ਤਮਿਲਨਾਡੂ ਸਰਕਾਰ ਨੇ ਸੂਬੇ ਦੇ 52 ਮੰਦਰਾਂ ਵਿਚ ਸਮਾਰਟਫੋਨ ਲਿਜਾਣ ਤੇ ਇਸਤੇਮਾਲ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਇਹ ਨਿਯਮ ਮੰਗਲਵਾਰ ਤੋਂ ਲਾਗੂ ਹੋਇਆ ਹੈ। ਨਵੇਂ ਨਿਯਮ ਮੁਤਾਬਕ ਸ਼ਰਧਾਲੂਆਂ ਨੂੰ ਮੰਦਰ ਵਿਚ ਦਾਖਲੇ ਤੋਂ ਪਹਿਲਾਂ ਸਮਾਰਟਫੋਨ ਕਾਊਂਡਰ ‘ਤੇ ਜਮ੍ਹਾ ਕਰਨਾ ਹੋਵੇਗਾ।
ਇਸ ਲਈ ਹਰ ਫੋਨ ‘ਤੇ 5 ਰੁਪਏ ਚਾਰਜ ਦੇਣਾ ਹੋਵੇਗਾ। ਬਿਨਾਂ ਕੈਮਰੇ ਵਾਲੇ ਮੋਬਾਈਲ ਫੋਨ ਮੰਦਰ ਦੇ ਅੰਦਰ ਲਿਜਾਣ ਦੀ ਇਜਾਜ਼ਤ ਹੋਵੇਗੀ। ਮੰਦਰ ਪਰਿਸਰ ਵਿਚ ਫੋਟੋ ਖਿੱਚਣ, ਰੀਲ ਬਣਾਉਣ ਤੇ ਵੀਡੀਓ ਰਿਕਾਰਡ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਨਿਯਮ ਤਹਿਤ ਵੀਆਈਪੀ, ਵੱਡੀਆਂ ਹਸਤੀਆਂ ਤੇ ਮਸ਼ਹੂਰ ਲੋਕਾਂ ਦੀ ਫੋਟੋ ਜਾਂ ਵੀਡੀਓ ਬਣਾਉਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਹਿੰਦੂ ਰਿਲੀਜਿਅਸ ਐਂਡ ਚੈਰੀਟੇਬਲ ਐਂਡੋਮੇਂਟਸ ਮੰਤਰੀ ਰਮੇਸ਼ ਨੇ ਇਹ ਜਾਣਕਾਰੀ ਦਿੱਤੀ।
ਮੰਦਰ ਤੇ ਆਸ-ਪਾਸ ਕਈ ਭਾਸ਼ਾਵਾਂ ਵਿਚ ਨੋਟਿਸ ਬੋਰਡ ਲਗਾਏ ਗਏ ਹਨ। ਜਿਥੇ ਲਿਖਿਆ ਹੈ ਕਿ ਸਮਾਰਟਫੋਨ ਲੈ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਵੇਸ਼ ਦੁਆਰ ‘ਤੇ ਬਣੇ ਕਾਊਂਟਰ ‘ਤੇ ਫੋਨ ਜਮ੍ਹਾ ਕਰਨਾ ਹੋਵੇਗਾ। ਸ਼ਰਧਾਲੂ ਦੀ ਫੋਟੋ, ਮੋਬਾਈਲ ਮਾਡਲ ਤੇ ਫੋਨ ਨੰਬਰ ਦਰਜ ਕੀਤਾ ਜਾਵੇਗਾ। ਇਸ ਦੇ ਬਾਅਦ ਸ਼ਰਧਾਲੂ ਨੂੰ ਟੋਕਨ ਦਿੱਤਾ ਜਾਵੇਗਾ। ਟੋਕਨ ਤੇ ਦਰਜ ਜਾਣਕਾਰੀ ਦਾ ਮਿਲਾਨ ਹੋਣ ਦੇ ਬਾਅਦ ਫੋਨ ਵਾਪਸ ਕੀਤਾ ਜਾਵੇਗਾ। ਮੰਦਰ ਤੇ ਆਸ-ਪਾਸ ਦੀਆਂ ਮੁੱਖ ਥਾਵਾਂ ‘ਤੇ ਕਈ ਭਾਸ਼ਾਵਾਂ ਵਿਚ ਨੋਟਿਸ ਬੋਰਡ ਲਗਾਏ ਗਏ ਹਨ।
ਇਹ ਫੈਸਲਾ 2 ਦਸੰਬਰ 2022 ਨੂੰ ਮਦਰਾਸ ਹਾਈਕੋਰਟ ਦੀ ਮਦੁਰੈ ਬੈਂਚ ਦੇ ਹੁਕਮ ਦੇ ਆਧਾਰ ‘ਤੇ ਜਾਰੀ ਕੀਤੇ ਗਏ ਹਨ। ਮੰਦਰ ਪਰਿਸਰਾਂ ਵਿਚ ਸ਼ਰਧਾਲੂਆਂ ਖਾਸ ਕਰਕੇ ਨੌਜਵਾਨਾਂ ਵੱਲੋਂ ਫੋਟੋ ਖਿੱਚਣ, ਰੀਲ ਬਣਾਉਣ ਤੇ ਵੀਡੀਓ ਰਿਕਾਰਡ ਕਰਨ ਨੂੰ ਲੈ ਕੇ ਲਗਾਤਾਰ ਚਿੰਤਾਵਾਂ ਜਤਾਈਆਂ ਜਾ ਰਹੀਆਂ ਸਨ। ਮੰਤਰੀ ਨੇ ਕਿਹਾ ਕਿ ਜਿਹੜੇ ਮੋਬਾਈਲ ਫੋਨ ਵਿਚ ਕੈਮਰਾ ਨਹੀਂ ਹੈ, ਉਨ੍ਹਾਂ ਨੂੰ ਮੰਦਰ ਦੇ ਅੰਦਰ ਲਿਜਾਣ ਦੀ ਇਜਾਜ਼ਤ ਹੋਵੇਗੀ। ਨਵੇਂ ਨਿਯਮ ਦਾ ਉਦੇਸ਼ ਮੰਦਰਾਂ ਦੀ ਪਵਿੱਤਰਤਾ ਤੇ ਸ਼ਾਂਤੀਪੂਰਨ ਮਾਹੌਲ ਬਣਾਏ ਰੱਖਣਾ ਹੈ। ਕਾਂਚੀਪੁਰਮ ਦੇ ਪ੍ਰਸਿੱਧ ਦੇਵਰਾਜਸਵਾਮੀ-ਅਥਿ ਵਰਦਾਨ ਮੰਦਰ ਵਿਚ ਸਵੇਰੇ 6 ਵਜੇ ਤੋਂ ਇਹ ਵਿਵਸਥਾ ਸ਼ੁਰੂ ਕਰ ਦਿੱਤੀ ਗਈ ਹੈ। ਇਥੇ ਫੋਨ ਜਮ੍ਹਾ ਕਰਨ ਲਈ ਦੋ ਕੰਪਿਊਟਰ ਆਪ੍ਰੇਟਰ ਤੇ ਦੋ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹਾਈਕੋਰਟ ਨੇ ਤਿਰੂਚੇਂਦੁਰੂ ਦੇ ਅਰੁਲਮਿਗੁ ਸੁਬ੍ਰਾਮਣੀਅਮ ਸਵਾਮੀ ਮੰਦਰ ਵਿਚ ਸਮਾਰਟਫੋਨ ਦੇ ਇਸਤੇਮਾਲ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ‘ਤੇ ਸੁਣਵਾਈ ਦੇ ਬਾਅਦ ਇਹ ਹੁਕਮ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਮੰਦਰਾਂ ਨੂੰ ਮੋਬਾਈਲ ਫੋਨ ਲਿਜਾਣ ‘ਤੇ ਰੋਕ ਲਗਾਉਣ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਭਾਰਤੀ ਹਥਿਆਰਬੰਦ ਸੈਨਾਵਾਂ ਲਈ ਇਤਿਹਾਸਕ ਪਲ! ਸ਼ਕਤੀ ਸ਼ਰਮਾ ਬਣੀ ਪਹਿਲੀ ਮਹਿਲਾ ਏਅਰ ਵਾਈਸ ਮਾਰਸ਼ਲ
ਮੰਦਰ ਅਧਿਕਾਰੀਆਂ ਨੂੰ ਪ੍ਰਵੇਸ਼ ਦੁਆਰ ਤੇ ਮੰਦਰ ਪਰਿਸਰ ਦੇ ਬਾਹਰ ਮੋਬਾਈਲ ਫੋਨ ਦੇ ਇਸਤੇਮਾਲ ‘ਤੇ ਰੋਕ ਦੀ ਜਾਣਕਾਰੀ ਦੇਣ ਵਾਲੇ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਲਾਊਡ ਸਪੀਕਰ ਜ਼ਰੀਏ ਵੀ ਸ਼ਰਧਾਲੂਆਂ ਨੂੰ ਇਸ ਨਿਯਮ ਦੀ ਜਾਣਕਾਰੀ ਦੇਣ ਨੂੰ ਕਿਹਾ ਗਿਆ ਹੈ। ਮੰਦਰ ਪਰਿਸਰ ਵਿਚ ਦੇਵੀ-ਦੇਵਿਆਂ ਦੀ ਫੋਟੋ ਖਿੱਚਣ, ਵੀਡੀਓ ਬਣਾਉਣ ਤੇ ਧਾਰਮਿਕ ਸਥਾਨਾਂ ਦੀ ਰਿਕਾਰਡਿੰਗ ‘ਤੇ ਰੋਕ ਲਗਾਈ ਗਈ ਹੈ। ਮੀਨਾਕਸ਼ੀ ਅੰਮਨ ਮੰਦਰ ਮਦੁਰੈ, ਰਾਮਨਾਥਸਵਾਮੀ ਮੰਦਰ, ਰਾਮੇਸ਼ਵਰਮ, ਸ਼੍ਰੀ ਰੰਗਨਾਥਸਵਾਮੀ ਮੰਦਰ, ਸ਼੍ਰੀਰੰਗਮ, ਬ੍ਰਹਦੀਸ਼ਵਰ ਮੰਦਰ, ਤੰਜਾਵੁਰ ਤੇ ਅਰੁਣਾਚਲੇਸ਼ਵਰ ਮੰਦਰ, ਤਿਰੁਵੰਨਾਮਲਾਈ ਵਿਚ ਇਹ ਰੋਕ ਲਗਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








