ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮਲੋਟ ਦੀ ਦਾਣਾ ਮੰਡੀ ਵਿਚ ‘ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਕੀਤਾ। ਮਹਾਰਾਸ਼ਟਰ ਦੇ ਨਾਂਦੇੜ ਵਿਚ ਹੋਏ ਹਮਲੇ ਦੇ ਬਾਅਦ ਆਯੋਜਿਤ ਇਸ ਰੈਲੀ ਵਿਚ ਸੁਖਬੀਰ ਬਾਦਲ ਸ਼ਾਮਲ ਹੋਏ
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ 2 ਸਾਲਾਂ ਵਿਚ ਬਾਦਲ ਪਰਿਵਾਰ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ। ਮੇਰੇ ‘ਤੇ ਹਮਲੇ ਹੋਏ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਸੀਂ ਪੰਜਾਬ ਵਿਚ ਕਬਜ਼ਾ ਤਾਂ ਕਰ ਸਕਾਂਗੇ ਬਾਦਲ ਪਰਿਵਾਰ ਨੂੰ ਖਤਮ ਕਰ ਦਿਓ। 2 ਵਾਰ ਮੇਰੇ ‘ਤੇ ਜਾਨਲੇਵਾ ਹਮਲੇ ਹੋਏ। ਦੋਵੇਂ ਸਮੇ ਵਿਚ ਗੁਰੂ ਘਰ ਦੇ ਵਿਚ ਹੋਏ। ਉਨ੍ਹਾਂ ਨੇ ਕੀਤੇ ਜਿਹੜੇ ਸਹੀ ਮਾਅਨਿਆਂ ਵਿਚ ਗੁਰੂ ਦੋਖੀ ਹਨ। ਉਨ੍ਹਾਂ ਦਾ ਰਿਸ਼ਤਾ ਕਿਸੇ ਧਰਮ ਨਾਲ ਨਹੀਂ, ਗੁਰੂ ਸਾਹਿਬ ਦੇ ਦੱਸੇ ਰਸਤੇ ‘ਤੇ ਉਹ ਚੱਲਣ ਵਾਲੇ ਨਹੀਂ।
ਇਹ ਵੀ ਪੜ੍ਹੋ : ‘ਰੱਖੜੀ ਮੌਕੇ ਪੰਜਾਬ ਦੀਆਂ ਮਹਿਲਾਵਾਂ ਦੇ ਫੋਨਾਂ ‘ਤੇ ਮੁੜ ਹੋਵੇਗੀ ਟੂੰ-ਟੂੰ, ਤੀਜੀ ਕਿਸ਼ਤ ਹੋਵੇਗੀ ਜਾਰੀ’ : CM ਮਾਨ
ਗੁਰੂ ਘਰ ਇਕ ਅਜਿਹੀ ਜਗ੍ਹਾ ਹੈ ਜਿਥੇ ਸਾਰੇ ਆਉਂਦੇ ਹਨ, ਆਪਣੀਆਂ ਦੁਸ਼ਮਣੀਆਂ ਭੁਲਾ ਕੇ ਗੁਰੂ ਸ਼ਰਨ ਵਿ ਆਉਂਦੇ ਹਨ ਪਰ ਉਹ ਾਤਕਤਾਂ ਲੱਗੀਆਂ ਹਨ ਜਿਨ੍ਹਾਂ ਦਾਨਿਸ਼ਾਨਾ ਇਕੋ-ਇਕ ਹੈ। ਗੁਰੂ ਘਰ ਦੀ ਮਰਿਆਦਾ ਦਾ ਕੋਈ ਫਿਕਰ ਨਹੀਂ। ਉਨ੍ਹਾਂ ਦਾ ਨਿਸ਼ਾਨਾ ਹੈ ਕਿ ਪੰਜਾਬ ਵਿਚ ਅਸੀਂ ਕਬਜ਼ਾ ਤਾਂ ਕਰ ਸਕਾਂਗੇ, ਗੁਰੂ ਘਰਾਂ ‘ਤੇ ਕਬਜ਼ਾ ਤਾਂ ਕਰ ਸਕਾਂਗੇ ਜੇਕਰ ਅਸੀਂ ਬਾਦਲ ਪਰਿਵਾਰ ਨੂੰ ਲਾਂਭੇ ਕਰ ਦੇਈਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








