ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜਿਥੇ ਨੌਜਵਾਨ ਦਾ ਮਾਸੀ ਦੇ ਮੁੰਡੇ ਦਾ ਨੌਜਵਾਨ ਵੱਲੋਂ ਆਪਣੇ ਹੀ ਦੋਸਤ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਵਿਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਕੋਰਟ ਵੱਲੋਂ ਸਖਤ ਫੈਸਲਾ ਸੁਣਾਇਆ ਗਿਆ। ਦੋਵਾਂ ਹੀ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਇਸ ਦੇ ਨਾਲ ਹੀ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਮਾਸੀ ਦੇ ਮੁੰਡੇ ਵਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਤੇ ਬਾਅਦ ਵਿਚ ਇਸ ਨੂੰ ਐਕਸੀਡੈਂਟ ਦੱਸਿਆ ਗਿਆ ਸੀ। ਖੂਹੀ ਵਿਚ ਗਲਾ ਘੁੱਟ ਕੇ ਸੁੱਟ ਦਿੱਤਾ ਗਿਆ ਸੀ। ਪਰਿਵਾਰਕ ਰੰਜਿਸ਼ ਦੇ ਚੱਲਦਿਆਂ ਸਤੰਬਰ 2019 ਵਿਚ ਮਾਸੀ ਦੇ ਮੁੰਡੇ ਵੱਲੋਂ ਆਪਣੀ ਦੋਸਤ ਦੀ ਮਦਦ ਨਾਲ ਪਿੰਡ ਸੈਂਪਲਾ ਦੇ 28 ਸਾਲਾ ਮੁੰਡੇ ਅਮਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਕਤਲ ਮਾਮਲੇ ਵਿਚ ਹੀ ਫਤਿਹਗੜ੍ਹ ਸਾਹਿਬ ਦੀ ਅਦਾਲਤ ਵੱਲੋਂ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਤੇ 1-1 ਲੱਖ ਜੁਰਮਾਨੇ ਦੇ ਹੁਕਮ ਜਾਰੀ ਕੀਤੇ ਗਏ। ਜੁਰਮਾਨਾ ਨਾ ਅਦਾ ਕਰਨ ਦੀ ਸੂਰਤ ਵਿਚ ਇਕ-ਇਕ ਸਾਲ ਦੀ ਸਜ਼ਾ ਹੋਣ ਭੁਗਤਣੀ ਪਵੇਗੀ।
ਇਹ ਵੀ ਪੜ੍ਹੋ : ਭਾਰਤ ਕਰੇਗਾ Women’s Champions Trophy ਦੀ ਮੇਜ਼ਬਾਨੀ, 2027 ‘ਚ 14 ਤੋਂ 28 ਫਰਵਰੀ ਤੱਕ ਹੋਵੇਗਾ ਟੂਰਨਾਮੈਂਟ
ਮ੍ਰਿਤਕ ਦੇ ਪਰਿਵਾਰ ਵੱਲੋਂ ਅਦਾਲਤ ਵਿਚ ਕੇਸ ਲੜਿਆ ਜਾ ਰਿਹਾ ਸੀ। ਉਨ੍ਹਾਂ ਦਸਿਆ ਕਿ 18 ਸਤੰਬਰ 2019 ਦੀ ਰਾਤ ਨੂੰ ਅਮਨਦੀਪ ਸਿੰਘ ਦਾ ਮੋਟਰਸਾਈਕਲ ਮਾਰਵਤ ਆਨੰਦਪੁਰ-ਡਡਿਆਣਾ ਰੋਡ ‘ਤੇ ਟੁੱਟਿਆ ਪਿਆ ਸੀ। ਸ਼ੁਰੂਆਤ ਵਿਚ ਥਾਣਾ ਬੱਸੀ ਪਠਾਣਾ ਦੀ ਪੁਲਿਸ ਨੇ ਇਸ ਨੂੰ ਸੜਕੀ ਹਾਦਸਾ ਮੰਨਦਿਆਂ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਵਿਚ ਮੌਤ ਦਾ ਕਾਰਨ ਗਲਾ ਘੁੱਟਣਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਤੇ ਜਾਂਚ ਮਗਰੋਂ ਪੁਲਿਸ ਨੇ ਮ੍ਰਿਤਕ ਦੇ ਮਾਸੀ ਦੇ ਮੁੰਡੇ ਜਸਪ੍ਰੀਤ ਸਿੰਘ ਤੇ ਉਸ ਦੇ ਦੋਸਤ ਗੁਰਦੀਪ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤੇ ਸਾਹਮਣੇ ਆਇਆ ਕਿ ਇਨ੍ਹਾਂ ਦੋਵਾਂ ਵੱਲੋਂ ਹੀ ਅਮਨਦੀਪ ਸਿੰਘ ਦਾ ਕਤਲ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








