ਚੰਡੀਗੜ੍ਹ ਵਿਚ ‘Being Human’ ਜਵੈਲਰੀ ਸ਼ੋਅਰੂਮ ਨਾਲ ਜੁੜੇ ਕਥਿਤ ਧੋਖਾਧੜੀ ਮਾਮਲੇ ਵਿਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ, ਉਨ੍ਹਾਂ ਦੀ ਭੈਣ ਅਲਵੀਰਾ ਖਾਨ ਤੇ ਸਬੰਧਤ ਕੰਪਨੀ ਸਟਾਈਲ ਐਂਡ ਕਿਊਂਟੈਂਟ ਜਵੈਲਰੀ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸਣੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੈ।
ਨੋਟਿਸ ਮੁਤਾਬਕ ਸਾਰਿਆਂ ਨੂੰ 5 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਹੋਣਾ ਹੋਵੇਗਾ। ਕੋਰਟ ਨੇ ਸਾਰੇ ਮੁਲਜ਼ਮਾਂ ਨੂੰ ਸੰਮਨ ਜਾਰੀ ਕਰਦੇ ਹੋਏ ਉਨ੍ਹਾਂ ਖਿਲਾਫ ਲਗਾਏ ਗਏ ਦੋਸ਼ਾਂ ‘ਤੇ ਜਵਾਬ ਦਾਖਲ ਕਰਨ ਨੂੰ ਵੀ ਕਿਹਾ ਹੈ। ਇਸ ਮਾਮਲੇ ਵਿਚ ਕਾਰੋਬਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਮੁੰਬਈ ਵਿਚ ‘ਬਿਗ ਬੌਸ’ ਦੇ ਸੈੱਟ ‘ਤੇ ਉਨ੍ਹਾਂ ਦੀ ਮੁਲਾਕਾਤ ਸਲਮਾਨ ਖਾਨ ਨਾਲ ਹੋਈ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਸ਼ੋਅਰੂਮ ਖੋਲ੍ਹਣ ਤੇ ਉਦਘਾਟਨ ਕਰਨ ਲਈ ਚੰਡੀਗੜ੍ਹ ਆਉਣ ਦੀ ਗੱਲ ਕਹੀ ਸੀ।
ਕਾਰੋਬਾਰੀ ਨੇ ਸਲਮਾਨ ਖਾਨ ਦੇ ਭਰੋਸੇ ‘ਤੇ 2018 ਵਿਚ 3 ਕਰੋੜ ਰੁਪਏ ਦਾ ਨਿਵੇਸ਼ ਕੀਤਾ ਤੇ ਮਨੀਮਾਜਰਾ ਵਿਚ SCO ਵਿਚ ਸ਼ੋਅਰੂਮ ਖੋਲ੍ਹਿਆ। ਇਸ ਸ਼ੋਅਰੂਮ ਦੀ ਓਪਨਿੰਗ ਕਰਨ ਸਲਮਾਨ ਖਾਨ ਨੂੰ ਖੁਦ ਆਉਣਾ ਸੀ ਪਰ ਬਿਜ਼ੀ ਹੋਣ ਕਾਰਨ ਉਨ੍ਹਾਂ ਨੇ ਆਪਣੀ ਭੈਣ ਅਲਵੀਰਾ ਦੇ ਪਤੀ ਅਤੁਲ ਅਗਨੀਹੋਤਰੀ ਨੂੰ ਭੇਜ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ।
ਸ਼ਿਕਾਇਤਕਰਤਾ ਅਰੁਣ ਗੋਇਲ ਮੁਤਾਬਕ ਉਨ੍ਹਾਂ ਨੇ ਮਨੀਮਾਜਰਾ ਦੇ ਐੱਨਏਸੀ ਖੇਤਰ ਵਿਚ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਬੀਇੰਗ ਹਿਊਮਨ ਜਵੈਲਰੀ ਦਾ ਸ਼ੋਅਰੂਮ ਖੋਲ੍ਹਿਆ ਸੀ। ਇਸ ਲਈ ਸਟਾਈਲ ਐਂਡ ਕਿਊਂਟੈਂਟ ਜਵੈਲਰੀ ਪ੍ਰਾਈਵੇਟ ਲਿਟਮਿਡ ਦੇ ਨਾਲ ਐਗਰੀਮੈਂਟ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਦੀਆਂ ਸਾਰੀਆਂ ਸ਼ਰਤਾਂ ਦਾ ਪਾਲਣ ਕੀਤਾ ਗਿਆ। ਇਸ ਤੋਂ ਇਲਾਵਾ ਬੀਇੰਗ ਹਿਊਮਨ ਬ੍ਰਾਂਡ ਦੀ ਜਵੈਲਰੀ ਵੀ ਸਟੋਰ ਵਿਚ ਰੱਖੀ ਗਈ।
ਕੰਪਨੀ ਨਾਲ ਜੁੜੇ 6 ਲੋਕਾਂ ਨੇ ਉਨ੍ਹਾਂ ਨੂੰ ਗਲਤ ਭਰੋਸਾ ਦੇ ਕੇ ਸ਼ੋਅਰੂਮ ਖੁੱਲ੍ਹਵਾਇਆ। ਸ਼ਿਕਾਇਤਕਰਤਾ ਦਾ ਇਹ ਵੀ ਦੋਸ਼ ਹੈ ਕਿ ਜਿਸ ਸਟੋਰ ਤੋਂ ਉਨ੍ਹਾਂ ਨੇ ਬੀਇੰਗ ਹਿਊਮਨ ਬ੍ਰਾਂਡ ਦੀ ਜਵੈਲਰੀ ਦੀ ਸਪਲਾਈ ਹੋਣੀ ਸੀ, ਉਹ ਫਰਵਰੀ 2020 ਤੋਂ ਬੰਦ ਪਿਆ ਹੈ। ਇਸ ਕਾਰਨ ਉਨ੍ਹਾਂ ਨੂੰ ਨਵਾਂ ਸਾਮਾਨ ਨਹੀਂ ਮਿਲ ਸਕਿਆ ਤੇ ਕਾਰੋਬਾਰ ਪ੍ਰਭਾਵਿਤ ਹੋਇਆ।
ਦੋਸ਼ ਸਾਹਮਣੇ ਆਉਣ ਦੇ ਬਾਅਦ ਸਟਾਈਲ ਐਂਡ ਕਿਊਂਟੈਂਟ ਜਵੈਲਰੀ ਪ੍ਰਾਈਵੇਟ ਲਿਮਟਿਡ ਨੇ ਸੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕੀਤਾ ਸੀ ਕਿ ਇਸ ਮਾਮਲੇ ਵਿਚ ਸਲਮਾਨ ਖਾਨ ਦੀ ਕੋਈ ਭੂਮਿਕਾ ਨਹੀਂ ਹੈ। ਕੰਪਨੀ ਦਾ ਕਹਿਣਾ ਸੀ ਕਿ ਸਾਲ 2018 ਵਿਚ ਮਨੀਮਾਜਰਾ ਦੇ ਵਪਾਰ ਨਾਲ ਹੋਏ ਸਮਝੌਤੇ ਨਾਲ ਸਲਮਾਨ ਖਾਨ ਦਾ ਕੋਈ ਸਬੰਧ ਨਹੀਂ ਸੀ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਗਡਕਰੀ ਨੂੰ ਮਿਲੇ MP ਮਾਲਵਿੰਦਰ ਕੰਗ, ਬੰਗਾ-ਗੜ੍ਹਸ਼ੰਕਰ-ਆਨੰਦਪੁਰ ਮਾਰਗ ਨੂੰ NH ਦਾ ਦਰਜਾ ਦੇਣ ਦੀ ਮੰਗ
ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਸਾਲ 2015 ਵਿਚ ਸਲਮਾਨ ਖਾਨ ਫਾਊਂਡਸ਼ਨ ਨੇ ਉਸ ਨੂੰ ਬੀਇੰਗ ਹਿਊਮਨ ਬ੍ਰਾਂਡ ਤਹਿਤ ਜਵੈਲਰੀ ਉਤਪਾਦ ਵੇਚਣ ਦਾ ਲਾਇਸੈਂਸ ਦਿੱਤਾ ਸੀ। ਬ੍ਰਾਂਡ ਦੇ ਸੰਚਾਲਨ, ਵਿਕਰੀ ਤੇ ਕਾਰੋਬਾਰ ਦੀ ਪੂਰੀ ਜ਼ਿੰਮਵੇਵਾਰੀ ਕੰਪਨੀ ਦੀ ਸੀ। ਮਾਮਲੇ ਵਿਚ ਅਦਾਲਤ ਨੇ ਸਲਮਾਨ ਖਾਨ, ਅਲਵੀਰਾ ਖਾਨ ਤੇ ਹੋਰ ਮੁਲਜ਼ਮਾਂ ਨੂੰ 5 ਅਕਤੂਬਰ ਨੂੰ ਕੋਰਟ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਾਰਿਆਂ ਤੋਂ ਸ਼ਿਕਾਇਤ ਵਿਚ ਲਗਾਏ ਗਏ ਦੋਸ਼ਾਂ ‘ਤੇ ਜਵਾਬ ਮੰਗਿਆ ਹੈ। ਜੇਕਰ ਕੋਈ ਮੁਲਜ਼ਮ ਬਿਨਾਂ ਇਜਾਜ਼ਤ ਦੇ ਅਦਾਲਤ ਵਿਚ ਪੇਸ਼ ਨਹੀਂ ਹੁੰਦਾ ਤਾਂ ਉਸ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








