ਪਿੰਡ ਆਲਮਪੁਰ ਨੇੜੇ ਚਾਵਲਾਂ ਦੀਆਂ ਬੋਰੀਆਂ ਨਾਲ ਲੱਦਿਆ ਇੱਕ ਟਰੱਕ ਬੇਕਾਬੂ ਹੋ ਕੇ ਸੂਏ ਵਿੱਚ ਜਾ ਡਿੱਗਿਆ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ।
ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਹ ਬਸੀ ਪਠਾਣਾ ਤੋਂ ਸਪੈਸ਼ਲ ਚਾਵਲਾਂ ਦੇ ਬੋਰੇ ਲੱਦ ਕੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਆਲਮਪੁਰ ਦੇ ਨਜ਼ਦੀਕ ਪਹੁੰਚਿਆ ਤਾਂ ਸੂਏ ਨੇੜੇ ਨਹਾ ਰਹੇ ਬੱਚਿਆਂ ਅਤੇ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਟਰੱਕ ਦਾ ਸੰਤੁਲਨ ਵਿਗੜ ਗਿਆ। ਟਰੱਕ ਸੂਏ ਦੀ ਕੰਧ ਨਾਲ ਜਾ ਟਕਰਾਇਆ, ਜਿਸ ਨਾਲ ਕੰਧ ਟੁੱਟ ਗਈ ਅਤੇ ਟਰੱਕ ਸਿੱਧਾ ਸੂਏ ਵਿੱਚ ਜਾ ਡਿੱਗਿਆ।
ਇਹ ਵੀ ਪੜ੍ਹੋ : ‘ਰਵੱਈਆ ਬਦਲੋ ਉਦੋਂ ਹੀ ਖੁੱਲ੍ਹੇਗਾ ਹੋਰਮੁਜ਼’ ਟਰੰਪ ਵੱਲੋਂ Hormuz ਨੂੰ ‘New US Territory’ ਦੱਸਣ ‘ਤੇ ਭ.ੜ/ਕਿਆ ਈਰਾਨ
ਇਸ ਹਾਦਸੇ ਕਾਰਨ ਟਰੱਕ ਵਿੱਚ ਲੱਦੀਆਂ ਚਾਵਲਾਂ ਦੀਆਂ ਕਈ ਬੋਰੀਆਂ ਪਾਣੀ ਵਿੱਚ ਡਿੱਗ ਕੇ ਖ਼ਰਾਬ ਹੋ ਗਈਆਂ। ਡਰਾਈਵਰ ਮੁਤਾਬਕ ਇਸ ਘਟਨਾ ਵਿੱਚ ਲੱਖਾਂ ਰੁਪਏ ਦੇ ਚਾਵਲਾਂ ਦਾ ਨੁਕਸਾਨ ਹੋਇਆ ਹੈ ਅਤੇ ਟਰੱਕ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਓਧਰ, ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਹ ਸੜਕ ਕਾਫ਼ੀ ਭੀੜੀ (ਤੰਗ) ਹੈ, ਜਿਸ ਕਾਰਨ ਇੱਥੇ ਆਏ ਦਿਨ ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ। ਮੰਗ ਕੀਤੀ ਹੈ ਕਿ ਇਸ ਰੋਡ ਨੂੰ ਚੌੜਾ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








