ਇੱਕ ਰੁਝੇਵਿਆਂ ਭਰੀ ਸਵੇਰ ਅਤੇ ਸ਼ਡਿਊਲ ਤੋਂ ਬਾਅਦ ਜੇਕਰ ਤੁਸੀਂ ਦੁਪਹਿਰ ਨੂੰ ਪਾਵਰ ਨੈਪ ਯਾਨੀ ਝਪਕੀ ਲੈਂਦੇ ਹੋ, ਤਾਂ ਤਾਜ਼ਗੀ ਮਹਿਸੂਸ ਕਰਨ ਦੀ ਬਜਾਏ, ਤੁਹਾਡਾ ਸਿਰ ਭਾਰਾ ਹੋ ਜਾਂਦਾ ਹੈ। ਤੁਹਾਨੂੰ ਸਿਰ ਦਰਦ ਹਣ ਲੱਗਦਾ ਹੈ, ਅਤੇ ਤੁਹਾਨੂੰ ਪੂਰੀ ਬਾਡੀ ਵੀ ਹੈਵੀ ਫੀਲ ਹੁੰਦੀ ਹੈ, ਇੱਥੋਂ ਤੱਕ ਕਿ ਪੂਰਾ ਮੂਡ ਖਰਾਬ ਜਿਹਾ ਹੋ ਜਾਂਦਾ ਹੈ। ਤਾਂ ਤੁਸੀਂ ਇਹ ਮਹਿਸੂਸ ਕਰਨ ਵਾਲੇ ਇਕੱਲੇ ਨਹੀਂ ਹੋ। ਬਹੁਤ ਸਾਰੇ ਲੋਕ ਇਸ ਸਮੱਸਿਆ ਨਾਲ ਜੂਝਦੇ ਹਨ। ਪਰ ਚੰਗੀ ਖ਼ਬਰ ਇਹ ਹੈ ਕਿ ਇਹਨਾਂ ਸਰੀਰਿਕ ਇਸ਼ਾਰੇ ਨੂੰ ਸਮਝ ਲਿਆ ਜਾਵੇ ਤਾਂ ਇਸ ਦੁਪਹਿਰ ਦੇ ਸਿਰ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ।

ਡਾਕਟਰ ਮੁਤਾਬਕ ਜੇਕਰ ਤੁਸੀਂ ਝਪਕੀ ਤੋਂ ਬਾਅਦ ਸਿਰ ਦਰਦ, ਭਾਰੀਪਨ ਅਤੇ ਖਰਾਬ ਮੂਡ ਰਹਿੰਦਾ ਹੈ, ਤਾਂ ਹੇਠ ਲਿਖੇ ਕਾਰਨ ਜ਼ਿੰਮੇਵਾਰ ਹਨ:
- ਜਦੋਂ ਇੱਕ ਝਪਕੀ 30 ਤੋਂ 40 ਮਿੰਟਾਂ ਤੋਂ ਵੱਧ ਸਮੇਂ ਤੱਕ ਰਹਿੰਦੀ ਹੈ, ਤਾਂ ਸਰੀਰ ਡੂੰਘੀ ਨੀਂਦ ਵਿਚ ਚਲਾ ਜਾਂਦਾ ਹੈ, ਅਤੇ ਡੂੰਘੀ ਨੀਂਦ ਤੋਂ ਜਾਗਣ ਨਾਲ ਅਕਸਰ ਸੁਸਤੀ ਅਤੇ ਸਿਰ ਦਰਦ ਹੁੰਦਾ ਹੈ, ਜਿਸ ਨੂੰ ਕਈ ਵਾਰ ਸਲੀ ਇਨਰਸ਼ੀਆ ਕਿਹਾ ਜਾਂਦਾ ਹੈ।
- ਝਪਕੀ ਨਾਲ ਬਲੱਡ ਸ਼ੂਗਰ ਦਾ ਲੈਵਲ ਘਟ ਜਾਂਦਾ ਹੈ, ਖਾਸ ਕਰਕੇ ਜੇਕਰ ਭੋਜਨ ਤੋਂ ਬਾਅਦ ਜਾਂ ਲੰਬੇ ਗੈਪ ਤੋਂ ਬਾਅਦ ਲਈ ਜਾਵੇ, ਜਿਸ ਨਾਲ ਜਾਗਣ ‘ਤੇ ਸਿਰ ਦਰਦ ਹੋ ਸਕਦਾ ਹੈ।
- ਝਪਕੀ ਤੋਂ ਬਾਅਦ ਤੁਸੀਂ ਦਿਨ ਭਰ ਜ਼ਿਆਦਾ ਡੀਹਾਈਡ੍ਰੇਟਿਡ ਮਹਿਸੂਸ ਕਰ ਸਕਦੇ ਹੋ ਕਿਉਂਕਿ ਸਰੀਰ ਨੂੰ ਆਰਾਮ ਕਰਨ ਦੇ ਬਾਵਜੂਦ ਵੀ ਤਰਲ ਪਦਾਰਥਾਂ ਦੀ ਲੋੜ ਹੁੰਦੀ ਹੈ।
- ਗਲਤ ਸਥਿਤੀ ਵਿੱਚ ਸੌਣ ਨਾਲ ਗਰਦਨ ਅਤੇ ਮੋਢਿਆਂ ਵਿੱਚ ਤਣਾਅ ਪੈਦਾ ਹੋ ਸਕਦਾ ਹੈ, ਜਿਸ ਨਾਲ ਸਿਰ ਦਰਦ ਹੋ ਸਕਦਾ ਹੈ।
- ਦਿਨ ਵਿੱਚ ਬਹੁਤ ਦੇਰ ਤੱਕ ਸੌਣ ਨਾਲ ਬਾਡੀ ਕਲਾਕ ਵਿਚ ਰੁਕਾਵਟ ਪੈ ਸਕਦੀ ਹੈ, ਨੀਂਦ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਕਈ ਵਾਰ ਸਰਕੇਡੀਅਨ ਰਿਦਮ ਨਾਲ ਜੁੜੇ ਸਿਰ ਦਰਦ ਵੀ ਹੋ ਸਕਦੇ ਹਨ।
- ਕੁਝ ਲੋਕਾਂ ਲਈ ਸੌਣ ਨਾਲ ਦਿਮਾਗ ਵਿੱਚ ਖੂਨ ਦੀਆਂ ਨਾੜੀਆਂ ਦੀ ਗਤੀਵਿਧੀ ਵਿੱਚ ਬਦਲਾਅ ਆਉਂਦਾ ਹੈ, ਜਿਸ ਨਾਲ ਮਾਈਗਰੇਨ ਵਰਗਾ ਸਿਰ ਦਰਦ ਹੁੰਦਾ ਹੈ।
ਇਸ ਸਿਰ ਦਰਦ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ?
- ਜੇਕਰ ਤੁਹਾਨੂੰ ਦੁਪਹਿਰ ਦੀ ਨੀਂਦ ਤੋਂ ਬਾਅਦ ਸਿਰ ਦਰਦ ਹੁੰਦਾ ਹੈ, ਤਾਂ ਹਮੇਸ਼ਾ ਇੱਕ ਛੋਟੀ ਜਿਹੀ ਝਪਕੀ ਲਓ, ਸਿਰਫ਼ 15 ਤੋਂ 20 ਮਿੰਟ ਲਈ ਸੌਂਵੋ। ਸਰੀਰ ਨੂੰ ਡੂੰਘੀ ਨੀਂਦ ਵਿੱਚ ਜਾਣ ਤੋਂ ਰੋਕੋ।
- ਜੇਕਰ ਤੁਸੀਂ ਆਰਾਮ ਕਰਨਾ ਚਾਹੁੰਦੇ ਹੋ, ਤਾਂ ਦੁਪਹਿਰੇ ਜਲਦੀ ਸੌਂਵੋ, ਜਿਵੇਂ ਕਿ ਲਗਭਗ 12 ਵਜੇ, ਨਾ ਕਿ 3 ਤੋਂ 4 ਵਜੇ ਦੇ ਵਿਚਕਾਰ। ਇਹ ਤੁਹਾਡੀ ਰਾਤ ਦੀ ਨੀਂਦ ਨੂੰ ਵਿਗਾੜੇਗਾ ਨਹੀਂ।
- ਦਿਨ ਭਰ ਆਪਣੇ ਆਪ ਨੂੰ ਹਾਈਡਰੇਟ ਰੱਖੋ।
- ਭਾਵੇਂ ਤੁਹਾਨੂੰ ਥੋੜ੍ਹੀ ਦੇਰ ਲਈ ਸੌਣਾ ਪਵੇ, ਆਪਣੇ ਸਿਰ ਅਤੇ ਗਰਦਨ ਨੂੰ ਸਹੀ ਸਥਿਤੀ ਵਿੱਚ ਰੱਖ ਕੇ ਆਰਾਮਦਾਇਕ ਜਗ੍ਹਾ ‘ਤੇ ਸੌਂਵੋ।
- ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਤੋਂ ਬਚੋ; ਇਸ ਨਾਲ ਤੁਹਾਡੇ ਬਲੱਡ ਸ਼ੂਗਰ ਲੈਵਲ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਤੁਸੀਂ ਭਾਰੀਪਨ ਤੋਂ ਬਚੇ ਰਹੋਗੇ।
- ਹਰ ਰੋਜ਼ ਇੱਕ ਤੈਅ ਸਮੇਂ ‘ਤੇ ਝਪਕੀ ਲਓ ਅਤੇ ਆਪਣੇ ਸਰੀਰ ਲਈ ਇੱਕ ਸਮਾਂ-ਸਾਰਣੀ ਬਣਾਓ। ਇਹ ਤੁਹਾਡੇ ਸਰੀਰ ਨੂੰ ਦੱਸੇਗਾ ਕਿ ਕਦੋਂ ਆਰਾਮ ਕਰਨਾ ਹੈ ਅਤੇ ਇਹ ਪਰੇਸ਼ਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕੌਣ ਹੈ ਜਸਪਾਲ ਸਿੰਘ? ਜਿਸ ਨੇ ਨਾਂਦੇੜ ਸਾਹਿਬ ‘ਚ ਸੁਖਬੀਰ ਬਾਦਲ ‘ਤੇ ਕੀਤਾ ਹਮਲਾ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








