ਅੰਮ੍ਰਿਤਸਰ ਵਿਚ ਮਸ਼ਹੂਰ ਹੀਰਾ ਪਨੀਰ ਵਾਲੇ ਦੀ ਦੁਕਾਨ ‘ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਹੈ। ਲਗਾਤਾਰ ਹੀਰਾ ਪਨੀਰ ਵਾਲਿਆਂ ਖਿਲਾਫ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਸਨ। ਜਿਸ ਕਰਕੇ ਉਸ ਦੀ ਦੁਕਾਨ ‘ਤੇ ਇਹ ਪੀਲਾ ਪੰਜਾ ਚਲਾਇਆ ਗਿਆ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਹੀਰਾ ਪਨੀਰ ਵਾਲੇ ਕਾਫੀ ਮਸ਼ਹੂਰ ਹਨ।
ਦੁਕਾਨ ਤੋਂ ਬਾਹਰ ਵੀ ਸਾਮਾਨ ਰੱਖਿਆ ਜਾਂਦਾ ਸੀ। ਹੀਰਾ ਪਨੀਰ ਵਾਲਿਆਂ ਦੀਆਂ ਵਾਟਰ ਸਪਲਾਈ ਤੇ ਸੀਵਰੇਜ ਦੀਆਂ ਪਾਈਪਾਂ ਤੋੜੀਆਂ ਗਈਆਂ ਹਨ ਤੇ ਪ੍ਰਸ਼ਾਸਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਅੱਗੋਂ ਤੋਂ ਨਜਾਇਜ਼ ਏਕਰੋਜਮੇਂਟ ਕੀਤੀ ਤਾਂ ਕਰਾਗੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜੇਸੀਬੀ ਨਾਲ ਪੀਲਾ ਪੰਜਾ ਚਲਾਇਆ ਗਿਆ ਹੈ। ਇਹ ਕਾਰਵਾਈ ਇੰਪਰਵੂਮੈਂਟ ਟਰੱਸਟ ਅੰਮ੍ਰਿਤਸਰ ਵੱਲੋਂ ਕੀਤੀ ਗਈ ਹੈ।







