ਪੰਜਾਬ ਕਾਂਗਰਸ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਸ਼ਕਲਾਂ ਵਿਚ ਘਿਰੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨੀਂ MP ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਤਰਸੇਮ ਸਿੰਘ ਜੀ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਤਾਰੀਫ ਕੀਤੀ ਗਈ ਸੀ ਜਿਸ ‘ਤੇ ਹੁਣ ਚੰਨੀ ਵੱਲੋਂ ਪੋਸਟ ਪਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਜਿਸ ਕਰਕੇ ਕਾਂਗਰਸ ਹਾਈਕਮਾਨ ਚਰਨਜੀਤ ਸਿੰਘ ਚੰਨੀ ਤੋਂ ਨਾਰਾਜ਼ ਦਿਖ ਰਹੀ ਹੈ।
ਦੱਸ ਦੇਈਏ ਕਿ ਪੰਜਾਬ ਕਾਂਗਰਸ ਵਿਚ ਖਿਚੋਤਾਣ ਪਿਛਲੇ ਕਾਫੀ ਸਮੇਂ ਤੋਂ ਚੱਲੀ ਆ ਰਹੀ ਹੈ। ਹੁਣ ਇਨ੍ਹਾਂ ਸਭ ਦੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਤਰਸੇਮ ਸਿੰਘ ਦੀ ਪੋਸਟ ਸ਼ੇਅਰ ਕਰਨ ‘ਤੇ ਚੰਨੀ ਤੋਂ ਹਾਈਕਮਾਨ ਨਾਰਾਜ਼ ਹੈ। ਤਰਸੇਮ ਸਿੰਘ ਨੇ ਚੰਨੀ ਦੀ ਤਾਰੀਫ਼ ਕੀਤੀ ਸੀ ਤੇ ਹੁਣ ਚੰਨੀ ਵੱਲੋਂ ਫੇਸਬੁੱਕ ‘ਤੇ ਪਾਈ ਗਈ ਪੋਸਟ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਾ ਸਕਦੀ ਹੈ।
ਧੰਨਵਾਦ ਦੀ ਪੋਸਟ ਪਾਉਂਦੇ ਹੋਏ ਚੰਨੀ ਨੇ ਲਿਖਿਆ ਹੈ ਕਿ ਮੈਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਤਰਸੇਮ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੈਂ ਪੰਜਾਬ ਤੇ ਪੰਜਾਬੀਅਤ ਲਈ ਆਵਾਜ਼ ਹਮੇਸ਼ਾ ਬੁਲੰਦ ਕਰਦਾ ਰਹਾਂਗਾ। ਤਰਸੇਮ ਸਿੰਘ ਨੇ ਕਿਹਾ ਸੀ ਕਿ ਚੰਨੀ ਵਿਚ ਚੰਗੇ ਲੀਡਰ ਵਾਲੇ ਸਾਰੇ ਗੁਣ ਹਨ ਤੇ ਚੰਨੀ ਲੋਕਾਂ ਦੀ ਆਵਾਜ਼ ਡਟ ਕੇ ਚੁੱਕਦੇ ਹਨ। ਉਨ੍ਹਾਂ ਕਿਹਾ ਸੀ ਕਿ ਚੰਨੀ ਨੇ NSA ਖਿਲਾਫ ਆਵਾਜ਼ ਚੁੱਕੀ ਸੀ ਤੇ ਪੰਜਾਬ ਨਾਲ ਧੱਕੇ ਦੇ ਖਿਲਾਫ ਹਿੰਮਤ ਨਾਲ ਆਪਣਾ ਪੱਖ ਰੱਖਿਆ। ਚੰਨੀ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ। ਇਸ ਲਈ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ।
ਇਹ ਵੀ ਪੜ੍ਹੋ : ਰੱਖੜੀ ਵਾਲੇ ਦਿਨ ਅੱਜ ਫਿਰ ਮਹਿਲਾਵਾਂ ਦੇ ਫੋਨਾਂ ‘ਚ ਹੋਵੇਗੀ ਟੂੰ-ਟੂੰ, CM ਮਾਨ ਵੱਲੋਂ ਖਾਤਿਆਂ ਵਿਚ ਪਾਏ ਜਾਣਗੇ ਪੈਸੇ
ਕਿਹਾ ਇਹ ਵੀ ਜਾ ਰਿਹਾ ਹੈ ਕਿ ਚੰਨੀ ਨੇ ਰਾਹੁਲ ਗਾਂਧੀ ਦੀਆਂ ਪੋਸਟਾਂ ਸ਼ੇਅਰ ਨਹੀਂ ਕੀਤੀਆ ਹਨ। ਚੰਨੀ ਵੱਲੋਂ ਗੂੰਜ ਪ੍ਰੋਗਰਾਮ ਦੀਆਂ ਪੋਸਟਾਂ ਨਹੀਂ ਸ਼ੇਅਰ ਕੀਤੀਆਂ ਗਈਆਂ ਹਨ। ਜਦਕਿ ਤਰਸੇਮ ਸਿੰਘ ਦੀ ਪੋਸਟ ਸ਼ੇਅਰ ਕੀਤੀ ਗਈ ਜਿਸ ਕਰਕੇ ਇਹ ਖਬਰ ਹੈ ਕਿ ਹਾਈਕਮਾਨ ਤੋਂ ਨਾਰਾਜ਼ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








