ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਯੂਥ ਅਕਾਲੀ ਦਲ ਦੇ 20 ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਨਿਯੁਕਤੀਆਂ ਬਾਰੇ ਜਾਣਕਾਰੀ ਦਿੱਤੀ।
ਡਾ. ਚੀਮਾ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਹਰਮਨ ਸਿੰਘ ਖੋਟੇ, ਵਿਪਨਦੀਪ ਸਿੰਘ ਸੰਨੀ, ਦਵਿੰਦਰਪਾਲ ਸਿੰਘ ਸਿੱਧੂ, ਅਮਨਦੀਪ ਸਿੰਘ ਘੱਗਾ, ਹਰਵਿੰਦਰ ਸਿੰਘ ਜੋਗੀਪੁਰ, ਪ੍ਰਿੰਸ ਤੁੰਗ ਨਾਭਾ, ਅਕਾਸ਼ਦੀਪ ਸਿੰਘ ਭੱਠਲ, ਮਲਕੀਤ ਸਿੰਘ ਚੀਮਾ, ਸੁਖਬੀਰ ਸਿੰਘ ਸੋਖੀ ਅਤੇ ਸਹਿਜ ਸਿੰਘ ਮੱਕੜ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਨਵੇਂ ਅਹੁਦੇਦਾਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਪੁਲਿਸ ਜ਼ਿਲ੍ਹਿਆਂ ਵਿੱਚ ਯੂਥ ਅਕਾਲੀ ਦਲ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਕਮਲਦੀਪ ਸਿੰਘ ਨੂੰ ਬਠਿੰਡਾ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ, ਰਣਦੀਪ ਸਿੰਘ ਢਿੱਲੋਂ ਨੂੰ ਬਰਨਾਲਾ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ, ਰਵਿੰਦਰ ਸਿੰਘ ਬੱਬਲ ਨੂੰ ਫਰੀਦਕੋਟ, ਐਡਵੋਕੇਟ ਚਿਤਵੀਰ ਸਿੰਘ ਜ਼ੀਰਾ ਨੂੰ ਫਿਰੋਜ਼ਪੁਰ ਦਿਹਾਤੀ ਅਤੇ ਅੰਮ੍ਰਿਤਵੀਰ ਸਿੰਘ ਨੂੰ ਜਲੰਧਰ ਸ਼ਹਿਰੀ-1 ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਗਗਨਦੀਪ ਸਿੰਘ ਗੱਗੀ ਨੂੰ ਜਲੰਧਰ ਸ਼ਹਿਰੀ-2, ਅਵਤਾਰ ਸਿੰਘ ਨਿੱਝਰ ਨੂੰ ਜਲੰਧਰ ਦਿਹਾਤੀ-1, ਕੁਲਦੀਪ ਸਿੰਘ ਟਾਂਡੀ ਨੂੰ ਕਪੂਰਥਲਾ ਦਿਹਾਤੀ, ਤਨਵੀਰ ਸਿੰਘ ਰੰਧਾਵਾ ਨੂੰ ਕਪੂਰਥਲਾ ਸ਼ਹਿਰੀ ਅਤੇ ਬਲਕਰਨ ਸਿੰਘ ਬਾਜਵਾ ਨੂੰ ਲੁਧਿਆਣਾ ਦਿਹਾਤੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਹਰਮਨਦੀਪ ਸਿੰਘ ਰਿੱਕੀ ਅਜਨੌਦ ਨੂੰ ਪੁਲਿਸ ਜ਼ਿਲ੍ਹਾ ਖੰਨਾ, ਨਵਜਿੰਦਰ ਸਿੰਘ ਮਾਨ ਨੂੰ ਸ੍ਰੀ ਮੁਕਤਸਰ ਸਾਹਿਬ, ਦੇਵ ਅਸ਼ੀਸ਼ ਮਲਿਕ ਨੂੰ ਮੋਗਾ ਸ਼ਹਿਰੀ, ਹਰਜੋਤ ਸਿੰਘ ਡੇਮਰੂ ਨੂੰ ਮੋਗਾ ਦਿਹਾਤੀ, ਤਨਵੀਰ ਸਿੰਘ ਪੂਨੀਆ ਨੂੰ ਮੋਹਾਲੀ ਦਿਹਾਤੀ-1, ਜਸਪਾਲ ਸਿੰਘ ਲੱਕੀ ਮਾਵੀ ਨੂੰ ਮੋਹਾਲੀ ਦਿਹਾਤੀ-2 ਅਤੇ ਐਡਵੋਕੇਟ ਸੁਖਬੀਰ ਸਿੰਘ ਗਿੱਲ ਨੂੰ ਮੋਹਾਲੀ ਸ਼ਹਿਰੀ (ਕਾਰਪੋਰੇਸ਼ਨ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੌਣ ਤੋਂ ਪਹਿਲਾਂ 2 ਮਿੰਟ ਕਰ ਲਓ ਇਹ ਕੰਮ, ਫਟਾਫਟ ਆਏਗੀ ਨੀਂਦ, ਸਿਹਤ ‘ਚ ਵੀ ਹੋਵੇਗਾ ਸੁਧਾਰ
ਇਸ ਤੋਂ ਇਲਾਵਾ ਕਰਨਵੀਰ ਸਿੰਘ ਸਾਹਨੀ ਨੂੰ ਪਟਿਆਲਾ ਸ਼ਹਿਰੀ, ਅੰਮ੍ਰਿਤਪਾਲ ਸਿੰਘ ਲੰਗ ਨੂੰ ਪਟਿਆਲਾ ਦਿਹਾਤੀ ਅਤੇ ਚਰਨਜੀਤ ਸਿੰਘ ਭਦੌਲੀ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਪਾਰਟੀ ਦੇ ਜ਼ਿਲ੍ਹਾ ਪੱਧਰ ‘ਤੇ ਯੂਥ ਵਿੰਗ ਨੂੰ ਹੋਰ ਮਜ਼ਬੂਤ ਕਰਨ ਦੀ ਕਵਾਇਦ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








