NEET ਪੇਪਰ ਲੀਕ ਤੋਂ ਬਾਅਦ ਹੁਣ UGC NET (ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਰਾਸ਼ਟਰੀ ਯੋਗਤਾ ਪ੍ਰੀਖਿਆ) ਦੇ ਪੇਪਰ ਵਿੱਚ ਵੀ ਗੜਬੜੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਲਈ UGC-NET ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਐਤਵਾਰ ਨੂੰ ਮੰਨਿਆ ਕਿ ਇਨ੍ਹਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਵਿੱਚ ਸਪੈਲਿੰਗ ਅਤੇ ਪ੍ਰਿੰਟਿੰਗ ਦੀਆਂ ਗਲਤੀਆਂ ਸਨ।
NTA ਨੇ ਕਿਹਾ ਕਿ ਪਹਿਲਾਂ ਪੁੱਛੇ ਗਏ ਪ੍ਰਸ਼ਨ ਸਵਾਲ ਦੁਹਰਾਏ ਗਏ ਸਨ। ਵਿਦਿਆਰਥੀਆਂ ਨੇ ਆਂਸਰ-ਕੀ ਜਾਰੀ ਹੋਣ ਤੋਂ ਬਾਅਦ ਗੜਬੜੀਆਂ ਦਾ ਜ਼ਿਕਰ ਕੀਤਾ ਸੀ। ਇਹਨਾਂ ਨੂੰ ਸਿਰਫ ਸਵਾਲ ਹਟਾ ਕੇ ਠੀਕ ਨਹੀਂ ਕੀਤਾ ਜਾ ਸਕਦਾ ਸੀ।
NTA ਨੇ ਤਿੰਨਾਂ ਵਿਸ਼ਿਆਂ ਲਈ ਮੁੜ-ਪ੍ਰੀਖਿਆ ਦੀਆਂ ਤਾਰੀਖਾਂ ਜਾਰੀ ਕੀਤੀਆਂ ਹਨ। ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੀਆਂ ਪ੍ਰੀਖਿਆਵਾਂ 9 ਅਤੇ 10 ਸਤੰਬਰ ਨੂੰ ਹੋਣਗੀਆਂ। NTA ਨੇ UGC-NET ਪ੍ਰੀਖਿਆ 22 ਜੂਨ ਤੋਂ 30 ਜੂਨ ਤੱਕ ਕਰਾਈ ਸੀ।

NTA ਨੇ ਕਿਹਾ ਕਿ ਅੰਗਰੇਜ਼ੀ ਪ੍ਰੀਖਿਆ 9 ਸਤੰਬਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੋਵੇਗੀ। ਕਾਮਰਸ ਦਾ ਪੇਪਰ ਉਸੇ ਦਿਨ ਦੁਪਹਿਰ 3:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ।
ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਤੰਬਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੋਵੇਗੀ। ਦੁਬਾਰਾ ਪ੍ਰੀਖਿਆ ਲਈ ਵਿਦਿਆਰਥੀਆਂ ਤੋਂ ਕੋਈ ਨਵੀਂ ਫੀਸ ਨਹੀਂ ਲਈ ਜਾਵੇਗੀ।
ਸ਼ਿਕਾਇਤਾਂ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਸੀ
ਐਨਟੀਏ ਨੇ ਕਿਹਾ ਕਿ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਸੀ। ਕਮੇਟੀ ਨੂੰ ਪ੍ਰਸ਼ਨ ਪੱਤਰਾਂ ਵਿੱਚ ਕਈ ਤੱਥਾਂ, ਟਾਈਪਿੰਗ ਅਤੇ ਟਰਾਂਸਲੇਟ ਦੀਆਂ ਗਲਤੀਆਂ ਮਿਲੀਆਂ।
ਇਨ੍ਹਾਂ ਵਿੱਚ ਨਾਂ ਗਲਤ ਹੋਣਾ, ਕਿਤਾਬਾਂ ਦੇ ਨਾਂ ਵਿਗੜੇ ਹੋਏ ਹੋਣਾ, ਸਵਾਲਾਂ ਦਾ ਗਲਤ ਤਰੀਕੇ ਨਾਲ ਲਿਖਿਆ ਜਾਣਾ, ਵਿਆਕਰਣ ਅਤੇ ਵਿਰਾਮ ਚਿਨ੍ਹਾਂ ਦੀਆਂ ਗਲਤੀਆਂ ਵੀ ਸ਼ਾਮਲ ਸਨ। ਕਮੇਟੀ ਨੇ ਇਹ ਵੀ ਪਾਇਆ ਕਿ ਪਹਿਲਾਂ ਪੁੱਛੇ ਗਏ ਬਹੁਤ ਸਾਰੇ ਪ੍ਰਸ਼ਨ ਦੁਹਰਾਏ ਗਏ ਸਨ।
ਇਹ ਵੀ ਪੜ੍ਹੋ : ਸਿਮਰਨਜੀਤ ਸਿੰਘ ਮਾਨ ਖਿਲਾਫ FIR, ਪੁੱਤ ਸਣੇ 17 ਗ੍ਰਿਫਤਾਰ, ਲੱਖਾ ਸਿਧਾਣਾ, ਭਾਨਾ ਤੇ ਜਲਵੇੜਾ ‘ਤੇ ਵੀ ਪਰਚਾ
ਐਤਵਾਰ ਸਵੇਰੇ NTA ਨੇ 87 ਯੂਜੀਸੀ-ਨੈੱਟ ਵਿਸ਼ਿਆਂ ਵਿੱਚੋਂ 84 ਵਿਸ਼ਿਆਂ ਦੀ ਪ੍ਰੋਵਿਜ਼ਨਲ ਆਂਸਰ-ਕੀ ਜਾਰੀ ਕੀਤੀ ਸੀ। ਇਨ੍ਹਾਂ ਤਿੰਨ ਸਬਜੈਕਟਸ ਦੀ ਆਂਸਰ-ਕੀ ਜਾਰੀ ਨਹੀਂ ਕੀਤੀ ਗਈ ਸੀ।
NTA ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਇਸ ਸਾਲ 3 ਮਈ ਨੂੰ ਆਯੋਜਿਤ ਕੀਤੀ ਗਈ NEET-UG ਪ੍ਰੀਖਿਆ ਲੀਕ ਹੋ ਗਈ ਸੀ, ਜਿਸ ਕਾਰਨ ਏਜੰਸੀ ਨੂੰ 21 ਜੂਨ ਨੂੰ ਦੁਬਾਰਾ ਪ੍ਰੀਖਿਆ ਕਰਵਾਉਣੀ ਪਈ। 2024 ਵਿੱਚ NEET ਦਾ ਪੇਪਰ ਵੀ ਲੀਕ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








