ਅੱਜ ਸ਼ੇਰ-ਏ-ਪੰਜਾਬ ਕ੍ਰਿਕਟ ਲੀਗ ਦਾ ਫਾਈਨਲ ਮੈਚ ਮੋਹਾਲੀ ਵਿਚ ਹੋ ਰਿਹਾ ਹੈ ਤੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੋਹਾਲੀ ਦੇ ਸਟੇਡੀਅਮ ਪਹੁੰਚੇ ਹਨ। ਉਨ੍ਹਾਂ ਵੱਲੋਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਵੀ ਜਦੋਂ ਸ਼ੇਰ-ਏ-ਪੰਜਾਬ ਲੀਗ ਦੀ ਸ਼ੁਰੂਆਤ ਹੋਈ ਸੀ ਉਦੋਂ ਵੀ CM ਮਾਨ ਉਥੇ ਪਹੁੰਚੇ ਸਨ। ਦਰਅਸਲ ਇਸ ਲੀਗ ਦਾ ਮਕਸਦ ਹੈ ਕਿ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲੇ ਤੇ ਉਹ ਪ੍ਰਤਿਭਾ ਨੂੰ ਨਿਖਾਰ ਸਕਣ। ਕਿਉਂਕਿ ਬਹੁਤ ਸਾਰੇ ਖਿਡਾਰੀ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਅਜਿਹਾ ਸੁਨਿਹਰੀ ਮੌਕਾ ਨਹੀਂ ਮਿਲਦਾ। ਦੱਸ ਦੇਈਏ ਕਿ ਪੰਜਾਬ ਕ੍ਰਿਕਟ ਲੀਗ ਦਾ ਆਗਾਜ਼ IPL ਦੀ ਤਰਜ ‘ਤੇ ਹੀ ਕੀਤਾ ਗਿਆ ਸੀ। ਜਿਹੜੇ ਕ੍ਰਿਕਟਰ ਪਿੰਡਾਂ ਨਾਲ ਜੁੜੇ ਹਨ, ਉਨ੍ਹਾਂ ਨੂੰ ਇਸ ਲੀਗ ਰਾਹੀਂ ਅੱਗੇ ਆਉਣ ਦਾ ਮੌਕਾ ਮਿਲਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








