ਮਸ਼ਹੂਰ ਰੈਸਲਰ ‘ਦ ਗ੍ਰੇਟ ਖਲੀ’ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਮਗਰੋਂ ਹੁਣ ਉਹ ਖੁਦ ਕੈਮਰੇ ਸਾਹਮਣੇ ਆਏ ਤੇ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ। ਉਨ੍ਹਾਂ ਨੇ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਕਿ ਮੈਂ ਬਿਲਕੁਲ ਠੀਕ ਹਾਂ। ਖਲੀ ਦੇ ਕਾਰ ਐਕਸੀਡੈਂਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਈ ਸੀ ਜਿਸ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਚਿੰਤਤ ਸਨ। ਵੀਡੀਓ ਸਾਂਝੀ ਕਰਦਿਆਂ ਖਲੀ ਨੇ ਕਿਹਾ ਕਿ ਕੱਲ੍ਹ ਮੇਰੀ ਕਾਰ ਨਾਲ ਹਾਦਸਾ ਵਾਪਰਿਆ ਸੀ ਪਰ ਮੈਂ ਬਿਲਕੁਲ ਠੀਕ ਆ। ਪ੍ਰਮਾਤਮਾ ਦਾ ਆਸ਼ੀਰਵਾਦ ਤੇ ਤੁਹਾਡੀਆਂ Blessings ਮੇਰੇ ਨਾਲ ਨੇ
ਤੁਸੀਂ ਸਾਰੇ ਮੇਰੀ ਚਿੰਤਾ ਕਰਦੇ ਹੋ ਇਸ ਲਈ ਸਾਰਿਆਂ ਦਾ ਦਿਲੋਂ ਧੰਨਵਾਦ।
ਖਲੀ ਨੇ ਖਲੀ ਨੇ ਵੀਡੀਓ ਰਾਹੀਂ ਕਿਹਾ, “ਮੈਂ ਬਿਲਕੁਲ ਠੀਕ ਹਾਂ। ਇਹ ਕੋਈ ਵੱਡੀ ਗੱਲ ਨਹੀਂ ਹੈ । ਗੱਡੀ ਨੂੰ ਥੋੜ੍ਹਾ ਨੁਕਸਾਨ ਹੋਇਆ ਹੈ, ਪਰ ਪ੍ਰਸ਼ੰਸਕਾਂ ਦੀਆਂ ਦੁਆਵਾਂ ਅਤੇ ਰੱਬ ਦੇ ਆਸ਼ੀਰਵਾਦ ਸਦਕਾ ਮੈਨੂੰ ਕੋਈ ਸੱਟ ਨਹੀਂ ਆਈ। ਹਾਦਸੇ ਤੋਂ ਤੁਰੰਤ ਬਾਅਦ ਖਲੀ ਨੁਕਸਾਨੀ ਗਈ SUV ਵਿੱਚੋਂ ਬਾਹਰ ਆਏ ਅਤੇ ਦੂਜੀ ਗੱਡੀ ਰਾਹੀਂ ਆਪਣੇ ਸਫ਼ਰ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ : ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਸਤੰਬਰ ਨੂੰ ਹੋਵੇਗਾ ਸਮਾਗਮ
ਦੱਸ ਦੇਈਏ ਕਿ ਗ੍ਰੇਟ ਖਲੀ ਆਪਣੀ SUV ਗੱਡੀ ਵਿੱਚ ਪੰਜਾਬ ਤੋਂ ਸੋਨੀਪਤ ਵੱਲ ਜਾ ਰਹੇ ਸਨ। ਪਾਣੀਪਤ ਟੋਲ ਪਲਾਜ਼ਾ ਦੇ ਨੇੜੇ ਅਗਲੀ ਗੱਡੀ ਵੱਲੋਂ ਅਚਾਨਕ ਬ੍ਰੇਕ ਲਗਾਉਣ ਕਾਰਨ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦੀ ਗੱਡੀ ਕਾਫ਼ੀ ਨੁਕਸਾਨੀ ਗਈ, ਪਰ ਚੰਗੀ ਕਿਸਮਤ ਰਹੀ ਕਿ ਖਲੀ ਜਾਂ ਉਨ੍ਹਾਂ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਉਹ ਵਾਲ-ਵਾਲ ਬਚ ਗਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








