ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਸਕੂਲੀ ਬੱਚਿਆਂ ਨਾਲ ਭਰੀ ਹੋਈ ਵੈਨ ਤੇ PRTC ਬੱਸ ਦੀ ਜ਼ਬਰਦਸਤ ਟੱਕਰ ਹੋਈ ਹੈ। ਦਰਜਨ ਦੇ ਕਰੀਬ ਸਕੂਲੀ ਬੱਚੇ ਜ਼ਖਮੀ ਹੋਏ ਹਨ ਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਜਦੋਂ ਕਿ ਇਕ ਦਰਜਨ ਤੋਂ ਵੱਧ ਬੱਚੇ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਮਗਰੋਂ ਚੀਕ ਚਿਹਾੜਾ ਮਚ ਜਾਂਦਾ ਹੈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਸਕੂਲ ਵੈਨ ਕਾਫੀ ਖਸਤਾ ਹਾਲਤ ਵਿਚ ਸੀ ਤੇ ਮੰਗ ਕੀਤੀ ਹੈ ਕਿ ਸਕੂਲੀ ਵਾਹਨਾਂ ਦੀ ਸਮੇਂ-ਸਮੇਂ ‘ਤੇ ਜਾਂਚ ਕੀਤੀ ਜਾਵੇ।

ਦੂਜੇ ਪਾਸੇ PRTC ਬੱਸ ਚਾਲਕ ਮੁਤਾਬਕ ਉਹ ਮਾਨਸਾ ਤੋਂ ਜਾਖੜ ਵੱਲ ਜਾ ਰਿਹਾ ਸੀ ਤੇ ਇਸ ਦੌਰਾਨ ਉਸ ਦੇ ਅੱਗੇ ਇਕ ਬਾਈਕ ਸਵਾਰ ਮੋਬਾਈਲ ਫੋਨ ਕਰਦਾ ਹੋਇਆ ਜਾ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ। ਬਾਈਕ ਸਵਾਰ ਵਾਲੇ ਨੂੰ ਬਚਾਉਣ ਲਈ ਬੱਸ ਚਾਲਕ ਨੇ ਬ੍ਰੇਕ ਲਗਾ ਦਿੱਤੀ ਤੇ ਇਸ ਦੌਰਾਨ ਪਿੱਛੇ ਤੋਂ ਆ ਰਹੀ ਵੈਨ ਬੇਕਾਬੂ ਹੋ ਜਾਂਦੀ ਹੈ ਤੇ PRTC ਬੱਸ ਵਿਚ ਜਾ ਵੱਜਦੀ ਹੈ। ਫਿਲਹਾਲ ਜ਼ਖਮੀ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








