ਹੁਣ, ਮਨਾਲੀ ਜਾਣਾ ਸੌਖਾ ਹੋਵੇਗਾ। ਕੀਰਤਪੁਰ-ਮਨਾਲੀ ਫੋਰਲੇਨ ‘ਤੇ ਡਿਓਢ ਅਤੇ ਹਣੋਗੀ ਵਿਚ ਦੋ ਟਨਲ ਅੱਜ 11 ਸਤੰਬਰ ਤੋਂ ਵਾਹਨਾਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਨਾਲ ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਟ੍ਰੈਫਿਕ ਜਾਮ ਅਤੇ ਲੈਂਡਸਲਾਈਡ ਪ੍ਰਭਾਵਿਤ ਸੜਕ ਤੋਂ ਵੀ ਵੱਡੀ ਰਾਹਤ ਮਿਲੇਗੀ। ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਇਸ ਖੇਤਰ ਦਾ ਦੌਰਾ ਕਰਦੇ ਹਨ।
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ ਮੰਡੀ-ਮਨਾਲੀ ਵਿਚਕਾਰ ਪੰਡੋਹ-ਟਕੋਲੀ ਸੈਕਸ਼ਨ ‘ਤੇ 2.8 ਕਿਲੋਮੀਟਰ ਲੰਬੀ ਡਿਓਢ ਸੁਰੰਗ (T4-01) ਅਤੇ 650 ਮੀਟਰ ਲੰਬੀ ਹਨੋਗੀ ਸੁਰੰਗ (T4-02) ਬਣਾਈ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਨ੍ਹਾਂ ਟਨਲ ਦੇ ਖੁੱਲ੍ਹਣ ਦੀ ਜਾਣਕਾਰੀ ਸ਼ੇਅਰ ਕੀਤੀ।

ਕੇਂਦਰੀ ਮੰਤਰੀ ਮੁਤਾਬਕ ਸੁਰੰਗਾਂ ਦੇ ਖੁੱਲ੍ਹਣ ਨਾਲ ਸਫਰ ਕਰੀਬ 6 ਕਿਲੋਮੀਟਰ ਤੋਂ ਘਟਾ ਕੇ 3.5 ਕਿਲੋਮੀਟਰ ਹੋ ਜਾਵੇਗਾ ਅਤੇ ਜੋਗਨੀ ਮਾਤਾ ਮੰਦਰ, ਡਿਓਢ ਅਤੇ ਹਣੋਗੀ ਵਿਖੇ ਲੱਗਣ ਵਾਲੇ ਲੰਮੇ ਜਾਮ ਤੋਂ ਰਾਹਤ ਮਿਲੇਗੀ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੋਵਾਂ ਸੁਰੰਗਾਂ ‘ਤੇ ਆਵਾਜਾਈ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਇਨ੍ਹਾਂ ਸੁਰੰਗਾਂ ਦੇ ਖੁੱਲ੍ਹਣ ਨਾਲ ਮੰਡੀ ਤੋਂ ਕੁੱਲੂ ਤੱਕ ਦਾ ਯਾਤਰਾ ਸਮਾਂ ਲਗਭਗ ਦੋ ਘੰਟਿਆਂ ਤੋਂ ਘਟਾ ਕੇ ਲਗਭਗ ਇੱਕ ਘੰਟਾ ਹੋ ਗਿਆ ਹੈ। NHAI ਨੇ ਇਨ੍ਹਾਂ ਟਨਲ ਨੂੰ ਵਿੰਟਰ ਟੂਰਿਸਟ ਸੀਜ਼ਨ ਅਤੇ ਅੰਤਰਰਾਸ਼ਟਰੀ ਕੁੱਲੂ ਦੁਸਹਿਰਾ ਤੋਂ ਪਹਿਲਾਂ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ : BJP ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਐਲਾਨ, 117 ਸੀਟਾਂ ਕਰੇਗੀ ਕਵਰ, 4 ਥਾਵਾਂ ਤੋਂ ਸ਼ੁਰੂਆਤ
ਦੱਸ ਦੇਈਏ ਕਿ ਸੈਲਾਨੀ ਸੀਜ਼ਨ ਦੌਰਾਨ ਜੋਗਨੀ ਮਾਤਾ ਮੰਦਰ, ਡਿਓਢ ਅਤੇ ਹਣੋਗੀ ਦੇ ਆਲੇ-ਦੁਆਲੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਸਨ। ਅਕਸਰ ਜ਼ਮੀਨ ਖਿਸਕਣ ਨਾਲ, ਖਾਸ ਕਰਕੇ ਹਣੋਗੀ ਵਿੱਚ, ਹਾਦਸਿਆਂ ਦਾ ਲਗਾਤਾਰ ਖ਼ਤਰਾ ਰਹਿੰਦਾ ਸੀ। ਜ਼ਮੀਨ ਖਿਸਕਣ ਕਾਰਨ ਅਕਸਰ ਹਾਈਵੇਅ ਘੰਟਿਆਂ ਲਈ ਬੰਦ ਰਹਿੰਦਾ ਸੀ। ਇਸੇ ਤਰ੍ਹਾਂ ਸੈਲਾਨੀ ਸੀਜ਼ਨ ਦੌਰਾਨ, ਸੈਂਕੜੇ ਵਾਹਨ ਰੋਜ਼ਾਨਾ ਇੱਕ ਤੋਂ ਦੋ ਘੰਟੇ ਟ੍ਰੈਫਿਕ ਵਿੱਚ ਫਸੇ ਰਹਿੰਦੇ ਸਨ।
ਕੀਰਤਪੁਰ-ਮਨਾਲੀ ਰਸਤਾ ਹਿਮਾਚਲ ਆਉਣ ਵਾਲੇ ਸੈਲਾਨੀਆਂ ਲਈ ਸਭ ਤੋਂ ਮਹੱਤਵਪੂਰਨ ਸੜਕੀ ਮਾਰਗਾਂ ਵਿੱਚੋਂ ਇੱਕ ਹੈ। ਇਹ ਰਸਤਾ ਦੇਸ਼ ਭਰ ਦੇ ਸੈਲਾਨੀਆਂ ਨੂੰ ਮਨਾਲੀ, ਅਟਲ ਸੁਰੰਗ, ਮਣੀਕਰਨ, ਰੋਹਤਾਂਗ, ਸ਼ਿੰਕੁਲਾ ਦੱਰਾ, ਕੇਲੋਂਗ, ਲੇਹ-ਲਦਾਖ ਅਤੇ ਹੋਰ ਬਹੁਤ ਸਾਰੇ ਸੈਰ-ਸਪਾਟਾ ਸਥਾਨਾਂ ਤੱਕ ਪਹੁੰਚਣ ਦੀ ਸੇਵਾ ਦਿੰਦਾ ਹੈ। ਨਤੀਜੇ ਵਜੋਂ ਡਿਓਢ-ਹਣੋਗੀ ਸੁਰੰਗਾਂ ਦੇ ਖੁੱਲ੍ਹਣ ਨੂੰ ਸੈਰ-ਸਪਾਟੇ ਦੇ ਦ੍ਰਿਸ਼ਟੀਕੋਣ ਤੋਂ ਅਹਿਮ ਮੰਨਿਆ ਜਾਂਦਾ ਹੈ।
ਦੋਵਾਂ ਸੁਰੰਗਾਂ ਦੇ ਖੁੱਲ੍ਹਣ ਨਾਲ 5.5 ਕਿਲੋਮੀਟਰ ਲੰਬੇ ਜ਼ਮੀਨ ਖਿਸਕਣ ਵਾਲੇ ਖੇਤਰ ਵਿੱਚੋਂ ਯਾਤਰਾ ਕਰਨ ਤੋਂ ਰਾਹਤ ਮਿਲੇਗੀ। ਇਸ ਨਾਲ ਤੰਗ ਅਤੇ ਘੁੰਮਦੀ ਸੜਕ ‘ਤੇ ਵਾਹਨਾਂ ਦਾ ਦਬਾਅ ਘੱਟ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








