“7 Hours to Go” (2016), “The Final Exit” (2017), ਅਤੇ “Ghost” (2019) ਵਰਗੀਆਂ ਬਾਲੀਵੁੱਡ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਅਦਾਕਾਰਾ ਅਨੰਨਿਆ ਰਾਜ ਦਾ 35 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸ ਦੇ ਪਰਿਵਾਰ ਨੇ ਐਤਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ। ਅਨੰਨਿਆ ਦੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਨੰਨਿਆ ਪਿਛਲੇ ਇੱਕ ਸਾਲ ਤੋਂ ਸਰੀਰਕ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ ਅਤੇ 15 ਜੁਲਾਈ ਨੂੰ ਆਪਣੀ ਨੀਂਦ ਵਿੱਚ ਹੀ ਸ਼ਾਂਤੀ ਨਾਲ ਦੇਹਾਂਤ ਹੋ ਗਿਆ।
ਅਨੰਨਿਆ ਦਾ 35 ਸਾਲਾਂ ਦੀ ਉਮਰ ਵਿਚ ਦਿਹਾਂਤ ਹੋ ਗਿਆ। ਅਨੰਨਿਆ ਦੇ ਪਰਿਵਾਰ ਵੱਲੋਂ ਸਾਂਝੇ ਕੀਤੇ ਗਏ ਇੱਕ ਨੋਟ ਮੁਤਾਬਕ ਅਨੰਨਿਆ ਦਾ 15 ਜੁਲਾਈ ਦੀ ਸਵੇਰ ਨੂੰ ਦੇਹਾਂਤ ਹੋ ਗਿਆ ਅਤੇ ਉਸਦੀ ਮੌਤ ਦੀ ਖ਼ਬਰ ਇੱਕ ਮਹੀਨੇ ਬਾਅਦ ਸਾਂਝੀ ਕੀਤੀ ਗਈ।

ਅਨੰਨਿਆ ਦੇ ਪਰਿਵਾਰ ਦੇ ਅਧਿਕਾਰਤ ਬਿਆਨ ਵਿੱਚ ਲਿਖਿਆ ਹੈ, “ਇਹ ਅਨੰਨਿਆ ਦਾ ਪਰਿਵਾਰ ਹੈ। ਡੂੰਘੇ ਦੁੱਖ ਨਾਲ, ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਅਨੰਨਿਆ ਦਾ 15 ਜੁਲਾਈ ਦੀ ਸਵੇਰ ਨੂੰ ਦੇਹਾਂਤ ਹੋ ਗਿਆ। ਉਹ ਆਪਣੀ ਨੀਂਦ ਵਿੱਚ ਸ਼ਾਂਤੀ ਨਾਲ ਅਕਾਲ ਚਲਾਣਾ ਕਰ ਗਈ। ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਸਰੀਰਕ ਅਤੇ ਮਾਨਸਿਕ ਪੀੜਾ ਝੱਲ ਰਹੀ ਸੀ ਅਤੇ ਉਸ ਨੇ ਇਨ੍ਹਾਂ ਮੁਸ਼ਕਲਾਂ ਦਾ ਇੱਕ ਯੋਧਾ ਵਾਂਗ ਸਾਹਮਣਾ ਕੀਤਾ।”
ਪਰਿਵਾਰ ਨੇ ਅੱਗੇ ਕਿਹਾ ਕਿ “ਉਹ ਇੱਕ ਦ੍ਰਿੜ ਇਰਾਦੇ ਵਾਲੀ ਕੁੜੀ ਸੀ ਅਤੇ ਇੱਕ ਰਾਣੀ ਵਾਂਗ ਜ਼ਿੰਦਗੀ ਬਤੀਤ ਕਰਦੀ ਸੀ। ਬੱਚੀ, ਤੇਰੀ ਕਮੀ ਬਹੁਤ ਖਲੇਗੀ। ਅਸੀਂ ਤੁਹਾਨੂੰ ਸਾਰਿਆਂ ਨੂੰ ਉਸਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕਰਦੇ ਹਾਂ। ਅਤੇ ਇਸ ਮੁਸ਼ਕਲ ਸਮੇਂ ਦੌਰਾਨ, ਅਸੀਂ ਨਿੱਜਤਾ ਅਤੇ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ।”
ਮੁੰਬਈ ਵਿੱਚ ਪੈਦਾ ਹੋਈ ਅਤੇ ਪਲੀ ਅਨੰਨਿਆ ਨੇ ਹਿੰਦੀ ਅਤੇ ਖੇਤਰੀ ਸਿਨੇਮਾ ਵਿੱਚ ਕੰਮ ਕੀਤਾ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮਾਂ ਅਤੇ ਸੰਗੀਤ ਵੀਡੀਓਜ਼ ਨਾਲ ਕੀਤੀ ਅਤੇ ਹੌਲੀ-ਹੌਲੀ ਮਨੋਰੰਜਨ ਉਦਯੋਗ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ।
ਇਹ ਵੀ ਪੜ੍ਹੋ : ਸਿਮਰਨਜੀਤ ਸਿੰਘ ਮਾਨ ਖਿਲਾਫ FIR, ਪੁੱਤ ਸਣੇ 17 ਗ੍ਰਿਫਤਾਰ, ਲੱਖਾ ਸਿਧਾਣਾ, ਭਾਨਾ ਤੇ ਜਲਵੇੜਾ ‘ਤੇ ਵੀ ਪਰਚਾ
ਦੱਸ ਦੇਈਏ ਕਿ ਅਨੰਨਿਆ ਨੇ 2016 ਦੀ ਫਿਲਮ “7 Hours to Go” ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਸ ਨੇ ਬਹੁਤ ਸਾਰੀਆਂ ਮਸ਼ਹੂਰ ਫਿਲਮਾਂ ਵਿੱਚ ਕੰਮ ਨਹੀਂ ਕੀਤਾ ਹੈ, ਉਹ 2017 ਦੀ ਫਿਲਮ “ਦਿ ਫਾਈਨਲ ਐਗਜ਼ਿਟ” ਅਤੇ 2019 ਦੀ ਫਿਲਮ “ਘੋਸਟ” ਵਿੱਚ ਨਜ਼ਰ ਆਈ ਹੈ। ਹਾਲਾਂਕਿ, ਉਸ ਦਾ ਅਦਾਕਾਰੀ ਕਰੀਅਰ ਹਿੰਦੀ ਸਿਨੇਮਾ ਤੱਕ ਸੀਮਤ ਨਹੀਂ ਸੀ। ਉਸਨੇ ਤੇਲਗੂ ਫਿਲਮ “ਥਾਗੇੜੇ ਲੇ” ਵਿੱਚ ਦਿਖਾਈ ਦੇ ਕੇ ਖੇਤਰੀ ਫਿਲਮਾਂ ਵਿੱਚ ਵੀ ਆਪਣਾ ਨਾਮ ਬਣਾਇਆ। ਉਹ ਤਿੰਨਭਾਸ਼ੀ ਫਿਲਮ “ਮਦਰਸੀ ਗੈਂਗ” ਵਿੱਚ ਵੀ ਨਜ਼ਰ ਆਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








