ਸਿਹਤ ਸੁਧਾਰਨ ਵਾਸਤੇ ਡਾਇਟ ਤੇ ਸਰੀਰਕ ਕੰਮ ਤੋਂ ਇਲਾਵਾ ਕੁਝ ਹੋਰ ਵੀ ਹੈ। ਆਯੁਰਵੇਦ ਵਿੱਚ ਕੁਝ ਅਜਿਹੀਆਂ ਚੀਜ਼ਾਂ ਦੱਸੀਆਂ ਗਈਆਂ ਹਨ ਜਿਸ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ, ਸਿਹਤ ਸੁਧਰਤੀ ਹੈ ਤੇ ਹੈਲਦੀ ਰਹਿਣ ਵਿਚ ਮਦਦ ਮਿਲਦੀ ਹੈ, ਉਨ੍ਹਾਂ ਵਿਚੋਂ ਇੱਕ ਹੈਰ ਰੋਜ਼ ਪੈਰਾਂ ਦੀ ਮਾਲਿਸ਼ ਕਰਨਾ। ਸੌਣ ਤੋਂ ਪਹਿਲਾਂ ਹਰ ਰਾਤ ਦੋ ਮਿੰਟ ਪੈਰਾਂ ਦੀ ਮਾਲਿਸ਼ ਨਾ ਸਿਰਫ਼ ਤੁਹਾਡੀ ਨੀਂਦ ਨੂੰ ਬਿਹਤਰ ਬਣਾਏਗੀ ਬਲਕਿ ਕਈ ਹੋਰ ਲਾਭ ਵੀ ਮਿਲਣਗੇ।
ਪੈਰਾਂ ਦੀ ਮਾਲਿਸ਼ ਦੇ ਫਾਇਦਿਆਂ ਬਾਰੇ ਜਾਣੋ
ਚੰਗੀ ਨੀਂਦ ਆਉਣ ਵਿੱਚ ਮਦਦ
ਰੋਜ਼ਾਨਾ ਪੈਰਾਂ ਦੀ ਮਾਲਿਸ਼ ਦਾ ਸਭ ਤੋਂ ਵੱਡਾ ਫਾਇਦਾ ਨੀਂਦ ਹੈ। ਸਾਡੇ ਪੈਰ ਹਰ ਰੋਜ਼ ਸਾਡੇ ਸਰੀਰ ਦਾ ਭਾਰ ਝੱਲਦੇ ਹਨ। ਸਾਡੇ ਪੈਰਾਂ ਵਿੱਚ ਨਸਾਂ ਦੀ ਐਂਡਿੰਗ ਹੁੰਦੀ ਹੈ। ਜਦੋਂ ਤੁਸੀਂ ਗਰਮ ਤੇਲ ਨਾਲ ਮਾਲਿਸ਼ ਕਰਦੇ ਹੋ, ਤਾਂ ਪੈਰਾਸਿਮਪੈਥੈਟਿਕ ਸਿਸਟਮ ਐਕਟੀਵੇਟ ਹੋ ਜਾਂਦਾ ਹੈ, ਜਿਸ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਇਹ ਨੀਂਦ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ। ਮਨ ਰਿਲੈਕਲਡ ਹੁੰਦਾ ਹੈ ਅਤੇ ਤੁਸੀਂ ਰਾਤ ਨੂੰ ਜ਼ਿਆਦਾ ਡੂੰਘੀ ਨੀਂਦ ਲੈ ਸਕਦੇ ਹੋ।
ਤਣਾਅ-ਮੁਕਤ
ਇਹ ਪੈਰਾਸਿਮਪੈਥੈਟਿਕ ਸਿਸਟਮ ਸਾਡੇ ਮਨ ਨੂੰ ਸਟ੍ਰੈੱਸ ਫ੍ਰੀ ਰੱਖਣ ਵਿੱਚ ਮਦਦ ਕਰਦੀ ਹੈ। ਇਹ ਮਨ ਨੂੰ ਆਰਾਮ ਦਿੰਦਾ ਹੈ, ਜਿਸ ਨਾਲ ਬਿਹਤਰ ਨੀਂਦ ਆਉਂਦੀ ਹੈ।

ਮਨ ਰਿਲੈਕਸਡ ਹੁੰਦਾ ਹੈ
ਪੈਰਾਂ ਦੀ ਮਾਲਿਸ਼ ਨਾੜੀਆਂ ਨੂੰ ਆਰਾਮ ਦਿੰਦੀ ਹੈ ਅਤੇ ਇਹ ਆਰਾਮਦਾਇਕ ਨਾੜੀਆਂ ਸਾਡੇ ਮਨ ਨੂੰ ਰਿਲੈਕਸਡ ਮਹਿਸੂਸ ਕਰਾਉਂਦੀਆਂ ਹਨ।
ਸਰੀਰ ਦਾ ਵਾਤ ਬੈਲੇਂਸ ਹੁੰਦਾ ਹੈ
ਆਯੁਰਵੈਦਿਕ ਡਾਕਟਰ ਮਨੀਸ਼ਾ ਮਿਸ਼ਰਾ ਕਹਿੰਦੀ ਹੈ ਕਿ ਇਸ ਨਾਲ ਸਰੀਰ ਦਾ ਵਾਤ ਬੈਲੇਂਸ ਹੁੰਦਾ ਹੈ। ਪੈਰਾਂ ਦੇ ਤਲਿਆਂ ਦੀ ਰੋਜ਼ਾਨਾ ਦੋ ਮਿੰਟ ਦੀ ਗਰਮ ਤੇਲ ਦੀ ਮਾਲਿਸ਼ ਨਾਲ ਗ੍ਰਾਊਂਡ ਨਰਵਸ ਰਿਲੈਕਸ ਹੁੰਦੀਆਂ ਹਨ ਤੇ ਸਰੀਰ ਦਾ ਵਾਤ ਸੰਤੁਲਿਤ ਹੁੰਦਾ ਹੈ।
ਇਹ ਵੀ ਪੜ੍ਹੋ : 15 ਅਗਸਤ ਤੋਂ ਪਹਿਲਾਂ ਦਿੱਲੀ ‘ਚ ਹਾਈ ਅਲਰਟ, ਜਨਤਕ ਥਾਵਾਂ ‘ਤੇ ਲੱਗੇ 19 ਅੱਤਵਾਦੀਆਂ ਦੇ ਪੋਸਟਰ
ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ
ਗਰਮ ਤੇਲ ਨਾਲ ਪੈਰਾਂ ਦੇ ਤਲਿਆਂ ਦੀ ਮਾਲਿਸ਼ ਕਰਨ ਨਾਲ ਪੈਰਾਂ ਦੇ ਵੱਖ-ਵੱਖ ਪ੍ਰੈਸ਼ਰ ਪੁਆਇੰਟ ‘ਤੇ ਦਬਾਅ ਪੈਂਦਾ ਹੈ। ਇਹ ਨਾ ਸਿਰਫ਼ ਨਾੜੀਆਂ ਨੂੰ ਆਰਾਮ ਦਿੰਦਾ ਹੈ ਬਲਕਿ ਸਟੱਡੀ ਮੁਤਾਬਕ ਸਿਸਟੋਲਿਕ ਬਲੱਡ ਪ੍ਰੈਸ਼ਰ ਨੂੰ ਵੀ ਘਟ ਕਰ ਸਕਦਾ ਹੈ।
ਸੋਜਿਸ਼ ਨੂੰ ਘਟਾਉਂਦਾ ਹੈ
ਰੋਜ਼ਾਨਾ ਪੈਰਾਂ ਦੇ ਤਲਿਆਂ ਦੀ ਮਾਲਿਸ਼ ਕਰਨ ਨਾਲ ਪੈਰਾਂ ਵਿੱਚ ਤਰਲ ਪਦਾਰਥ (ਐਡੀਮਾ) ਜਮ੍ਹਾ ਹੋਣ ਤੋਂ ਵੀ ਰਾਹਤ ਮਿਲ ਸਕਦੀ ਹੈ। ਇਸ ਲਈ ਗਰਭਵਤੀ ਔਰਤਾਂ ਅਤੇ ਦਿਲ ਦੇ ਮਰੀਜ਼ਾਂ ਲਈ ਅਕਸਰ ਪੈਰਾਂ ਦੀ ਮਾਲਿਸ਼ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਉਨ੍ਹਾਂ ਦੇ ਪੈਰਾਂ ਵਿੱਚ ਸੋਜ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਅੱਡੀ ਦੇ ਦਰਦ ਤੋਂ ਰਾਹਤ
ਉਹਨਾਂ ਲੋਕਾਂ ਲਈ ਜੋ ਅੱਡੀ ਦੇ ਦਰਦ ਤੋਂ ਪੀੜਤ ਹਨ, ਪਲਾਂਟਰ ਫੇਸ਼ੀਆ ਵਿਚ ਸੋਜ ਕਰਕੇ ਦਰਦ ਜਾਂ ਫਿਰ ਜਿਨ੍ਹਾਂ ਦੇ ਪੈਰਾਂ ਦਾ ਆਰਚ ਨੀਵਾਂ ਹੁੰਦਾ ਹੈ, ਉਨ੍ਹਾਂ ਵਿਚ ਹੋਣ ਵਾਲੇ ਲਗਾਤਾਰ ਅੱਡੀ ਦੇ ਦਰਦ ਵਿਚ ਤਲਵਿਆਂ ਦੀ ਮਾਲਿਸ਼ ਅਸਰ ਵਿਖਾਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








