ਪਿਛਲੇ ਦਿਨੀ ਪੰਜਾਬ ਦਾ ਨਾਮੀ ਕਬੱਡੀ ਖਿਡਾਰੀ ਗੁਰਜੀਤ ਤੂਤ ਭਿਆਨਕ ਬਿਮਾਰੀ ਦੇ ਚਲਦੇ ਆਪਣੇ ਰੋਂਦੇ ਕਰਲਾਉਂਦੇ ਪਰਿਵਾਰ ਨੂੰ ਛੱਡ ਦੁਨੀਆਂ ਤੋਂ ਰੁਖਸਤ ਹੋ ਗਿਆ ਸੀ, ਹੁਣ ਉਸ ਦਾ ਸਾਥੀ ਰਿਹਾ ਫਰੀਦਕੋਟ ਜ਼ਿਲ੍ਹੇ ਦਾ ਨਾਮੀਂ ਅੰਤਰਰਾਸਟਰੀ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਸੁੱਖਾ ਬੀਹਲੇ ਵਾਲਾ ਜੋ ਕਿਸੇ ਸਮੇਂ ਕਬੱਡੀ ਕੋਚ ਗੁਰਦੀਪ ਸਿੰਘ ਮੱਲ੍ਹੀ ਦਾ ਪਸੰਦੀਦਾ ਖਿਡਾਰੀ ਸੀ ਉਹ ਵੀ ਲੀਵਰ ਦੀ ਭਿਆਨਕ ਬਿਮਾਰੀ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਗਿਆ। ਹੁਣ ਪਿੱਛੇ ਪਰਿਵਾਰ ਵਿਚ ਉਸ ਦੀ ਬਿਰਧ ਮਾਤਾ ਜੋ ਬਿਮਾਰ ਰਹਿੰਦੀ ਹੈ ਅਤੇ ਦੋ ਛੋਟੇ ਛੋਟੇ ਬੱਚੇ ਜਿੰਨਾਂ ਦੀ ਉਮਰ ਮਸਾਂ ਹੀ 6 ਅਤੇ 4 ਸਾਲ ਹੈ ਰਹਿ ਗਏ ਨੇ। ਘਰ ਵਿਚ ਲੰਬੀ ਬਿਮਾਰੀ ਕਾਰਨ ਅੱਤ ਦੀ ਗਰੀਬੀ ਹੈ ਅਤੇ ਬਿਰਧ ਬਿਮਾਰ ਮਾਤਾ ਦੇ ਸਿਰ ਤੇ ਹੁਣ ਦੋ ਛੋਟੇ ਛੋਟੇ ਬੱਚਿਆ ਦੀ ਜ਼ਿੰਮੇਵਾਰੀ ਆ ਪਈ ਹੈ।
ਗੱਲਬਾਤ ਕਰਦਿਆ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਕ ਦੌਰ ਸੀ ਜਦੋਂ ਪੰਜਾਬ ਦੇ ਹਰੇਕ ਪੇਂਡੂ ਖੇਡ ਮੇਲੇ ਤੇ ਸੁੱਖਾ ਬੀਹਲੇਵਾਲਾ ਦਾ ਨਾਮ ਬੋਲਦਾ ਸੀ ਅਤੇ ਸੁਖੇ ਦੀਆਂ ਰੇਡਾਂ ‘ਤੇ ਨੋਟਾਂ ਦਾ ਮੀਂਹ ਵਰ੍ਹਦਾ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੁੱਖੇ ਨੇ ਆਪਣੇ ਨਾਲ ਲਗਦੇ ਪਿੰਡਾਂ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ । ਪਰ ਪਤਾ ਨਹੀਂ ਕਦੋਂ ਉਸ ਨੂੰ ਲੀਵਰ ਦੀ ਭਿਆਨਕ ਬਿਮਾਰੀ ਲੱਗ ਗਈ ਜਿਸ ਕਾਰਨ ਉਸ ਦੀ ਖੇਡ ਛੁੱਟ ਗਈ। ਮਹਿੰਗੇ ਇਲਾਜ ਤੇ ਖਰਚ ਨਾਲ ਘਰ ਦੇ ਹਲਾਤ ਵਿਗੜੇ ਤਾਂ ਪਤਨੀ ਵੀ ਸਾਥ ਛੱਡ ਕੇ ਚਲੀ ਗਈ। ਕਿਵੇਂ ਨਾ ਕਿਵੇਂ ਬਿਰਧ ਮਾਂ ਨੇ ਆਪਣੇ ਪੁੱਤ ਅਤੇ ਉਸ ਦੇ ਛੋਟੇ ਬੱਚਿਆਂ ਦਾ ਖਿਆਲ ਰੱਖਿਆ ।
ਪਰ ਬੀਤੇ ਦਿਨੀ ਆਰਥਿਕ ਤੰਗੀਆਂ ਤੇ ਬਿਮਾਰੀ ਭਾਰੂ ਪੈ ਗਈ ਅਤੇ ਸੁੱਖਾ ਬੀਹਲੇਵਾਲਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਸੁੱਖੇ ਦੀ ਮਾਤਾ ਵੀ ਬਿਮਾਰ ਹੀ ਰਹਿੰਦੀ ਹੈ ਉਸ ਦੇ ਵੀ ਦੋ ਅਪ੍ਰੇਸ਼ਨ ਹੋ ਚੁੱਕੇ ਹਨ। ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ, ਸੁੱਖੇ 2 ਛੋਟੇ ਚੋਟੇ ਬੱਚੇ ਹਨ ਜਿੰਨਾਂ ਵਿਚ 6 ਸਾਲ ਦੀ ਧੀ ਅਤੇ 5 ਸਾਲ ਦਾ ਪੁੱਤ ਹੈ। ਹੁਣ ਇਹਨਾਂ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਵੀ ਸੁੱਖੇ ਦੀ ਬਿਰਧ ਮਾਤਾ ਦੇ ਸਿਰ ‘ਤੇ ਹੈ। ਪਿੰਡ ਵਾਸੀਆਂ ਨੇ ਸਮਾਜ ਸੇਵੀ ਸੰਸਥਾਵਾਂ, ਕਬੱਡੀ ਕਲੱਬਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਇਸ ਨਾਮੀ ਖਿਡਾਰੀ ਦੇ ਪਰਿਵਾਰ ਨੂੰ ਰੁਲਣ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਪਾਈਸਜੈੱਟ ਦੀ ਫਲਾਈਟ 17 ਘੰਟੇ ਲੇਟ, ਉਡਾਣ ਦਾ ਸਮਾਂ ਬਦਲਣ ‘ਤੇ ਭ/ੜਕੇ ਯਾਤਰੀ
ਇਸ ਮੌਕੇ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਸੁੱਖੇ ਬੀਹਲੇ ਵਾਲਾ ਦੀ ਮਾਤਾ ਨੇ ਦੱਸਿਆ ਕਿ ਸੁੱਖਾ ਸਕੂਲ ਟਾਇਮ ਤੋਂ ਹੀ ਕਬੱਡੀ ਖੇਡਣ ਲੱਗ ਗਿਆ ਸੀ। ਘਰੇ ਖੁਲ੍ਹਾ ਖਾਣਾ ਪੀਣਾ ਸੀ ਜਿਸ ਕਾਰਨ ਉਹ ਬਹੁਤ ਸੋਹਣਾਂ ਗੱਭਰੂ ਬਣਿਆ ਅਤੇ ਥੋੜੇ ਸਮੇਂ ਵਿਚ ਹੀ ਪੂਰੇ ਇਲਾਕੇ ਦੇ ਖੇਡ ਮੇਲਿਆ ਵਿਚ ਉਸ ਦਾ ਨਾਮ ਬੋਲਣ ਲੱਗਾ ਸੀ। ਉਹਨਾਂ ਦੱਸਿਆ ਕਿ ਸੁੱਖੇ ਨੇ ਆਪਣੇ ਨਾਲ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਕੱਬਡੀ ਖੇਡਣ ਲਾਇਆ ਅਤੇ ਉਹਨਾਂ ਦੀ ਅਕਸਰ ਮਦਦ ਕਰਦਾ ਰਿਹਾ। ਮਾਤਾ ਨੇ ਕਿਹਾ ਕਿ ਪਰ ਚੰਦਰੀ ਲੀਵਰ ਦੀ ਐਸੀ ਬਿਮਾਰੀ ਲੱਗੀ ਕਿ ਉਸ ਦੇ ਇਲਾਜ ਵਿਚ ਸਾਰੀ ਜਮਾਂ ਪੂੰਜੀ ਵੀ ਲੱਗ ਗਈ ਪਰ ਉਸ ਦਾ ਪੁੱਤ ਵੀ ਨਹੀਂ ਬਚਿਆ। ਮਾਤਾ ਨੇ ਭਰੇ ਮਨ ਨਾਲ ਕਿਹਾ ਕਿ ਹੁਣ ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ, ਸੁੱਖੇ ਦੇ 2 ਬੱਚੇ ਆ ਇਕ ਪੁੱਤ ਅਤੇ ਇਕ ਧੀ, ਦੋਹਾਂ ਦੀ ਸਾਰੀ ਜਿੰਮੇਵਾਰੀ ਹੁਣ ਉਸ ਤੇ ਆ ਪਈ ਹੈ ਪਰ ਉਹ ਤਾਂ ਖੁਦ ਬਿਮਾਰ ਰਹਿੰਦੀ ਹੈ, ਇਸ ਲਈ ਉਹ ਸਰਕਾਰ ਨੂੰ ਸਮਾਜ ਸੇਵੀਆਂ ਨੂੰ ਕਬੱਡੀ ਕਲੱਬਾਂ ਨੂੰ ਬੇਨਤੀ ਕਰਦੀ ਹੈ ਕਿ ਮੇਰੇ ਬੱਚੇ ਦੇ ਬੱਚਿਆ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ ਪਰਿਵਾਰ ਦੀ ਮਦਦ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








