ਲੁਧਿਆਣਾ ਵਿਚ ਫਿਰੋਜ਼ਪੁਰ ਮਾਰਕਫੈੱਡ ਦੇ ਜੀਐੱਮ ਸੁਰਜੀਤ ਸਿੰਘ ਨੂੰ ਬਦਮਾਸ਼ਾਂ ਨੇ ਰਸਤੇ ਵਿਚ ਘੇਰ ਕੇ ਬੁਰੀ ਤਰ੍ਹਾਂ ਕੁੱਟ ਦਿੱਤਾ। ਮੁਲਜ਼ਮਾਂ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਰੋਕਿਆ ਤੇ ਉਨ੍ਹਾਂ ਤੋਂ ਕੈਸ਼ ਖੋਹਣ ਦੇ ਬਾਅਦ ਮੋਬਾਈਲ ਤੋਂ ਲਗਭਗ 2 ਲਖ ਰੁਪਏ Paytm ਜ਼ਰੀਏ ਟਰਾਂਸਫਰ ਕਰਵਾ ਲਏ। ਇਸ ਦੇ ਬਾਅਦ ਮੁਲਜ਼ਮ ਉਨ੍ਹਾਂ ਦਾ ਮੋਬਾਈਲ ਤੇ ਪਰ ਵੀ ਲੈ ਗਏ।
ਗੰਭੀਰ ਤੌਰ ਤੋਂ ਜ਼ਖਮੀ ਜੀਐੱਮ ਨੂੰ ਇਲਾਜ ਲਈ DMC ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਸਰੀਰ ਵਿਚ 3 ਤੋਂ 4 ਫਰੈਕਚਰ ਹਨ। ਘਟਨਾ ਮਗਰੋਂ ਪੀੜਤ ਦਾ ਪਰਿਵਾਰ ਤੇ ਉਨ੍ਹਾਂ ਦੇ ਸਾਥੀ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਜ਼ਖਮ GM ਸੁਰਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਬੀਤੇ ਦਿਨੀਂ ਡਿਊਟੀ ਤੋਂ ਵਾਪਸ ਘਰ ਪਰਤ ਰਹੇ ਸਨ ਕਿ ਉਦੋਂ ਜਗਰਾਓਂ ਦੇ ਕੋਲ ਰਸਤੇ ਵਿਚ ਕੁਝ ਲੋਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਰੋਕ ਲਿਆ। ਕੁਝ ਲੋਕ ਉਨ੍ਹਾਂ ਦੀ ਗੱਡੀ ਵਿਚ ਜ਼ਬਰਦਸਤੀ ਸਵਾਰ ਹੋ ਗਏ ਤੇ ਪੈਸਿਆਂ ਦੀ ਮੰਗ ਕਰਨ ਲੱਗੇ। ਪਤਨੀ ਮੁਤਾਬਕ GM ਨੇ ਮੁਲਜ਼ਮਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਜ਼ਿਆਦਾ ਕੈਸ਼ ਨਹੀਂ ਹੈ। ਮੁਲਜ਼ਮਾਂ ਨੇ ਉਨ੍ਹਾਂ ਕੋਲ ਮੌਜੂਦ ਥੋੜ੍ਹੀ ਬਹੁਤ ਨਕਦੀ ਵੀ ਲੈ ਲਈ ਤੇ ਮਾਰਕੁੱਟ ਕਰਕੇ ਉਨ੍ਹਾਂ ਦੇ ਮੋਬਾਈਲ ਤੋਂ ਲਗਭਗ 2 ਲੱਖ ਰੁਪਏ ਪੇਟੀਐੱਮ ਜ਼ਰੀਏ ਟਰਾਂਸਫਰ ਕਰਵਾ ਲਏ।
ਪੀੜਤ ਦੀ ਪਤਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਕਰੀ ਕਰਨ ਵਾਲੇ ਵੀ ਰਸਤੇ ਵਿਚ ਸੁਰੱਖਿਅਤ ਨਹੀਂ ਹਨ ਤਾਂ ਲੋਕ ਕਿਸ ਤਰ੍ਹਾਂ ਆਪਣੀ ਡਿਊਟੀ ਕਰਨਗੇ। ਉਨ੍ਹਾਂ ਨੇ ਸਰਕਾਰ ਤੋਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਫੈਸਲਾ, ਪੀ.ਏ.ਯੂ. ਲੁਧਿਆਣਾ ਵਿਖੇ ‘ਬਾਗਬਾਨੀ ਨਾਲੇਜ ਸੈਂਟਰ’ ਨੂੰ ਦਿੱਤੀ ਮਨਜ਼ੂਰੀ
ਦੂਜੇ ਪਾਸੇ GM ਦੇ ਦਫਤਰ ਵਿਚ ਕੰਮ ਕਰਨ ਵਾਲੇ ਸਾਥੀ ਨੇ ਕਿਹਾ ਕਿ ਉਨ੍ਹਾਂ ਨੂੰ ਰਸਤੇ ਵਿਚ ਰੋਕ ਕੇ ਬੁਰ ਤਰ੍ਹਾਂ ਕੁੱਟਿਆ ਗਿਆ। ਉਨ੍ਹਾਂ ਤੋਂ ਪੈਸੇ ਵੀ ਖੋਹ ਲਏ ਗਏ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਅਜਿਹੀਆਂ ਘਟਨਾਵਾਂ ‘ਤੇ ਰੋਕ ਲੱਗ ਸਕੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








