ਭਾਰਤ 10ਵੀਂ ਵਾਰ ਵੂਮੈਨਸ ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਟੀਮ ਨੇ ਪਹਿਲੇ ਸੈਮੀਫਾਈਨਲ ਵਿਚ ਬੰਗਲਾਦੇਸ਼ ਨੂੰ 40 ਦੌੜਾਂ ਤੋਂ ਹਰਾਇਆ। ਭਾਰਤ 4 ਵਾਰ ਵਨਡੇ ਤੇ ਹੁਣ 6ਵੀਂ ਵਾਰ ਟੀ-20 ਫਾਰਮੇਟ ਦੇ ਫਾਈਨਲ ਵਿਚ ਪਹੁੰਚਿਆ ਹੈ। ਵਨਡੇ ਦੇ ਚਾਰੋਂ ਫਾਈਨਲ ਭਾਰਤ ਨੇ ਜਿੱਤੇ ਹਨ। ਟੀ-20 ਵਿਚ ਟੀਮ 2012, 2016 ਤੇ 2022 ਵਿਚ ਚੈਂਪੀਅਨ ਬਣੀ ਜਦੋਂ ਕਿ 2018 ਤੇ 2024 ਵਿਚ ਰਨਰ-ਅੱਪ ਰਹੀ ਸੀ।
ਦੁਬਈ ਵਿਚ ਭਾਰਤ ਨੇ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰਾਂ ਵਿਚ 6 ਵਿਕਟਾਂ ‘ਤੇ 149 ਦੌੜਾਂ ਬਣਾਈਆਂ। ਸ਼ੇਫਾਲੀ ਵਰਮਾ ਨੇ 40 ਗੇਂਦਾਂ ‘ਤੇ 64 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 7 ਚੌਕੇ ਤੇ ਛੱਕੇ ਲਗਾਏ। ਕਪਤਾਨ ਹਰਮਨਪ੍ਰੀਤ ਕੌਰ 24 ਦੌੜਾਂ ਬਣਾ ਕੇ ਨਾਟਆਊਟ ਰਹੀ। ਰਿਚਾ ਘੋਸ਼ ਨੇ 21 ਦੌੜਾਂ ਬਣਾਈਆਂ।
150 ਦੌੜਾਂ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ 7 ਵਿਕਟਾਂ ‘ਤੇ 109 ਦੌੜਾਂ ਹੀ ਬਣਾ ਸਕੀ। ਦੀਪਤੀ ਸ਼ਰਮਾ ਨੇ 4 ਓਵਰਾਂ ਵਿਚ 26 ਦੌੜਾਂ ਬਣਾ ਕੇ 3 ਵਿਕਟਾਂ ਲਈਆਂ। ਨੰਦਨੀ ਸ਼ਰਮਾ ਨੂੰ ਆਖਰੀ ਓਵਰ ਵਿਚ 2 ਵਿਕਟਾਂ ਮਿਲੀਆਂ।
ਇਹ ਵੀ ਪੜ੍ਹੋ : ਰੂਸੀ ਰਾਸ਼ਟਰਪਤੀ ਪੁਤਿਨ BRICS ਸੰਮੇਲਨ ਲਈ ਪਹੁੰਚੇ ਦਿੱਲੀ, PM ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ
ਫਾਈਨਲ 13 ਸਤੰਬਰ ਨੂੰ ਰਾਤ 8 ਵਜੇ ਦੁਬਈ ਵਿਚ ਖੇਡਿਆ ਜਾਵੇਗਾ। ਭਾਰਤ ਦਾ ਸਾਹਮਣਾ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਦੂਜੇ ਸੈਮੀਫਾਈਨਲ ਵਿਚ 11 ਸਤੰਬਰ ਨੂੰ ਸ਼੍ਰੀਲੰਕਾ ਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








