ਪੰਜਾਬੀ Influencer ਮਨਜੀਤ ਕੌਰ ਦੀ ਮੌਤ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਲਗਾਤਾਰ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਮਨਜੀਤ ਕੌਰ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ FIR ਦਰਜ ਕਰ ਲਈ ਗਈ ਹੈ। 2 ਮਹੀਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਿਆਂ ਮਨਜੀਤ ਕੌਰ 26 ਅਗਸਤ ਨੂੰ ਪੀਜੀਆਈ ਵਿਚ ਦਮ ਤੋੜ ਦਿੱਤਾ ਤੇ ਫਿਰ ਇਸ ਨਾਲ ਜੁੜੇ ਕਾਫੀ ਵਿਵਾਦ ਖੜ੍ਹੇ ਹੋਏ ਸਨ। ਮਨਜੀਤ ਕੌਰ ਨੂੰ ਚੰਡੀਗੜ੍ਹ ਦੇ ਸੈਕਟਰ-34 ਤੋਂ ਅਗਵਾ ਕੀਤਾ ਗਿਆ ਤੇ ਫਿਰ ਜਿਊਂਦੀ ਨੂੰ ਅੱਗ ਲਗਾ ਦਿੱਤੀ ਤੇ ਫਿਰ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਉਸ ਨੂੰ ਜ਼ਿੰਦਾ ਸਾੜਿਆ ਗਿਆ। ਲਗਾਤਾਰ ਇਲਜ਼ਾਮ ਲੱਗ ਰਹੇ ਸਨ ਕਿ ਕਿਸੇ ਵੀ ਦੋਸ਼ੀ ਨੂੰ ਲੈ ਕੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਹੈ।
ਹੁਣ ਚੰਡੀਗੜ੍ਹ ਪੁਲਿਸ ਵੱਲੋਂ ਮਨਜੀਤ ਕੌਰ ਦੇ ਮਾਮਲੇ ਵਿਚ ਅਗਵਾ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸਦਰ ਪੁਲਿਸ ਦੀ ਲਾਪ੍ਰਵਾਹੀ ਵੀ ਸਾਹਮਣੇ ਆਈ ਜਦੋਂ ਉਨ੍ਹਾਂ ਵੱਲੋਂ ਕਤਲ ਦਾ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ। ਮਨਜੀਤ ਕੌਰ ਦੇ ਹੋਸ਼ ਵਿਚ ਆਉਣ ਦੇ ਬਾਅਦ ਵੀ ਬਿਆਨ ਦਰਜ ਨਹੀਂ ਕੀਤਾ ਗਿਆ। PGI ਵਿਚ ਇਲਾਜ ਅਧੀਨ ਮਨਜੀਤ ਕੌਰ ਨੇ ਆਪਣਾ ਬਿਆਨ ਦਰਜ ਕਰਵਾਉਣ ਲਈ ਪੁਲਿਸ ਨੂੰ ਬੁਲਵਾਇਆ ਤੇ PGI ਚੌਕੀ ਵੱਲੋਂ ਥਾਣਾ ਸਦਰ ਨੂੰ ਦੱਸਿਆ ਗਿਆ ਸੀ ਕਿ ਮਨਜੀਤ ਕੌਰ ਨੂੰ ਹੋਸ਼ ਆ ਗਿਆ ਹੈ ਤੇ ਉਸਦੇ ਬਿਆਨ ਦਰਜ ਕਰ ਲਿਆ ਗਿਆ ਪਰ ਕੋਈ ਵੀ ਹਸਪਤਾਲ ਬਿਆਨ ਦਰਜ ਕਰਵਾਉਣ ਲਈ ਨਹੀਂ ਪਹੁੰਚਿਆ।
ਚੰਡੀਗੜ੍ਹ ਪੁਲਿਸ ਨੇ ਮਾਂ ਕਾਂਤਾ ਦੇਵੀ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਮਾਂ ਦੇ ਦੋਸ਼ ਹਨ ਕਿ ਜਾਣਕਾਰਾਂ ਨੇ ਮਨਜੀਤ ਕੌਰ ਨੂੰ ਇਕ ਸ਼ਰਾਬ ਦੀ ਦੁਕਾਨ ਤੋਂ ਅਗਵਾ ਕੀਤਾ ਤੇ ਫਿਰ ਉਸ ਨੂੰ ਮੋਰਿੰਡਾ ਲੈ ਗਏ। ਉਥੇ ਦਰੱਖਤ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ। ਘਟਨਾ 3 ਜੁਲਾਈ ਰਾਤ ਦੀ ਦੱਸੀ ਜਾ ਰਹੀ ਹੈ। 9 ਜੁਲਾਈ ਨੂੰ ਮਨਜੀਤ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਫਿਰ 2 ਮਹੀਨੇ ਗੰਭੀਰ ਹਾਲਾਤਾਂ ਵਿਚ ਰਹਿਣ ਤੋਂ ਬਾਅਦ ਮਨਜੀਤ ਕੌਰ ਦੀ ਮੌਤ ਹੋ ਗਈ। ਮਨਜੀਤ ਕੌਰ ਸੰਨੀ ਇਨਕਲੇਵ ਵਿਚ ਰਹਿੰਦੀ ਸੀ। ਉਸ ਦੀ ਮਾਂ ਤੇ ਭਰਾ ਪੰਚਕੂਲਾ ਦੇ ਸੈਕਟਰ-19 ਵਿਚ ਰਹਿੰਦੇ ਸੀ। ਪੰਜਾਬ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਨਹੀਂ ਕੀਤੀ ਸੀ। ਚੰਡੀਗੜ੍ਹ ਪੁਲਿਸ ਇਹ ਵੀ ਪਤਾ ਕਰੇਗੀ ਮਨਜੀਤ ਕੌਰ ਦੀ ਮਾਂ ਨੇ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਅਗਵਾ ਕਰਕੇ ਅੱਗ ਲਗਾਉਣ ਦੇ ਬਿਆਨ ਦਿੱਤੇ ਸਨ ਜਾਂ ਨਹੀਂ ਤੇ ਜੇਕਰ ਦਿੱਤੇ ਸਨ ਤਾਂ ਕਾਰਵਾਈ ਕਿਉਂ ਨਹੀਂ ਕੀਤੀ ਗਈ। ਚੰਡੀਗੜ੍ਹ ਦੇ SHO ਨੇ ਤੁਰੰਤ ਕੇਸ ਦਰਜ ਕਰ ਲਿਆ ਤੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ : ATM ‘ਚ ਲੁਟੇਰੇ ਦੀ BJP ਆਗੂ ਨੇ ਬਣਾਈ ਰੇਲ, ਪੈਸੇ ਲੁੱਟਣ ਦੀ ਕਰ ਰਿਹਾ ਸੀ ਕੋਸ਼ਿਸ਼
ਮ੍ਰਿਤਕਾ ਦੀ ਮਾਂ ਨੇ ਇਹ ਵੀ ਦੱਸਿਆ ਕਿ ਮਨਜੀਤ ਕੌਰ ਨੂੰ ਉਸ ਦੇ 2 ਜਾਣਕਾਰਾਂ ਸ਼ੂਬੀ ਤੇ ਭਿੰਦਾ ਨੇ ਕਾਲ ਕਰਕੇ ਸੈਕਟਰ-34 ਨੂੰ ਬੁਲਾਇਆ ਸੀ। ਦੋਵਾਂ ਨੇ ਮਨਜੀਤ ਕੌਰ ਨਾਲ ਕੁੱਟਮਾਰ ਕੀਤੀ। ਗੱਡੀ ਵਿਚ ਅਗਵਾ ਕਰਕੇ ਮੋਰਿੰਡਾ ਦੇ ਜੰਗਲੀ ਖੇਤਰ ਵਿਚ ਲੈ ਗਏ ਤੇ ਉਥੇ ਦਰੱਖਤ ਨਾਲ ਬੰਨ੍ਹ ਕੇ ਉਸ ਨੂੰ ਅੱਗ ਲਗਾ ਦਿੱਤੀ ਤੇ ਖੁਦ ਮੌਕੇ ਤੋਂ ਫਰਾਰ ਹੋ ਗਏ। ਇਸ ਮਗਰੋਂ ਮਨਜੀਤ ਕੌਰ ਦਾ ਜਾਣਕਾਰ ਉਥੇ ਪਹੁੰਚਿਆ ਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਚੰਡੀਗੜ੍ਹ ਪੁਲਿਸ ਜਾਂਚ ਕਰੇਗੀ ਕਿ ਸੈਕਟਰ-34 ਵਿਚ ਕਿਸ ਕੰਮ ਲਈ ਆਈ ਸੀ ਤੇ ਉਸ ਨੂੰ ਅਗਵਾ ਕਿਉਂ ਕੀਤਾ ਗਿਆ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








