ਪੰਜਾਬ ਤੇ ਚੰਡੀਗੜ੍ਹ ਵਿਚ ਅੱਜ ਤੋਂ ਮਾਨਸੂਨ ਦੁਬਾਰਾ ਰਫਤਾਰ ਫੜੇਗਾ। ਸੂਬੇ ਦੇ ਹਿਮਾਚਲ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਹੁਸ਼ਿਆਰਪੁਰ, ਪਠਾਨਕੋਟ ਤੇ ਰੂਪਨਗਰ ਵਿਚ ਕੁਝ ਥਾਵਾਂ ‘ਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਚੰਡੀਗੜ੍ਹ ਵਿਚ ਬੱਦਲ ਛਾਏ ਰਹਿਣਗੇ।
ਐਤਵਾਰ ਨੂੰ ਮੀਂਹ ਨਾ ਪੈਣ ਕਰਕੇ ਗਰਮੀ ਤੇ ਹੁਮਸ ਵਧ ਗਈ। ਇਸ ਦੌਰਾਨ ਤਾਪਮਾਨ ਵਿਚ 3.2 ਡਿਗਰੀ ਦਾ ਵਾਧਾ ਹੋਇਆ। ਇਹ ਸਾਧਾਰਨ ਦੇ ਨੇੜੇ ਪਹੁੰਚ ਗਿਆ। ਸੂਬੇ ਵਿਚ ਸਭ ਤੋਂ ਵਧ 36 ਡਿਗਰੀ ਸੈਲਸੀਅਸ ਤਾਪਮਾਨ ਸ੍ਰੀ ਆਨੰਦਪੁਰ ਸਾਹਿਬ ਵਿਚ ਦਰਜ ਕੀਤਾ ਗਿਆ। ਹਾਲਾਂਕਿ 17 ਜ਼ਿਲ੍ਹਿਆਂ ਵਿਚ ਮੀਂਹ ਕਾਫੀ ਘੱਟ ਪਿਆ।
ਇਹ ਵੀ ਪੜ੍ਹੋ : ਚੋਰੀ ਦੇ ਡਰ ਤੋਂ ਖੇਤਾਂ ‘ਚ ਦੱਬੇ 5 ਲੱਖ, ਥਾਂ ਭੁੱਲ ਗਿਆ ਕਿਸਾਨ, ਸਾਲ ਬਾਅਦ ਮਿਲੇ ਤਾਂ ਨੋਟਾਂ ਨੂੰ ਲੱਗੀ ਚੁੱਕੀ ਸੀ ਸਿਉਂਕ
ਤਾਪਮਾਨ ਤੇ ਹੁਮਸ ਵਧਣ ਨਾਲ ਬਿਜਲੀ ਦੀ ਖਪਤ ਵਿਚ ਵੀ ਵਾਧਾ ਹੋਇਆ। ਐਤਵਾਰ ਰਾਤ ਪੰਜਾਬ ਵਿਚ ਬਿਜਲੀ ਦੀ ਮੰਗ 13243 ਮੈਗਾਵਾਟ ਤੱਕ ਪਹੁੰਚ ਗਈ। ਸੂਬੇ ਦੀ ਆਪਣੀ ਬਿਜਲੀ ਉਤਪਾਦਨ ਸਮਰੱਥਾ ਤੋਂ 4934 ਮੈਗਾਵਾਟ ਬਿਜਲੀ ਪੈਦਾ ਹੋਈ ਜਦੋਂ ਕਿ ਗਰਿੱਡ ਤੋਂ 8307 ਮੈਗਾਵਾਟ ਬਿਜਲੀ ਲਈ ਗਈ। ਬਿਜਲੀ ਦੀ ਨਿਰਧਾਰਤ ਸ਼ੈਡਿਊਲ 7987 ਮੈਗਾਵਾਟ ਸੀ ਪਰ ਮੰਗ ਪੂਰੀ ਕਰਨ ਲਈ ਗਰਿੱਡ ਤੋਂ 320 ਮੈਗਾਵਾਟ ਵਾਧੂ ਬਿਜਲੀ ਲੈਣੀ ਪਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








