ਮਾਨਸੂਨ ਗਰਮੀ ਤੋਂ ਤਾਂ ਰਾਹਤ ਦਿੰਦੀ ਹੈ ਪਰ ਇਸੇ ਮੌਸਮ ਵਿਚ ਰਸੋਈ ਤੇ ਖਾਣੇ ਨੂੰਲੈ ਕੇ ਥੋੜ੍ਹੀ ਸਾਵਧਾਨੀ ਵਰਤਣੀ ਪੈਂਦੀ ਹੈ। ਹੁਮਸ ਵਧਣ ਦੇ ਨਾਲ ਖਾਣੇ ਵਿਚ ਬੈਕਟੀਰੀਆ ਤੇਜ਼ੀ ਨਲਾ ਪੈਦਾ ਹੋ ਸਕਦੇ ਹਨ। ਉਪਰ ਤੋਂ ਮੀਂਹ ਦੌਰਾਨ ਪਾਣੀ ਦੇ ਦੂਸ਼ਿਤ ਹੋਣ ਦਾ ਖਤਰਾ ਵੀ ਰਹਿੰਦਾ ਹੈ। ਅਜਿਹੇ ਵਿਚ ਬਾਹਰ ਦਾ ਖੁੱਲ੍ਹਾ ਖਾਣਾ, ਲੰਬੇ ਸਮੇਂ ਤੋਂ ਰੱਖਿਆ ਭੋਜਨ ਜਾਂ ਠੀਕ ਤਰ੍ਹਾਂ ਨਾਲ ਨਾ ਪਕਿਆ ਖਾਣਾ ਪੇਟ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਫੂਡ ਪੁਆਇਜ਼ਨਿੰਗ ਹੋਣ ‘ਤੇ ਉਲਟੀ, ਦਸਤ, ਪੇਟ ਦਰਦ, ਕਮਜ਼ੋਰੀ ਤੇ ਕਦੇ-ਕਦੇ ਬੁਖਾਰ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ।
ਡਾਕਟਰ ਮੁਤਾਬਕ ਇਸ ਤੋਂ ਬਚਣ ਲਈ ਕਿਸੇ ਖਾਸ ਤੇ ਮਹਿੰਗੀ ਤਿਆਰੀ ਦੀ ਲੋੜ ਨਹੀਂ ਹੈ। ਰੋਜ਼ਾਨਾ ਹੀ ਕੁਝ ਛੋਟੀਆਂ ਆਦਤਾਂ ‘ਤੇ ਧਿਆਨ ਦੇਣਾ ਕਾਫੀ ਮਦਦਗਾਰ ਹੋ ਸਕਦਾ ਹੈ। ਹੱਥ ਧੋਣ ਤੋਂ ਲੈ ਕੇ ਖਾਣਾ ਸਹੀ ਤਾਪਮਾਨ ‘ਤੇ ਰੱਖਣ ਤੱਕ, ਇਹ ਸਾਵਧਾਨੀਆਂ ਮੀਂਹ ਦੇ ਮੌਸਮ ਵਿਚ ਪੂਰੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਿਚ ਕੰਮ ਆ ਸਕਦੀਆਂ ਹਨ।
ਮੀਂਹ ਦੌਰਾਨ ਵਾਤਾਵਰਣ ਵਿਚ ਨਮੀ ਵਧ ਰਹਿੰਦੀ ਹੈ ਤੇ ਕਈ ਜਗ੍ਹਾ ਸਾਫ-ਸਫਾਈ ਦੀ ਸਥਿਤੀ ਵੀ ਪ੍ਰਭਾਵਿਤ ਹੋ ਸਕਦੀ ਹੈ। ਇਹੀ ਵਜ੍ਹਾ ਹੈ ਕਿ ਬੈਕਟੀਰੀਆ ਤੇ ਦੂਜੇ ਹਾਨੀਕਾਰਕ ਸੂਖਮ ਜੀਵਾਂ ਦੇ ਫੈਲਣ ਦਾ ਖਤਰਾ ਵਧ ਜਾਂਦਾ ਹੈ। ਦੂਸ਼ਿਤ ਪਾਣੀ, ਗੰਦੇ ਹੱਥ, ਖੁੱਲ੍ਹੇ ਵਿਚ ਰੱਖਿਆ ਖਾਣਾ ਤੇ ਕੱਚੇ-ਪੱਕੇ ਭੋਜਨ ਦਾ ਸੰਪਰਕ ਇੰਫੈਕਸ਼ਨ ਦੀ ਵਜ੍ਹਾ ਬਣ ਸਕਦਾ ਹੈ। ਇਸ ਮੌਸਮ ਵਿਚ ਘਰ ਦੇ ਖਾਣੇ ਦੇ ਨਾਲ-ਨਾਲ ਬਾਹਰ ਮਿਲਣ ਵਾਲੇ ਚਾਟ, ਕਟੇ ਫਲ, ਗੋਲਗੱਪੇ, ਸਲਾਦ ਤੇ ਖੁੱਲਲ੍ਹੇ ਵਿਚ ਰੱਖੀ ਚਟਨੀ ਨੂੰ ਲੈ ਕੇ ਵੀ ਸਾਵਧਾਨੀ ਜ਼ਰੂਰੀ ਹੈ।
ਫੂਡ ਪੁਆਇਜ਼ਨਿੰਗ ਤੋਂ ਬਚਣ ਦੇ ਉਪਾਅ
ਹੱਥ ਤੇ ਰਸੋਈ ਸਾਫ ਰੱਖੋ
ਖਾਣਾ ਬਣਾਉਣ ਤੇ ਖਾਣ ਤੋਂ ਪਹਿਲਾਂ ਸਾਬੁਣ ਤੇ ਪਾਣੀ ਨਾਲ ਹੱਥ ਚੰਗੀ ਤਰ੍ਹਾਂ ਧੋਣਾ ਸਭ ਤੋਂ ਆਸਾਨ ਪਰ ਜ਼ਰੂਰੀ ਕਦਮ ਹੈ। ਟਾਇਲਟ ਜਾਣ ਦੇ ਬਾਅਦ, ਬਾਹਰ ਤੋਂ ਘਰ ਵਾਪਸ ਆਉਣ ‘ਤੇ ਕੱਚੀਆਂ ਸਬਜ਼ੀਆਂ ਤੇ ਮਾਸ ਨੂੰ ਛੂਹਣ ਦੇ ਬਾਅਦ ਵੀ ਹੱਥ ਸਾਫ ਕਰੋ। ਰਸੋਈ ਸਲੈ, ਚਾਕੂ, ਕਟਿੰਗ ਬੋਰਡ ਤੇ ਭਾਂਡਿਆਂ ਦੀ ਸਫਾਈ ‘ਤੇ ਵੀ ਧਿਆਨ ਦਿਓ। ਖਾਣੇ ਨੂੰ ਖੁੱਲ੍ਹਾ ਛੱਡਣ ਦੀ ਬਜਾਏ ਢੱਕ ਕੇ ਰੱਖਣਾ ਬੇਹਤਰ ਹੈ।
ਕੱਚੇ ਤੇ ਪਕੇ ਭੋਜਨ ਨੂੰ ਵੱਖ ਰੱਖੋ
ਕੱਚੇ ਮਾਸ, ਚਿਕਨ, ਮੱਛੀ ਤੇ ਆਂਡਿਆਂ ਵਿਚ ਮੌਜੂਦ ਬੈਕਟੀਰੀਆ ਦੂਜੇ ਖਾਧ ਪਦਾਰਥਾਂ ਤੱਕ ਪਹੁੰਚ ਸਕਦੇ ਹਨ, ਇਸ ਲਈ ਇਨ੍ਹਾਂ ਦੇ ਇਸਤੇਮਾਲ ਕੀਤੇ ਗਏ ਚਾਕੂ ਤੇ ਕਟਿੰਗ ਬੋਰਡ ਨੂੰ ਚੰਗੀ ਤਰ੍ਹਾਂ ਧੋਤੇ ਬਿਨਾਂ ਪਕੇ ਭੋਜਨ ਦਾ ਇਸਤੇਮਾਲ ਨਾ ਕਰੋ। ਫਰਿਜ ਵਿਚ ਵੀ ਕੱਚੇ ਖਾਧ ਪਦਾਰਥਾਂ ਨੂੰ ਡੱਬੇ ਬੰਦ ਵਿਚ ਵੱਖ ਰੱਖਣਾ ਸਮਝਦਾਰੀ ਹੈ।
ਖਾਣਾ ਚੰਗੀ ਤਰ੍ਹਾਂ ਪਕਾ ਕੇ ਖਾਓ
ਅੱਧਾ ਪੱਕਿਆ ਭੋਜਨ ਮੀਂਹ ਵਿਚ ਪ੍ਰੇਸ਼ਾਨੀ ਵਧਾ ਸਕਦਾ ਹੈ। ਮਾਂਸ, ਚਿਕਨ, ਮੱਛੀ ਤੇ ਆਂਡਿਆਂ ਨੂੰ ਚੰਗੀ ਤਰ੍ਹਾਂ ਪਕਾ ਕੇ ਹੀ ਖਾਣਾ ਚਾਹੀਦਾ ਹੈ। ਬਚੇ ਹੋਏ ਭੋਜਨ ਨੂੰ ਦੁਬਾਰਾ ਖਾਂਦੇ ਸਮੇਂ ਉਸ ਨੂੰ ਚੰਗੀ ਤਰ੍ਹਾਂ ਗਰਮ ਕਰੋ। ਖਾਸ ਕਰਕੇ ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਰੱਖਿਆ ਗਿਆ ਹੋਵੇ, ਉੁਨ੍ਹਾਂ ਨੂੰ ਖਾਣ ਤੋਂ ਪਹਿਲਾਂ ਉਨ੍ਹਾਂ ਦੀ ਗੰਧ ਤੇ ਸਥਿਤੀ ਜਾਂਚ ਲਓ।







