ਪੰਜਾਬ ਦੇ ਬਿਜਲੀ ਦੇ ਵੱਧ ਬਿੱਲ ਤੇ 300 ਯੂਨਿਟ ਮੁਫਤ ਬਿਜਲੀ ਦੀ ਸਬਸਿਟੀ ਨਾ ਮਿਲਣ ਤੋਂ ਪ੍ਰੇਸ਼ਾਨ ਖਪਤਕਾਰਾਂ ਨੂੰ ਰਾਹਤ ਮਿਲੇਗੀ। ਸਰਕਾਰ ਨੇ ਅਜਿਹੇ 63,702 ਖਪਤਕਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਸਬਸਿਡੀ ਦਾ ਲਾਭ ਨਹੀਂ ਮਿਲ ਸਕਿਆ ਸੀ।
ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਸਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਇਨ੍ਹਾਂ ਖਪਤਕਾਰਾਂ ਨੂੰ ਔਸਤ ਖਪਤ ਦੇ ਆਧਾਰ ‘ਤੇ ਬਿੱਲ ਭੇਜਿਆ ਗਿਆ ਸੀ। ਨਤੀਜੇ ਵਜੋਂ ਮਈ ਅਤੇ ਜੂਨ ਲਈ 300 ਯੂਨਿਟ ਤੱਕ ਮੁਫ਼ਤ ਬਿਜਲੀ ਸਬਸਿਡੀ ਉਨ੍ਹਾਂ ਦੇ ਬਿੱਲਾਂ ਵਿੱਚ ਨਹੀਂ ਜੋੜੀ ਗਈ।
ਇਨ੍ਹਾਂ ਸਾਰੇ ਖਪਤਕਾਰਾਂ ਲਈ ਬਿੱਲ ਹੁਣ ਦੁਬਾਰਾ ਤਿਆਰ ਕੀਤੇ ਜਾਣਗੇ। ਸਰਕਾਰ ਅਗਲੇ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਨਵੇਂ ਬਿੱਲ ਜਾਰੀ ਕਰੇਗੀ, ਜਿਸ ਨਾਲ ਮਈ ਅਤੇ ਜੂਨ ਲਈ ਸਬਸਿਡੀ ਦਾ ਲਾਭ ਮਿਲੇਗਾ।
ਜਿਨ੍ਹਾਂ ਖਪਤਕਾਰਾਂ ਨੇ ਪਹਿਲਾਂ ਹੀ ਆਪਣੇ ਬਿੱਲਾਂ ਦਾ ਭੁਗਤਾਨ ਕਰ ਦਿੱਤਾ ਹੈ, ਉਨ੍ਹਾਂ ਦੇ ਬਿੱਲਾਂ ਨੂੰ ਉਨ੍ਹਾਂ ਦੇ ਅਗਲੇ ਬਿੱਲਾਂ ਵਿੱਚ ਐਡਜਸਟ ਕੀਤਾ ਜਾਵੇਗਾ। ਸਰਕਾਰ ਉੱਚ ਬਿੱਲਾਂ ਸੰਬੰਧੀ ਸ਼ਿਕਾਇਤਾਂ ਲਈ ਇੱਕ ਵਿਸ਼ੇਸ਼ ਹੈਲਪਲਾਈਨ ਵੀ ਸ਼ੁਰੂ ਕਰੇਗੀ, ਜਿੱਥੇ 20 ਕਰਮਚਾਰੀਆਂ ਦੀ ਇੱਕ ਟੀਮ ਸ਼ਿਕਾਇਤਾਂ ਦਾ ਹੱਲ ਕਰੇਗੀ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਇਨਸਾਨੀਅਤ ਦੀ ਅਨੂਠੀ ਮਿਸਾਲ, ਸਰਪੰਚ ਨੇ ਸਾਰੀ ਉਮਰ ਦੀ ਕਮਾਈ ਦਾ ਵੱਡਾ ਹਿੱਸਾ ਕੀਤਾ ਦਾਨ
ਮੰਤਰੀ ਨੇ ਕਿਹਾ ਕਿ ਮੀਟਰ ਰੀਡਰ ਮਈ, ਜੂਨ ਅਤੇ ਜੁਲਾਈ ਵਿੱਚ ਲੰਬੇ ਸਮੇਂ ਤੋਂ ਹੜਤਾਲ ‘ਤੇ ਸਨ। ਇਸ ਲਈ, ਬਿੱਲ ਤਿਆਰ ਕਰਨ ਦਾ ਸਾਡਾ ਇੱਕੋ ਇੱਕ ਵਿਕਲਪ ਪਿਛਲੇ ਸਾਲ ਦੇ ਬਿੱਲਾਂ ਦੇ ਆਧਾਰ ‘ਤੇ ਔਸਤ ਬਿੱਲ ਦੇ ਆਧਾਰ ‘ਤੇ ਗਾਹਕਾਂ ਨੂੰ ਭੇਜਣਾ ਸੀ।
ਮੰਤਰੀ ਨੇ ਕਿਹਾ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਸੀਂ ਕੁੱਲ 78 ਲੱਖ ਖਪਤਕਾਰਾਂ ਦਾ ਸਾਰਾ ਡਾਟਾ ਕੱਡਿਆ ਤਾਂ ਇਹ ਗਿਣਤੀ ਇੱਕ ਫੀਸਦੀ ਘੱਟ ਨਿਕਲੀ, ਜੋ ਕਰੀਬ 63 ਹਜ਼ਾਰ ਬਣਦੀ ਹੈ। ਉਨ੍ਹਾਂ ਕਿਹਾ ਕਿ ਜੁਲਾਈ ਵਿਚ ਜਿੰਨੀ ਸਬਸਿਡੀ ਤੋਂ ਵੱਧ ਖਪਤ ਹੋਈ ਹੋਵੇਗੀ, ਉਸ ਦਾ ਬਿੱਲ ਦੇਣਾ ਪਏਗਾ। ਦੂਜੇ ਪਾਸੇ ਜਿਨ੍ਹਾਂ ਨੇ ਬਿੱਲ ਭਰ ਦਿੱਤਾ ਹੈ, ਉਨ੍ਹਾਂ ਦਾ ਅਗਲੇ ਬਿੱਲ ਵਿਚ ਸਹੀ ਕਰ ਦਿੱਤਾ ਜਾਵੇਗਾ।
ਮੰਤਰੀ ਸੌਂਧ ਨੇ ਕਿਹਾ ਕਿ ਪਹਿਲਾਂ, ਸਾਡਾ ਪੁਰਾਣਾ ਸਿਸਟਮ PSPCL ਵਿੱਚ ਕੰਮ ਕਰ ਰਿਹਾ ਸੀ। ਜਦੋਂ ਅਸੀਂ ਨਵੇਂ ਸਾਫਟਵੇਅਰ ਨੂੰ ਵਰਤਣਾ ਸ਼ੁਰੂ ਕੀਤਾ ਤਾਂ ਇਸ ਵਿਚ ਗੜਬੜ ਹੋ ਗਈ। ਇਸ ਕਾਰਨ ਜਦੋਂ ਪੁਰਾਣੇ ਸਾਫਵੇਅਰ ਤੋਂ ਨਵੇਂ ਸਾਫਵੇਅਰ ਵਿਚ ਡਾਟਾ ਭੇਜਿਆ ਗਿਆ ਤਾਂ ਗੜਬੜ ਈ। ਇਸ ਵਿਚ ਪਤਾ ਲੱਗ ਕਿ ਦੋ ਫੀਸਦੀ ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਦਾ ਜ਼ਿਆਦਾ ਬਿੱਲ ਆ ਗਿਆ ਹੈ। ਹੁਣ ਇਸ ਨੁਕਸ ਨੂੰ ਠੀਕ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਕੰਪਨੀ ਨੇ ਸਾਫਵੇਅਰ ਬਣਾਇਆ ਸੀ, ਉਸ ਨੂੰ ਸ਼ੋਅ-ਕੋਜ਼ ਨੋਟਿਸ ਭੇਜਿਆ ਗਿਆ ਹੈ। ਲੋਕਾਂ ਦੀ ਸਹੂਲਤ ਲਈ ਇੱਕ ਡੇਡੀਕੇਟਿਡ ਹੈਲਪਲਾਈਨ ਸ਼ੁਰੂ ਕਰਨ ਜਾ ਰਹੇ ਹਨ। ਇਸ ‘ਤੇ 20 ਲੋਕ ਤਾਇਨਾਤ ਕੀਤੇ ਜਾਣਗੇ। ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬਿੱਲ ਜ਼ਿਆਦਾ ਆਇਆ ਹੈ, ਉਸ ਦੀ ਸਹੀ ਪੜਤਾਲ ਕਰਕੇ ਜੋ ਬਣਦਾ ਹੈ, ਉਹ ਐਕਸ਼ਨ ਲਿਆ ਜਾਏਗਾ। 98 ਫੀਸਦੀ ਬਿੱਲ ਸਹੀ ਹਨ। ਹੈਲਪਲਾਈਨ ‘ਤੇ ਸ਼ਿਕਾਇਤ ਕਰਨ ‘ਤੇ 15 ਦਿਨ ਵਿਚ ਇਸ ਨੂੰ ਠੀਕ ਕਰਕੇ ਭੇਜਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








