ਪੰਜਾਬੀ ਯੂਨੀਵਰਸਿਟੀ (ਪੀਯੂ) ਸਣੇ 11 ਕਾਲਜਾਂ ਵਿਚ ਕੌਂਸਲ ਚੋਣਾਂ ਲਈ ਅੱਜ ਵੋਟਿੰਗ ਹੋਵੇਗੀ। ਵੱਖ-ਵੱਖ ਵਿਦਿਆਰਥੀ ਸੰਗਠਨਾਂ ਦੇ ਉਮੀਦਵਾਰਾਂ ਦੀ ਕਿਸਮਤ ਬੈਲੇਟ ਪੇਪਰ ਵਿਚ ਬੰਦ ਹੋ ਜਾਵੇਗੀ। ਇਸ ਦਾ ਫੈਸਲਾ ਅੱਜ ਸ਼ਾਮ ਤੱਕ ਵੋਟਿੰਗ ਦੀ ਗਿਣਤੀ ਦੇ ਬਾਅਦ ਸਾਹਮਣੇ ਆਏਗਾ।
ਪੀਯੂ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲਿਸ ਵੱਲੋਂ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰ ਲਈਆ ਗਈਆਂ ਹਨ। ਪੀਯੂ ਚੋਣ ਮੈਦਾਨ ਵਿਚ ਕੁੱਲ 16 ਉਮੀਦਵਾਰ ਮੈਦਾਨ ਵਿਚ ਉਤਰੇ ਹਨ। ਇਸ ਵਿਚ ਪ੍ਰਧਾਨ ਅਹੁਦੇ ਲਈ 4, ਉਪ ਪ੍ਰਧਾਨ ਲਈ 5, ਸਕੱਤਰ ਅਹੁਦੇ ਲਈ 3 ਤੇ ਸੰਯੁਕਤ ਸਕੱਤਰ ਲਈ 4 ਅਹੁਦਿਆਂ ‘ਤੇ ਉਮੀਦਵਾਰ ਹਨ। ਇਨ੍ਹਾਂ ਵਿਚ 4 ਮਹਿਲਾ ਉਮੀਦਵਾਰ ਵੀ ਸ਼ਾਮਲ ਹਨ ਜਿਸ ਵਿਚੋਂ ਉਪ ਪ੍ਰਧਾਨ ਦੇ ਅਹੁਦੇ ਲਈ 2 ਤੇ ਸਕੱਤਰ ਤੇ ਸੰਯੁਕਤ ਸਕੱਤਰ ਲਈ 1-1 ਉਮੀਦਵਾਰ ਹੈ। ਅਆਜ 16468 ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਕੇ ਪੀਯੂ ਦੇ ਨਵੇਂ ਪ੍ਰਧਾਨ ਦੀ ਚੋਣ ਕਰਨਗੇ। ਇਸ ਵਾਰ ਵੋਟਿੰਗ ਲਈ 191 ਬੂਥ ਬਣਾਏ ਗਏ ਹਨ।
ਪੀਯੂ ਵਿਚ ਅੱਜ ਹੋਣ ਵਾਲੀ ਵੋਟਿੰਗ ਨੂੰ ਲੈ ਕੇ 60 ਵਿਭਾਗਾਂ ਵਿਚ 191 ਬੂਥ ‘ਤੇ 9000 ਲੜਕੀਆਂ ਤੇ 7467 ਲੜਕੇ ਵੋਟਿੰਗ ਕਰਨਗੇ। ਇਸ ਦੇ ਨਾਲ ਹੀ ਇਕ ਟ੍ਰਾਂਸਜੈਂਡਰ ਵੀ ਆਪਣੇ ਵੋਟ ਦਾ ਇਸਤੇਮਾਲ ਕਰੇਗਾ। ਵੋਟਿੰਗ ਪ੍ਰਕਿਰਿਆ ਸਵੇਰੇ 9:30 ਵਜੇ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਸਵੇਰੇ 11:30 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ। ਵਿਦਿਆਰਥੀ ਆਪਣੇ-ਆਪਣੇ ਵਿਭਾਗਾਂ ਵਿੱਚ ਬਣਾਏ ਗਏ ਪੋਲਿੰਗ ਬੂਥਾਂ ‘ਤੇ ਵੋਟ ਪਾਉਣਗੇ। ਵੋਟ ਪਾਉਣ ਲਈ ਵਿਦਿਆਰਥੀਆਂ ਕੋਲ ਵੈਧ ਯੂਨੀਵਰਸਿਟੀ ਜਾਂ ਕਾਲਜ ਆਈਡੀ ਕਾਰਡ ਹੋਣਾ ਲਾਜ਼ਮੀ ਹੈ। ਹਰੇਕ ਵਿਦਿਆਰਥੀ ਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ।
ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਪੂਰੀ ਵੋਟਿੰਗ ਅਤੇ ਗਿਣਤੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਚੋਣਾਂ ਵਿੱਚ ਪ੍ਰਧਾਨ, ਉਪ-ਪ੍ਰਧਾਨ, ਜਨਰਲ ਸਕੱਤਰ, ਸੰਯੁਕਤ ਸਕੱਤਰ ਅਤੇ ਵਿਭਾਗੀ ਪ੍ਰਤੀਨਿਧੀ (DR) ਦੇ ਅਹੁਦਿਆਂ ਲਈ ਮੁਕਾਬਲਾ ਹੋ ਰਿਹਾ ਹੈ। ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਨਤੀਜੇ ਸ਼ਾਮ ਤੱਕ ਐਲਾਨੇ ਜਾਣ ਦੀ ਉਮੀਦ ਹੈ। ਸੁਰੱਖਿਆ ਲਈ ਤਿੰਨ DSPs ਦੀ ਅਗਵਾਈ ਹੇਠ 500 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।







