ਅੰਮ੍ਰਿਤਪਾਲ ਮਹਿਰੋਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਚਾਨਕ ਮਹਿਰੋਂ ਦੀ ਤਬੀਅਤ ਵਿਗੜ ਗਈ ਹੈ ਤੇ ਪੁਲਿਸ ਉਸ ਨੂੰ ਹਸਪਤਾਲ ਲੈ ਕੇ ਪਹੁੰਚੀ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਕਮਲ ਕੌਰ ਭਾਬੀ ਕਤਲ ਕੇਸ ਦਾ ਮੁਲਜ਼ਮ ਹੈ। ਪੁਲਿਸ ਮਹਿਰੋਂ ਨੂੰ ਚੈਕਅੱਪ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੀ ਹੈ। ਮਹਿਰੋਂ ਇਸ ਸਮੇਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦੇ ਵਕੀਲ ਵੱਲੋਂ ਉਸ ਦੇ ਇਲਾਜ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਸੀ। ਕੋਰਟ ਦੇ ਹੁਕਮਾਂ ਦੇ ਬਾਅਦ ਪੁਲਿਸ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੀ ਹੈ। ਪੁਲਿਸ ਨੂੰ ਸਖਤ ਸੁਰੱਖਿਆ ਹੇਠ ਹਸਪਤਾਲ ਲੈ ਕੇ ਪਹੁੰਚੀ ਹੈ। ਅੰਮ੍ਰਿਤਪਾਲ ਦੇ ਵਕੀਲ ਮੁਤਾਬਕ ਉਸ ਦੀਆਂ ਦੋਵਾਂ ਕਿਡਨੀਆਂ ਵਿਚ ਪੱਥਰੀ ਹੈ ਜਿਸ ਕਰਕੇ ਉਸ ਨੂੰ ਇਲਾਜ ਦੀ ਲੋੜ ਹੈ। ਫਿਲਹਾਲ ਸਰਕਾਰੀ ਹਸਪਤਾਲ ਵਿਚ ਉਸ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਮਹਿਰੋਂ ਦਾ ਅਲਟਰਾ ਸਾਊਂਡ ਵੀ ਕੀਤਾ ਗਿਆ।
ਇਹ ਵੀ ਪੜ੍ਹੋ : ਹਾਕੀ ਵਿਸ਼ਵ ਕੱਪ 2026 : ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਖੇਡਿਆ ਜਾਵੇਗਾ ਮੈਚ
ਜਾਂਚ ਮਗਰੋਂ ਇਹ ਤੈਅ ਹੋਵੇਗਾ ਕਿ ਉਸ ਨੂੰ ਹਸਪਤਾਲ ਵਿਚ ਐਡਮਿਟ ਕਰਨਾ ਹੈ ਜਾਂ ਕਿਸੇ ਹੋਰ ਹਸਪਤਾਲ ਵਿਚ ਰੈਫਰ ਕਰਨਾ ਹੈ। ਫਿਲਹਾਲ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਰਿਪੋਰਟ ‘ਤੇ ਡਾਕਟਰਾਂ ਦੀ ਨਜ਼ਰ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








