ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ੱਕੀ ਡ੍ਰੋਨ ਉਡਦੇ ਦਿਖਾਈ ਦਿੱਤੇ। ਘਟਨਾ ਐਤਵਾਰ ਰਾਤ ਲਗਭਗ 10 ਵਜੇ ਦੀ ਹੈ। ਰਨਵੇ ਦੇ ਆਸ-ਪਾਸ ਸ਼ੱਕੀ ਗਤੀਵਿਧੀ ਨਜ਼ਰ ਆਉਂਦੇ ਹੀ ਏਅਰ ਟ੍ਰੈਫਿਕ ਕੰਟਰੋਲ ਨੇ ਤੁਰੰਤ ਅਲਰਟ ਜਾਰੀ ਕੀਤਾ। ਅਹਿਤਿਆਤ ਵਜੋਂ ਅੰਮ੍ਰਿਤਸਰ ਆਉਣ ਵਾਲੀਆਂ 7 ਉਡਾਣਾਂ ਦੀ ਲੈਂਡਿੰਗ ਰੋਕ ਦਿੱਤੀ ਗਈ।
ਜਾਣਕਾਰੀ ਮੁਤਾਬਕ ਇਹ ਸ਼ੱਕੀ ਡ੍ਰੋਨ ਪਿੰਡ ਰੁਡਾਲਾ ਵੱਲ ਏਅਰਪੋਰਟ ਵੱਲੋਂ ਆਉਂਦਾ ਦਿਖਾਈ ਦਿੱਤਾ। ਕੁਝ ਦੇਰ ਤੱਕ ਇਹ ਡ੍ਰੋਨ ਰਨਵੇ ਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਮੰਡਰਾਉਂਦੇ ਰਿਹਾ। ਕੌਮਾਂਤਰੀ ਸਰਹੱਦ ਦੇ ਬਹੁਤ ਨੇੜੇ ਹੋਣ ਕਰਕੇ ਇਸ ਘਟਨਾ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਗੰਭੀਰ ਮੰਨਿਆ ਗਿਆ।
ਇਹ ਵੀ ਪੜ੍ਹੋ : ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ‘ਚ ਸਾਬਕਾ ਸਰਪੰਚ ਦਾ ਕ.ਤ/ਲ, 3 ਮੁਲਜ਼ਮ ਗ੍ਰਿਫ਼ਤਾਰ ਤੇ 3 ਦੀ ਭਾਲ ਜਾਰੀ
ਅਲਰਟ ਮਿਲਦੇ ਹੀ CISF, ਪੰਜਾਬ ਪੁਲਿਸ ਤੇਹੋਰ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ। ਏਅਰਪੋਰਟ ਪਰਿਸਰ ਤੇ ਉਸ ਦੇ ਆਸ-ਪਾਸ ਦੀ ਸੁਰੱਖਿਆ ਵਿਵਸਥਾ ਨੂੰ ਸਖਤ ਕਰ ਦਿੱਤਾ ਗਿਆ। ਦੂਜੇ ਪਾਸੇ ਯਾਤਰੀਆਂ ਤੇ ਜਹਾਜ਼ਾਂ ਦੀ ਸੁਰੱਖਿਆ ਨੂੰ ਦੇਖਦੇ ਹੀ ਕਈ ਉਡਾਣਾਂ ਦੇ ਰੂਟ ਬਦਲ ਦਿੱਤੇ ਗਏ। ਫਿਲਹਾਲ ਸੁਰੱਖਿਆ ਏਜੰਸੀਆਂ ਪੂਰੇ ਮਾਮਲੇ ਦੀ ਜਾਂਚ ਵਿਚ ਲੱਗੀਆਂ ਹਨ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ੱਕੀ ਉਡਦੇ ਡ੍ਰੋਨ ਹਨ ਜਾਂ ਕੋਈ ਹੋਰ ਚੀਜ਼। ਘਟਨਾ ਮਗਰੋਂ ਏਅਰਪੋਰਟ ਦੀ ਸੁਰਖਿਆ ਵਿਵਸਥਾ ਵਧਾ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








