯ ਗੇਲ ਨੇ 8.15 ਮੀਟਰ ਦੀ ਜੰਪ ਨਾਲ ਜਿੱਤਿਆ।
ਇਹ ਵੀ ਪੜ੍ਹੋ : BS-3 ਗੱਡੀਆਂ ਦੇ ਬਦਲਣੇ ਪੈ ਸਕਦੇ ਹਨ ਰਬੜ ਦੇ ਪੁਰਜੇ, E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ
6ਵੇਂ ਦਿਨ ਦੇ ਮੁਕਾਬਲੇ ਖਤਮ ਹੋਣ ਦੇ ਬਾਅਦ ਭਾਰਤ ਦੇ ਖਾਤੇ ਵਿਚ 3 ਗੋਲਡ, 9 ਸਿਲਵਰ ਤੇ 3 ਕਾਂਸੇ ਦੇ ਤਮਗੇ ਸਣੇ ਕੁੱਲ 15 ਮੈਡਲ ਹੋ ਗਏ ਹਨ। ਇਸ ਦੇ ਨਾਲ ਹੀ ਭਾਰਤੀ ਟੀਮ ਮੈਡਲ ਵਿਚ 8ਵੇਂ ਸਥਾਨ ‘ਤੇ ਪਹੁੰਚ ਗਈ। ਭਾਰਤ 5ਵੇਂ ਦਿਨ 9ਵੇਂ ਸਥਾਨ ‘ਤੇ ਖਿਸਕ ਗਿਆ ਸੀ। ਦੂਜੇ ਪਾਸੇ ਆਸਟ੍ਰੇਲੀਆ 47 ਗੋਲਡ ਮੈਡਲ ਸਣੇ ਕੁਲ 103 ਮੈਡਲ ਦੇ ਨਾਲ ਟੌਪ ‘ਤੇ ਬਣਿਆ ਹੋਇਆ ਹੈ। 6 ਮੁੱਕੇਬਾਜ਼ਾਂ ਦੇ ਸੈਮੀਫਾਈਨਲ ਵਿਚ ਪਹੁੰਚਣ ਵਿਚ ਬਾਕਸਿੰਗ ਟੀਮ ਲਈ ਇਸ ਖੇਡ ਵਿਚ 10 ਮੈਡਲ ਪੱਕੇ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








