ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ ਹੈ। ਨੈਸ਼ਨਲ ਕੌਂਸਲ ਦੀ ਵਰਚੂਅਲ ਬੈਠਕ ਵਿਚ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਇਸ ਅਹੁਦੇ ਲੀ ਚੁਣਿਆ ਗਿਆ ਹੈ। ਬੈਠਕ ਵਿਚ 330 ਮੈਂਬਰਾਂ ਨੇ ਹਿੱਸਾ ਲਿਆ। ਪਾਰਟੀ ਨੇ ਇਸ ਦੌਰਾਨ 23 ਮੈਂਬਰੀ ਨੈਸ਼ਨਲ ਕਮੇਟੀ ਦਾ ਵੀ ਗਠਨ ਕੀਤਾ।
ਪਾਰਟੀ ਨੇ ਪੰਕਜ ਗੁਪਤਾ ਨੂੰ ਨਵਾਂ ਨੈਸ਼ਨਲ ਸਕੱਤਰ ਚੁਣਿਆ ਹੈ। ਨਵੀਂ ਨੈਸ਼ਨਲ ਐਗਜ਼ੀਕਿਊਟਿਵ ਵਿਚ ਕੁੱਲ 23 ਮੈਂਬਰ ਹੋਣਗੇ। ਪਾਰਟੀ ਨੇ ਇਸ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਮੰਨਿਆ ਹੈ।
ਇਹ ਵੀ ਪੜ੍ਹੋ : Apple ਦਾ ਪਹਿਲਾ ਫੋਲਡ iPhone Duo ਲਾਂਚ, ਸ਼ੁਰੂਆਤੀ ਕੀਮਤ 3 ਲੱਖ ਰੁਪਏ, 12 ਸਤੰਬਰ ਤੋਂ ਪ੍ਰੀ ਬੂਕਿੰਗ ਹੋਵੇਗੀ ਸ਼ੁਰੂ
AAP ਦੇ ਨੈਸ਼ਨਲ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕੇਜਰੀਵਾਲ ਨੂੰ ਦੁਬਾਰਾ ਕੌਮੀ ਕਨਵੀਨਰ ਚੁਣੇ ਜਾਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਵਿਚ ਪਾਰਟੀ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਆਮ ਆਦਮੀ ਪਾਰਟੀ ਨੂੰ ਪਿਛਲੇ ਕੁਝ ਸਾਲਾਂ ਵਿਚ ਕਈ ਚੋਣਾਂ ਵਿਚ ਝਟਕੇ ਲੱਗੇ ਹਨ। ਇਸ ਦੇ ਬਾਵਜੂਦ ਕੇਜਰੀਵਾਲ ਪਾਰਟੀ ਦੀ ਅਗਵਾਈ ਕਰਦੇ ਰਹੇ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਿਆਸਤ ਵਿਚ ਆਉਣ ਤੋਂ ਪਹਿਲਾਂ ਸਮਾਜਿਕ ਕੰਮਾਂ ਨਾਲ ਜੁੜੇ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








