ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ ਬਾਅਦ ਰਨਵੇ ਤੋਂ ਬਾਹਰ ਨਿਕਲ ਗਿਆ। ਇਸ ਦੌਰਾਨ ਪਲੇਨ ਕਈ ਗੱਡੀਆਂ ਨਾਲ ਟਕਰਾ ਗਿਆ ਤੇ ਉਸ ਵਿਚ ਭਿਆਨਕ ਅੱਗ ਲੱਗ ਗਈ।
ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਹੈ, 5 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਹੈ। ਰਿਪੋਰਟ ਮੁਤਾਬਕ ਹਾਦਸਾ ਸਥਾਨਕ ਸਮੇਂ ਮੁਤਾਬਕ ਐਤਵਾਰ ਦੁਪਹਿਰ 2 ਵਜੇ ਹੋਇਆ। ਇਹ ਪਲੇਨ ਅਮੇਜਨ ਦੇ ਪ੍ਰਾਈਮ ਏਅਰ ਨੈਟਵਰਕ ਲਈ ਸੰਚਾਲਿਤ ਹੋ ਰਹੀ ਸੀ। ਜਹਾਜ਼ ਪਿਊਟ੍ਰੋ ਰਿਕੋ ਦੇ ਲੁਇਸ ਮੁਨੋਜ ਮਾਰਿਨ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰ ਕੇ ਮਿਆਮੀ ਪਹੁੰਚਿਆ ਸੀ।
ਜਹਾਜ਼ ਦੀ ਚਪੇਟ ਵਿਚ ਆਈਆਂ ਕਈ ਗੱਡੀਆਂ ਵਿਚ ਲੋਕ ਫਸ ਗਏ ਸਨ। ਜਹਾਜ਼ ਦੇ ਪਾਇਲਟ ਤੇ ਕੋ-ਪਾਇਲਟ ਵੀ ਕਾਕਪਿਟ ਵਿਚ ਫਸੇ ਹੋਏ ਸਨ। ਮਿਆਮੀ ਡੈੱਡ ਫਾਇਰ ਰੈਸਕਿਊ ਦੀ 60 ਤੋਂ ਵਧ ਯੂਨਿਟ ਮੌਕੇ ‘ਤੇ ਪਹੁੰਚੀ। ਲਗਭਗ 200 ਤੋਂ ਵਧ ਐਮਰਜੈਂਸੀ ਬਚਾਅ ਕਰਮੀ ਮੁਹਿੰਮ ਵਿਚ ਲਗਾਏ ਗਏ। ਟੀਮਾਂ ਨੇ ਜਹਾਜ਼ ਵਿਚ ਲੱਗੀ ਅੱਗ ਬੁਝਾਈ ਤੇ ਫਸੇ ਲੋਕਾਂ ਨੂੰ ਬਾਹਰ ਕੱਢਿਆ। ਹਾਦਸੇ ਦੇ ਕਈ ਘੰਟੇ ਬਾਅਦ ਤੱਕ ਜਹਾਜ਼ ਤੋਂ ਈਂਧਣ ਰਿਸਾਅ ਦੀ ਸਮੱਸਿਆ ਬਣੀ ਹੋਈ ਸੀ। ਅਧਿਕਾਰੀਆਂ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਕਿ ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ।
ਇਹ ਵੀ ਪੜ੍ਹੋ : ਵਿਵਾ/ਦ ਵਿਚਾਲੇ ਚੀਫ ਜਸਟਿਸ ਅਸ਼ਵਨੀ ਕੁਮਾਰ ਨੇ ਚੁੱਕੀ ਸਹੁੰ, ਗਵਰਨਰ ਗੁਲਾਬ ਚੰਦ ਕਟਾਰੀਆ ਨੇ ਦਿਵਾਇਆ ਹਲਫ
ਜਾਣਕਾਰੀ ਮੁਤਾਬਕ ਜਹਾਜ਼ ਰਨਵੇ ਬਾਹਰ ਨਿਕਲਦੇ ਸਮੇਂ 112 ਨਾਟ ਯਾਨੀ 129 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਿਹਾ ਸੀ। ਜਹਾਜ਼ ਨੇ ਰਨਵੇ 30 ‘ਤੇ ਲੈਂਡਿੰਗ ਕੀਤੀ ਸੀ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਜਹਾਜ਼ ਸਮੇਂ ਰਹਿੰਦੇ ਕਿਉਂ ਨਹੀਂ ਰੁਕ ਸਕਿਆ। ਹਾਦਸੇ ਦੀ ਵਜ੍ਹਾ ਅਜੇ ਪਤਾ ਨਹੀਂ ਲੱਗ ਸਕਿਆ ਹੈ। FAA ਨੇ ਕਿਹਾ ਕਿ ਉਹ ਹਾਦਸੇ ਦੀ ਜਾਂਚ ਕਰੇਗਾ ਜਦੋਂ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੀ ਮਾਮਲੇ ਦੀ ਜਾਣਕਾਰੀ ਵਿਚ ਲੱਗਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








