ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਵਿਖੇ ਇਕ ਚੋਰ ਵੱਲੋਂ ਘਰ ਵਿਚੋਂ 12 ਤੋਲੇ ਸੋਨਾ ਚੋਰੀ ਕੀਤਾ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਮਾਮਲੇ ਦੀ ਜਾਂਚ ਮਗਰੋਂ ਚੋਰ ਨੂੰ ਫੜ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀ ਪੁਲਿਸ ਵੱਲੋਂ ਪਰਿਵਾਰ ਨੂੰ ਸ਼ਨਾਖਤ ਵੀ ਕਰਵਾਈ ਗਈ ਸੀ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਾਡਾ ਹੀ ਚੋਰੀ ਹੋਇਆ ਸੋਨਾ ਹੈ ਪਰ ਉਸ ਮਗਰੋਂ ਜਦੋਂ ਸੋਨਾ ਪਰਿਵਾਰ ਵਾਲਿਆਂ ਨੂੰ ਸੌਂਪਿਆ ਗਿਆ ਤਾਂ ਉਹ ਉਨ੍ਹਾਂ ਕਿਹਾ ਕਿ ਇਹ ਗਹਿਣੇ ਨਕਲੀ ਹਨ।
ਪਰਿਵਾਰਕ ਮੈਂਬਰਾਂ ਵੱਲੋਂ ਗੰਭੀਰ ਇਲਜ਼ਾਮ ਲਗਾੇ ਜਾ ਰਹੇ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰ 12 ਤੋਲੇ ਸੋਨਾ ਤੇ 95 ਹਜ਼ਾਰ ਨਕਦੀ ਚੋਰੀ ਕਰਕੇ ਲੈ ਗਏ ਸਨ। ਚੋਰ ਦੇ ਫੜਨ ਮਗਰੋਂ ਪੁਲਿਸ ਵੱਲੋਂ ਜੋ 7 ਤੋਲੇ ਸੋਨਾ ਪਰਿਵਾਰ ਨੂੰ ਵਾਪਸ ਕੀਤਾ ਗਿਆ ਪਰ ਉਹ ਨਕਲੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਜੋ ਚੋਰ ਫੜਿਆ ਹੈ, ਚੋਰ ਵੱਲੋਂ ਆਪਣੇ ਪਿਤਾ ‘ਤੇ ਇਲਜ਼ਾਮ ਲਗਾਏ ਗਏ ਹਨ ਕਿ ਉਸ ਨੇ ਸੋਨੇ ਦੀ ਚੋਰੀ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹੁਣ ਤੱਕ ਦੋਸ਼ੀ ਵਿਅਕਤੀ ਦੇ ਪਿਤਾ ਨੂੰ ਫੜਿਆ ਨਹੀਂ ਗਿਆ ਜੋ ਕਿ ਪਿੰਡ ਵਿਚ ਹੀ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਕੋਰਟ ਵੱਲੋਂ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ, ਮਾਸੀ ਦੇ ਮੁੰਡੇ ਨੇ ਹੀ ਨੌਜਵਾਨ ਦਾ ਦੋਸਤ ਨਾਲ ਮਿਲ ਕੇ ਕੀਤਾ ਸੀ ਕ/ਤ.ਲ
ਹੈਰਾਨੀ ਦੀ ਗੱਲ ਹੈ ਕਿ ਚੋਰੀ ਹੋਈ ਚੀਜ਼ ਮਿਲ ਗਈ ਪਰ ਉਹ ਨਕਲੀ ਨਿਕਲੀ। 10 ਦਿਨਾਂ ਵਿਚ ਅਸਲੀ ਸੋਨਾ ਸੌਂਪਿਆ ਜਾਵੇ। ਇਨਸਾਫ ਦਿੱਤਾ ਜਾਵੇ। ਪੁਲਿਸ ਨੇ ਕਿਹਾ ਕਿ ਪਿੰਡ ਵਿਚ ਇਕ ਘਰੋਂ ਸੋਨਾ ਚੋਰੀ ਹੋਇਆ ਸੀ ਤੇ ਉਨ੍ਹਾਂ ਨੇ ਇਸ ਮਾਮਲੇ ਵਿਚ ਚੋਰ ਨੂੰ ਵੀ ਫੜ ਲਿਆ ਸੀ ਪਰ ਸੋਨੇ ਦੀ ਸ਼ਨਾਖਤ ਕਰਵਾਈ ਤਾਂ ਇਹ ਉਨ੍ਹਾਂ ਦਾ ਹੀ ਸੋਨਾ ਹੈ ਪਰ ਬਾਅਦ ਵਿਚ ਪਰਿਵਾਰ ਨੇ ਕਿਹਾ ਕਿ ਇਹ ਸੋਨੇ ਦੇ ਗਹਿਣੇ ਨਕਲੀ ਹਨ। ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ। ਅਸਲ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। 7 ਅਗਸਤ ਨੂੰ 12 ਤੋਲ ਚੋਰੀ ਹੋਇਆ ਸੀ। ਹਰ ਇਕ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਹੈ। ਕਿਸਾਨ ਆਗੂ ਵੀ ਪੀੜਤ ਪਰਿਵਾਰ ਦੇ ਹੱਕ ਵਿਚ ਖੜ੍ਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








