ਰਾਹੁਲ ਗਾਂਧੀ ਨੇ ਆਖਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਆਪਣੇ ਪਸੰਦੀਦਾ ਨੇਤਾ ਬਾਰੇ ਸਵਾਲ ਦਾ ਜਵਾਬ ਦੇ ਦਿੱਤਾ ਹੈ। ਇੰਸਟਾਗ੍ਰਾਮ ‘ਤੇ ਇੱਕ ਯੂਜ਼ਰ ਨੇ ਰਾਹੁਲ ਗਾਂਧੀ ਨੂੰ ਪੁੱਛਿਆ, “ਭਾਜਪਾ ਵਿੱਚੋਂ ਤੁਹਾਡਾ ਮਨਪਸੰਦ ਸਿਆਸਤਦਾਨ ਕੌਣ ਹੈ?” ਜਵਾਬ ਵਿੱਚ, ਰਾਹੁਲ ਗਾਂਧੀ ਨੇ ਇੱਕ ਵੀਡੀਓ ਸਾਂਝਾ ਕੀਤਾ।
ਇਸ ਵਿੱਚ ਉਨ੍ਹਾਂ ਨੇ ਕਿਹਾ, “ਕੈਪਟਨ ਅਮਰਿੰਦਰ ਸਿੰਘ। ਮੈਂ ਉਨ੍ਹਾਂ ਨਾਲ ਬਹੁਤ ਕੰਮ ਕੀਤਾ ਹੈ। ਉਹ ਬਹੁਤ ਵਧੀਆ ਕੂਲ ਹਨ। ਉਹ ਮਿਲਟਰੀ ਹਿਸਟਰੀ ਵਿਚ ਐਕਸਪਰਟ ਹਨ, ਇਸੇ ਲਈ ਮੈਂ ਉਨ੍ਹਾਂ ਨੂੰ ਬਹੁਤ ਪਸੰਦ ਕਰਦਾ ਹਾਂ।” ਅਖੀਰ ਵਿੱਚ, ਇੱਕ ਹਲਕੀ ਜਿਹੀ ਮੁਸਕਰਾਹਟ ਨਾਲ, ਉਹ ਕਹਿੰਦੇ ਹਨ, “ਹੈਲੋ, ਅੰਕਲ ਅਮਰਿੰਦਰ…”

ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਨ, ਪਰ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਹਨ।
ਅਮਰਿੰਦਰ ਸਿੰਘ ਨੇ 2021 ਵਿੱਚ ਕਾਂਗਰਸ ਛੱਡ ਦਿੱਤੀ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ 27 ਅਕਤੂਬਰ, 2021 ਨੂੰ ਆਪਣੀ ਨਵੀਂ ਪਾਰਟੀ, ਪੰਜਾਬ ਲੋਕ ਕਾਂਗਰਸ ਬਣਾਈ। ਫਿਰ ਉਨ੍ਹਾਂ ਨੇ 19 ਸਤੰਬਰ, 2022 ਨੂੰ ਆਪਣੀ ਪਾਰਟੀ ਨੂੰ ਭਾਜਪਾ ਵਿੱਚ ਮਿਲਾ ਲਿਆ ਅਤੇ ਅਧਿਕਾਰਤ ਤੌਰ ‘ਤੇ ਭਾਜਪਾ ਵਿੱਚ ਸ਼ਾਮਲ ਹੋ ਗਏ।
ਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਅਜਿਹੀ ਸਥਿਤੀ ਵਿੱਚ ਰਾਹੁਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਾ ਜ਼ਿਕਰ ਇੱਕ ਖਾਸ ਸੰਕੇਤ ਹੋ ਸਕਦਾ ਹੈ।
ਜਨਰਲ-ਜ਼ੈੱਡ ਨੇ ਰਾਹੁਲ ਗਾਂਧੀ ਨੂੰ ਕੀ ਪੁੱਛਿਆ?
ਦੱਸ ਦੇਏ ਕਿ ਰਾਹੁਲ ਗਾਂਧੀ ਨੇ ਇੰਸਟਾਗ੍ਰਾਮ ‘ਤੇ ਆਸਕ ਮੀ ਐਨੀਥਿੰਗ ਸੈਸ਼ਨ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਵਿਦਿਆਰਥੀਆਂ ਤੇ Gen-Z ਉਨ੍ਹਾਂ ਤੋਂ ਜੋ ਵੀ ਸਵਾਲ ਪੁੱਛਣਗੇ, ਉਹ ਉਨ੍ਹਾਂ ਦਾ ਜਵਾਬ ਦੇਣਗੇ।
ਇਹ ਵੀ ਪੜ੍ਹੋ : ਗੁਰੂ ਘਰ ਮੱਥਾ ਟੇਕਣ ਜਾ ਰਹੀ ਮਹਿਲਾ ਤੋਂ ਲੁੱਟ, ਨਕਾਬਪੋਸ਼ ਬੰਦੇ ਨੇ ਪਿੱਛੋਂ ਆ ਕੇ ਖੋਹੀ ਸੋਨੇ ਦੀ ਚੇਨ
ਉਨ੍ਹਾਂ ਤੋਂ ਡੌਗ ਲਵ ਪ੍ਰਤੀ ਬਾਰੇ ਵੀ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਜਾਨਵਰਾਂ ਨੂੰ ਧਰਤੀ ‘ਤੇ ਬਰਾਬਰ ਸਤਿਕਾਰ ਨਾਲ ਰਹਿਣ ਦਾ ਅਧਿਕਾਰ ਹੈ। ਉਨ੍ਹਾਂ ਨੇ ਆਪਣੀ ਮਾਂ ਸੋਨੀਆ ਗਾਂਧੀ ਦੇ ਡੌਗ ਨੂਰੀ ਨੂੰ ਵੀ ਦਿਖਾਇਆ। ਰਾਹੁਲ ਨੇ ਕਿਹਾ ਕਿ ਮੈਂ ਨੂਰੀ ਨਾਲ ਵੀਡੀਓ ਬਣਾਇਆ ਹੈ, ਇਸ ‘ਤੇ ਉਹ ਗੁੱਸਾ ਹੋਣਗੇ ਪਰ ਕੋਈ ਗੱਲ ਨਹੀਂ ਮੈਨੇਜ ਕਰ ਲਿਆ ਜਾਵੇਗਾ।
ਇੱਕ ਯੂਜ਼ਰ ਨੇ ਮਜ਼ਾਕ ਵਿੱਚ ਰਾਹੁਲ ਨੂੰ ਪੁੱਛਿਆ ਕਿ ਕੀ ਉਹ ਬੈਟਮੈਨ ਹਨ? ਇਸ ‘ਤੇ ਰਾਹੁਲ ਨੇ ਜਵਾਬ ਦਿੱਤਾ, “ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਮੈਨੂੰ ਅਤੇ ਬੈਟਮੈਨ ਨੂੰ ਕਦੇ ਵੀ ਕਿਤੇ ਇਕੱਠੇ ਨਹੀਂ ਦੇਖਿਆ ਗਿਆ।”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .







