ਹਰਿਆਣਾ ਦੇ ਫਤਿਆਬਾਦ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਆਂਗਣਵਾੜੀ ਵਰਕਰ ਨੇ 2 ਬੱਚਿਆਂ ਸਣੇ ਵਾਟਰ ਟੈਂਕ ਵਿਚ ਛਾਲ ਮਾਰ ਦਿੱਤੀ ਤੇ ਤਿੰਨਾਂ ਦੀ ਹਾਦਸੇ ਵਿਚ ਮੌਤ ਹੋ ਗਈ। ਫਤਿਆਬਾਦ ਵਿਚ 10 ਫੁੱਟ ਡੂੰਘੇ ਵਾਟਰ ਟੈਂਕ ਵਿਚ 2 ਬੱਚਿਆਂ ਸਣੇ ਛਾਲ ਮਾਰਨ ਵਾਲੀ ਮਹਿਲਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਹਿਲਾ ਦਾ ਪਤੀ ਸੰਦੀਪ ਨਸ਼ੇ ਦਾ ਆਦੀ ਹੈ। ਇਸੇ ਕਰਕੇ ਪਤੀ-ਪਤਨੀ ਵਿਚ ਕਲੇਸ਼ ਰਹਿੰਦਾ ਸੀ।
ਕਿਹਾ ਜਾ ਰਿਹਾ ਹੈ ਕਿ ਬੀਤੇ ਦਿਨੀਂ ਦੋਵਾਂ ਵਿਚ ਕਿਹਾ-ਸੁਣੀ ਹੋਈ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਦੋ ਬੱਚਿਆਂ ਨਾਲ ਵਾਟਰ ਟੈਂਕ ਵਿਚ ਛਾਲ ਮਾਰ ਦਿੱਤੀ। ਘਰ ਵਿਚ ਪਾਣੀ ਦੇ ਸਟੋਰੇਜ ਲਈ ਵਾਟਰ ਟੈਂਕ ਬਰਾਮਦੇ ਵਿਚ ਬਣਾਇਆ ਹੋਇਆ ਹੈ। ਜਿਵੇਂ ਹੀ ਗੁਆਂਢੀਆਂ ਤੇ ਹੋਰਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤਿੰਨਾਂ ਨੂੰ ਬਾਹਰ ਕਢਿਆ ਪਰ ਉਦੋਂ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ।
ਭੱਟੂ ਥਾਣਾ ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ‘ਤੇ ਕੇਸ ਦਰਜ ਕੀਤਾ ਹੈ। ਮ੍ਰਿਤਕਾ ਦੇ ਭਰਾ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਜੀਜਾ ਸੰਦੀਪ ਅਕਸਰ ਭੈਣ ਨੂੰ ਪ੍ਰੇਸ਼ਾਨ ਕਰਦਾ ਸੀ ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਭੱਟੂ ਖੇਤਰ ਦੇ ਪਿੰਡ ਮੇਹੂਵਾਲਾ ਵਾਸੀ ਸੁਦੇਸ਼, ਮੁੰਡਾ ਵਿਨੀਤ ਤੇ ਧੀ ਜੋਤੀ ਵਜੋਂ ਹੋਈ ਹੈ। ਘਟਨਾ ਸਮੇਂ ਬੱਚਿਆਂ ਦਾ ਪਿਤਾ ਸੰਦੀਪ ਕੁਮਾਰ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਪਾਣੀ ਪਿਆਉਣ ਗਿਆ ਹੋਇਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ CP ਦਾ ਹੋਇਆ ਤਬਾਦਲਾ, ਹਰਮਨਬੀਰ ਗਿੱਲ ਹੋਣਗੇ ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ
ਸੰਦੀਪ ਕੁਮਾਰ ਖੇਤੀਬਾੜੀ ਦਾ ਕੰਮ ਕਰਦਾ ਹੈ। ਆਪਣੇ ਪਰਿਵਾਰ ਨਾਲ ਪਿੰਡ ਤੋਂ ਕੁਝ ਦੂਰੀ ‘ਤੇ ਬਣੀ ਢਾਣੀ ਵਿਚ ਰਹਿੰਦਾ ਹੈ। ਸੰਦੀਪ ਨੇ 12 ਸਾਲ ਪਹਿਲਾਂ ਸੁਦੇਸ਼ ਨਾਲ ਲਵਮੈਰਿਜ ਕੀਤੀ ਸੀ। ਲਵਮੈਰਿਜ ਦੇ ਬਾਅਦ ਤੋਂ ਉਸ ਦੇ ਘਰ ਵਾਲੇ ਉਸ ਤੋਂ ਨਾਰਾਜ਼ ਸਨ ਤੇ ਉਹ ਵਿਆਹ ਦੇ ਬਾਅਦ ਪੇਕੇ ਨਹੀਂ ਗਈ ਸੀ। ਘਰ ਵਿਚ ਪਾਣੀ ਸਟੋਰੇਜ ਲਈ ਬਣਾਇਆ ਗਿਆ ਵਾਟਰ ਟੈਂਕ ਲਗਭਗ 10 ਫੁੱਟ ਡੂੰਘਾ ਸੀ।ਅੱਜ ਹੀ ਪਾਣੀ ਦੀ ਸਪਲਾਈ ਹੋਈ ਸੀ। ਇਸ ਕਾਰਨ ਵਾਟਰ ਟੈਂਕ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਵਾਟਰ ਟੈਂਕ ਪੂਰਾ ਭਰਿਆ ਹੋਣ ਕਾਰਨ ਤਿੰਨੋਂ ਉਸ ਵਿਚ ਡੁੱਬ ਗਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








