ਭਾਰਤ-ਪਾਕਿ ਸਰਹੱਦ ‘ਤੇ BSF ਨੇ ਵੱਡੀ ਕਾਰਵਾਈ ਕਰਦੇ ਹੋਏ ਘੁਸਪੈਠ ਦੀ ਕੋਸ਼ਿਸ਼ ਅਸਫਲ ਕੀਤੀ ਹੈ। ਅੰਮ੍ਰਿਤਸਰ ਵਿਚ ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਇਕ ਸ਼ੱਕੀ ਨੂੰ ਢੇਰ ਕੀਤਾ ਹੈ।
ਘਟਨਾ ਦੇਰ ਰਾਤ ਅੰਮ੍ਰਿਤਸਰ ਦੇ ਬਾਰਡਰ ਆਊਟਪੋਸਟ ਦਾਓਕੇ ਇਲਾਕੇ ਦੀ ਹੈ। 181 ਬਟਾਲੀਅਨ ਦੇ ਜਵਾਨਾਂ ਨੇ ਬਾਰਡਰ ਫੇਸਿੰਗ ਕੋਲ ਇਕ ਸ਼ੱਕੀ ਵਿਅਕਤੀ ਨੂੰ ਦੇਖਿਆ। ਉਸ ਦੀ ਗਤੀਵਿਧੀ ਜਵਾਨਾਂ ਨੂੰ ਸ਼ੱਕੀ ਲੱਗੀ। ਜਵਾਨਾਂ ਨੇ ਉਸ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਪਰ ਉਹ ਸ਼ੱਕੀ ਤੇਜ਼ੀ ਨਾਲ ਪਾਕਿਸਤਾਨ ਵੱਲ ਵਧਦੇ ਜਾ ਰਿਹਾ ਸੀ। ਉਸ ਦੇ ਤੇਜ਼ ਕਦਮ ਭਾਰਤੀ ਖੇਤਰ ਨਾਲ ਪਾਕਿਸਤਾਨ ਵੱਲ ਲੱਗੀ ਬਾਰਡਰ ਫੇਸਿੰਗ ਵੱਲ ਵਧ ਰਹੇ ਸਨ। ਸੰਭਾਵਿਤ ਖਤਰੇ ਨੂੰ ਦੇਖਦੇ ਹੋਏ BSF ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ ਤੇ ਫਾਇਰਿੰਗ ਵਿਚ ਸ਼ੱਕੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗੁਰਸਿਮਰਨ ਸਿੰਘ ਮੰਡ ਕੁੱ.ਟ/ਮਾਰ ਮਾਮਲੇ ‘ਚ ਪੁਲਿਸ ਦਾ ਐਕਸ਼ਨ, ਕੁਝ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ
ਸ਼ੱਕੀ ਕੋਲੋਂ ਇਕ ਤੰਬਾਕੂ ਦਾ ਪੈਕੇਟ ਵੀ ਮਿਲਿਆ ਹੈ। ਫਿਲਹਾਲ ਉਸ ਦੀ ਪਛਾਣ ਤੇ ਸਰਹੱਦ ਪਾਰ ਜਾਣ ਦੇ ਮਕਸਦ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੱਖਿਆ ਗਿਆ ਹੈ। ਸੁਰੱਖਿਆ ਏਜੰਸੀਆਂ ਪੂਰੇ ਮਾਮਲੇ ਦੀ ਜਾਂਚ ਵਿਚ ਲੱਗ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








