ਅਮਰੀਕਾ ਵਿਚ ਸਥਾਈ ਰਿਹਾਇਸ਼ ਯਾਨੀ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀ ਪਰਿਵਾਰਾਂ ਲਈ ਸਤੰਬਰ ਦਾ ਵੀਜ਼ਾ ਬੁਲੇਟਿਨ ਰਾਹਤ ਲੈ ਕੇ ਆਇਆ ਹੈ। ਪਰਿਵਾਰ ਆਧਾਰਿਤ ਕਈ ਸ਼੍ਰੇਣੀਆਂ ਵਿਚ ਗ੍ਰੀਨ ਕਾਰਡ ਮਿਲਣ ਦੀਆਂ ਤਰੀਕਾਂ ਕਾਫੀ ਅੱਗੇ ਵਧੀਆਂ ਹਨ।
ਹਾਲਾਂਕਿ EB-1 ਸ਼੍ਰੇਣੀ ਵਿਚ ਖਾਸ ਬਦਲਾਅ ਨਹੀਂ ਹੋਇਆ ਹੈ। EB-1 ਸ਼੍ਰੇਣੀ ਵਿਚ ਅਸਧਾਰਾਨ ਪ੍ਰਤਿਭਾ ਵਾਲੇ ਲੋਕ, ਬੇਹਤਰੀਨ ਪ੍ਰੋਫੈਸਰ-ਰਿਸਰਚਰ ਤੇ MNC ਦੇ ਕੁਝ ਸੀਨੀਅਰ ਅਧਿਕਾਰੀ ਸ਼ਾਮਲ ਹੁੰਦੇ ਹਨ। ਭਾਰਤ ਲਈ ਸਤੰਬਰ ਵਿਚ ਇਨ੍ਹਾਂ ਦੀ ਫਾਈਨਲ ਐਕਸ਼ਨ ਤਰੀਕ 15 ਦਸੰਬਰ 2018 ਤੋਂ ਅੱਗੇ ਵਧਾ ਕੇ 22 ਜਨਵਰੀ 2020 ਕਰ ਦਿੱਤੀ ਗਈ ਹੈ। ਸਤੰਬਰ ਦਾ ਵੀਜ਼ਾ ਬੁਲੇਟਨ ਮੌਜੂਦਾ ਵਿੱਤੀ ਸਾਲ ਦਾ ਆਖਰੀ ਬੁਲੇਟਿਨ ਹੈ। ਅਮਰੀਕਾ ਦਾ ਵਿੱਤੀ ਸਾਲ 1 ਅਕਤੂਬਰ ਤੋਂ 30 ਸਤੰਬਰ ਤੱਕ ਚੱਲਦਾ ਹੈ। ਨਵੇਂ ਸਾਲਾਨਾ ਵੀਜ਼ਾ ਨੰਬਰ 1 ਅਕਤੂਬਰ ਤੋਂ ਉਪਲਬਧ ਹੋਣਗੇ।
ਦੱਸ ਦੇਈਏ ਕਿ ਅਮਰੀਕਾ ਸੀਨੇਟ ਵਿਚ ਇਕ ਅਜਿਹਾ ਬਿੱਲ ਪੇਸ਼ ਕੀਤਾ ਗਿਆ ਸੀ ਜਿਸ ਵਿਚ ਪਿਛਲੇ 7 ਸਾਲ ਤੋਂ ਲਗਾਤਾਰ ਅਮਰੀਕਾ ਵਿਚ ਰਹੇ ਰਹੇ ਲੋਕਾਂ ਨੂੰ ਗ੍ਰੀਨ ਕਾਰਡ ਲਈ ਅਪਲਾਈ ਕਰਨਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਹੈ। ਗ੍ਰੀਨ ਕਾਰਡ ਅਮਰੀਕਾ ਵਿਚ ਸਥਾਈ ਤੌਰ ਤੋਂ ਰਹਿਣ ਤੇ ਕੰਮ ਕਰਨ ਦੀ ਇਜਾਜ਼ਤ ਦੇਣ ਵਾਲਾ ਅਧਿਕਾਰਕ ਦਸਤਾਵੇਜ਼ਹੈ। ਇਸ ਨੂੰ ਅਧਿਕਾਰਕ ਤੌਰ ‘ਤੇ ਪਰਮਾਨੈਂਟ ਰੈਜ਼ੀਡੈਂਟ ਕਾਰਡ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : PM ਮੋਦੀ ਤੇ CM ਮਾਨ ਨੇ ਸਮੂਹ ਦੇਸ਼ ਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ
ਕਾਨੂੰਨੀ ਤੌਰ ਤੋਂ ਸਥਾਈ ਰਿਹਾਇਸ਼ ਦਾ ਦਰਜਾ ਪ੍ਰਾਪਤ ਲੋਕਾਂ ਦੇ ਜੀਵਨਸਾਥੀ ਤੇ ਨਾਬਾਲਗ ਬੱਚਿਆਂ ਨੂੰ ਕਵਰ ਕਰਨ ਵਾਲੀ F2A ਸ਼੍ਰੇਣੀ ਵਿਚ ਵੀ ਚੀਨ, ਭਾਰਤ ਤੇ ਫਿਲੀਪੀਨ ਸਣੇ ਜ਼ਿਆਦਾਤਰ ਦੇਸ਼ਾਂ ਲਈ ਅੰਤਿਮ ਕਾਰਵਾਈ ਦੀ ਤਰੀਕ ਇਕ ਮਹੀਨੇ ਅੱਗੇ ਵਧਾ ਕੇ 22 ਜੁਲਾਈ ਤੋਂ 22 ਅਗਸਤ 2026 ਹੋ ਗਈ ਹੈ। ਅਮਰੀਕਾ ਨਾਗਰਿਕਾਂ ਦੇ ਵਿਆਹੁਤਾ ਬੱਚਿਆਂ ਨੂੰ ਸ਼ਾਮਲ ਕਰਨ ਵਾਲੀ F3 ਸ਼੍ਰੇਣੀ ਵਿਚ ਅੰਤਿਮ ਕਾਰਵਾਈ ਦੀ ਤਰੀਕ 15 ਮਈ 2012 ਤੋਂ ਵਧਾ ਕੇ 22 ਅਕਤੂਬਰ 2014 ਕਰ ਦਿੱਤੀ ਗਈ ਹੈ ਯਾਨੀ ਇਸ ਵਿਚ 29 ਮਹੀਨੇ ਦਾ ਵਾਧਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









