ਹਰਿਆਣਵੀ ਗਾਇਕ ਅੰਕਿਤ ਬਲਿਆਨ ਕਤਲਕਾਂਡ ਵਿਚ ਯੂਪੀ ਪੁਲਿਸ ਨੇ ਐਨਕਾਊਂਟਰ ਵਿਚ 2 ਸ਼ੂਟਰਾਂ ਨੂੰ ਢੇਰ ਕਰ ਦਿੱਤਾ। ਪੁਲਿਸ ਮੁਤਾਬਕ ਦੋਵੇਂ ਬਦਮਾਸ਼ਾਂ ਦੀ ਪਛਾਣ ਸੋਨੀਪਤ ਦੇ ਸੁਮਿਤ ਤੇ ਮੋਹਿਤ ਵਜੋਂ ਹੋਈ ਹੈ। ਦੋਵਾਂ ‘ਤੇ 50-50 ਹਜ਼ਾਰ ਰੁਪਏ ਦਾ ਇਨਾਨ ਸੀ ਤੇ ਉਨ੍ਹਾਂ ਨੂੰ ਗੋਗੀ ਗੈਂਗ ਨਾਲ ਜੁੜੇ ਸ਼ੂਟਰ ਦੱਸਿਆ ਜਾ ਰਿਹਾ ਹੈ।
ਸ਼ਾਮਲੀ ਐੱਸਪੀ ਨਰਿੰਦਰ ਪ੍ਰਤਾਪ ਨੇ ਦੱਸਿਆ ਕਿ ਦੋਵੇਂ ਸ਼ੂਟਰ ਬਾਈਕ ਤੋਂ ਸੋਨੀਪਤ ਵੱਲ ਭੱਜ ਰਹੇ ਸਨ। ਗੁਪਤ ਸੂਚਨਾ ‘ਤੇ ਅੱਜ ਸਵੇਰੇ 4 ਵਜੇ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਫੜੇ ਜਾਣ ਦੇ ਡਰ ਤੋਂ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ। ਜਵਾਬ ਵਿਚ ਪੁਲਿਸ ਨੂੰ ਵੀ ਫਾਇਰਿੰਗ ਕਰਨੀ ਪਈ।
ਦੋਵੇਂ ਪਾਸੇ ਤੋਂ 20 ਰਾਊਂਡ ਫਾਇਰਿੰਗ ਹੋਈ। ਇਸ ਵਿਚ ਬਦਮਾਸ਼ ਸੁਮਿਤ ਤੇ ਮੋਹਿਤ ਨੂੰ ਗੋਲੀ ਲੱਗ ਗਈ। ਪੁਲਿਸ ਦੋਵਾਂ ਨੂੰ ਹਸਪਤਾਲ ਲੈ ਗਈ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁਕਾਬਲੇ ਵਿਚ ਦੋ ਪੁਲਿਸ ਮੁਲਾਜ਼ਮ ਪ੍ਰਦੀਪ ਤੇ ਹਰਵਿੰਦਰ ਵੀ ਜ਼ਖਮੀ ਹੋਏ ਹਨ। ਐਨਕਾਊਂਟਰ ਸ਼ਾਮਲੀ ਦੇ ਉਦਯੋਗਿਕ ਥਾਣਾ ਖੇਤਰ ਵਿਚ ਹੋਇਆ। ਪੁਲਿਸ ਮੁਤਾਬਕ 5 ਦਿਨ ਪਹਿਲਾਂ ਦੋਵਾ ਨੇ ਆਪਣੇ ਹੋਰ 2 ਸਾਥੀਆਂ ਦੇ ਨਾਲ ਜਿੰਮ ਦੇ ਬਾਹਰ ਅੰਕਿਤ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ। ਬਾਕੀ ਦੋ ਸਾਥੀ ਸਤਿਅਮ ਤੇ ਆਰੀਅਨ ਅਜੇ ਫਰਾਰ ਹਨ।
ਸ਼ਾਮਲੀ ਦੇ ਐੱਸਪੀ ਨਰਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅੰਕਿਤ ਬਲਿਆਨ ਦੇ ਕਤਲ ਦੇ ਬਾਅਦ ਕੇਸ ਦੇ ਖੁਲਾਸੇ ਲਈ ਸਾਰੇ SHO, ASP ਤੇ CO ਸਿਟੀ ਤੇ ਕੈਰਾਨਾ ਨੂੰ ਲਗਾਇਆ ਗਿਆ। ਮੁਲਜ਼ਮਾਂ ਦੀ ਭਾਲ ਵਿਚ ਅੱਧੀ ਰਾਤ ਤੋਂ ਸਵੇਰੇ 6 ਵਜੇ ਤੱਕ ਜ਼ਿਲ੍ਹੇ ਵਿਚ ਖਾਸ ਨਾਕਾਬੰਦੀ ਤੇ ਵਾਹਨਾਂ ਦੀ ਚੈਕਿੰਗ ਦੇ ਹੁਕਮ ਵੀ ਦਿੱਤੇ ਗਏ ਤੇ ਸਵੇਰੇ 4 ਵਜੇ ਕਰਨਾਲ ਵੱਲੋਂ ਬਾਈਕ ‘ਤੇ ਸ਼ੱਕੀ ਆਉਂਦੇ ਦਿਖਾਈ ਦਿੱਤੇ। ਪੁਲਿਸ ਟੀਮਾਂ ਨੂੰ ਤੁਰੰਤ ਅਲਰਟ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ‘ਚ ਕਿਸਦੇ ਸਿਰ ਸਜੇਗਾ ਪ੍ਰਧਾਨਗੀ ਦਾ ਤਾਜ? ਅੱਜ ਸ਼ਾਮ ਤੱਕ ਹੋਵੇਗਾ ਫੈਸਲਾ
ਚੈਕਿੰਗ ਕਰ ਰਹੇ SHO ਧਰਮਿੰਦਰ ਗੌਤਮ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਮੁਲਜ਼ਮਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਜਵਾਬ ਵਿਚ ਪੁਲਿਸ ਨੇ ਵੀ ਮੁਲਜ਼ਮਾਂ ‘ਤੇ ਫਾਇਰਿੰਗ ਕੀਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਸੁਮਿਤ ਤੇ ਮੋਹਿਤ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਦੋਵੇਂ ਬਦਮਾਸ਼ਾਂ ਨੂੰ 20 ਤੋਂ ਵਧ ਗੋਲੀਆਂ ਲੱਗੀਆਂ ਹਨ। ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








