ਕਾਰੋਬਾਰੀ ਰਾਕੇਸ਼ ਤ੍ਰੇਹਨ ਜਿਸਨੂੰ ਰਾਜਾ ਦਿ ਕਿੰਗ ਵੀ ਕਿਹਾ ਜਾਂਦਾ ਹੈ, 22 ਸਤੰਬਰ ਨੂੰ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਆਈਫੋਨ ਲੰਗਰ ਲਗਾਏਗਾ। ਇਸ ਦੇ ਲਈ ਸੈਕਟਰ-10, ਚੰਡੀਗੜ੍ਹ ਵਿੱਚ ਦੁਪਹਿਰ 12:00 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ। ਆਈਫੋਨ ਸਿਰਫ਼ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਦਿੱਤੇ ਜਾਣਗੇ।
ਸਿਰਫ਼ ਉਹ ਔਰਤਾਂ ਜੋ ਪਹਿਲਾਂ ਤੋਂ ਦੱਸੇ ਗਏ WhatsApp ਗਰੁੱਪ ਦਾ ਹਿੱਸਾ ਹਨ, ਯੋਗ ਹੋਣਗੀਆਂ। ਰਾਜਾ ਮੁਤਾਬਕ ਔਰਤਾਂ ਨੂੰ ਸਿਰਫ਼ ਆਈਫੋਨ 17 ਜਾਂ ਇਸ ਤੋਂ ਵੱਧ ਦੇ ਮਾਡਲ ਵਾਲੇ ਮੋਬਾਈਲ ਦਿੱਤੇ ਜਾਣਗੇ, ਜਿਨ੍ਹਾਂ ਦੀ ਕੀਮਤ ਇੱਕ ਲੱਖ ਰੁਪਏ ਤੋਂ ਵੱਧ ਹੈ। ਉਸਨੇ ਅੱਗੇ ਕਿਹਾ ਕਿ ਉਸ ਨੇ ਪਹਿਲਾਂ ਹੀ 1,000 ਆਈਫੋਨ ਲਈ ਆਰਡਰ ਦੇ ਦਿੱਤਾ ਹੈ।

ਕਾਰੋਬਾਰੀ ਮੁਤਾਬਕ ਉਸਨੇ ਪਹਿਲਾਂ ਹੀ 1,000 ਆਈਫੋਨ ਲਈ ਆਰਡਰ ਦੇ ਦਿੱਤਾ ਹੈ। ਪਹਿਲੇ ਦਿਨ ਦਸ ਆਈਫੋਨ ਵੰਡੇ ਜਾਣਗੇ। ਚੰਡੀਗੜ੍ਹ ਤੋਂ ਬਾਅਦ, ਜ਼ੀਰਕਪੁਰ ਅਤੇ ਪੰਚਕੂਲਾ ਵਿੱਚ ਆਈਫੋਨ ਦਾ ਲੰਗਰ ਲਾਇਆ ਜਾਵੇਗਾ। ਰਾਜਾ ਤ੍ਰੇਹਨ ਪਹਿਲਾਂ ਚੰਡੀਗੜ੍ਹ ਵਿੱਚ ₹500 ਦੇ ਨੋਟਾਂ ਅਤੇ ਪੈਟਰੋਲ ਦਾ ਲੰਗਰ ਵੀ ਲਾ ਚੁੱਕੇ ਹਨ।
ਕਾਰੋਬਾਰੀ ਮੁਤਾਬਕ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਆਪਣੇ ਮੋਬਾਈਲ ਨੰਬਰ ਦੇ ਨਾਲ ਮੋਬਾਈਲ ਨੰਬਰ 8343000786 ‘ਤੇ “ਜੈ ਮਾਤਾ ਦੀ” ਵੀ ਲਿਖਣ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਗਰੁੱਪ ਵਿੱਚ ਜੋੜਿਆ ਜਾਵੇਗਾ ਜਿੱਥੇ ਉਨ੍ਹਾਂ ਨੂੰ ਰੋਜ਼ਾਨਾ “ਜੈ ਮਾਤਾ ਦੀ” ਲਿਖਣਾ ਪਵੇਗਾ। ਜੋ ਅਜਿਹਾ ਨਹੀਂ ਕਰੇਗਾ, ਉਸ ਨੂੰ ਗਰੁੱਪ ਵਿੱਚੋਂ ਕੱਢ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਹੋਵੇਗਾ ਬੱਸਾਂ ਦਾ ਚੱਕਾ ਜਾਮ, 22 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
ਰਾਜਾ ਮੁਤਾਬਕ ਲੱਕੀ ਡਰਾਅ ਦੌਰਾਨ ਵ੍ਹਾਟਸਐਪ ਖੋਲ੍ਹਿਆ ਜਾਵੇਗਾ। ਗਰੁੱਪ ਵਿੱਚ ਮੈਂਬਰਾਂ ਦੀ ਸੂਚੀ ਮੋਬਾਈਲ ਸਕ੍ਰੀਨ ‘ਤੇ ਉੱਪਰ ਵੱਲ ਸਕ੍ਰੌਲ ਕੀਤੀ ਜਾਵੇਗੀ। ਜਿਸ ਔਰਤ ਦਾ ਨਾਮ ਅਤੇ ਮੋਬਾਈਲ ਨੰਬਰ ਸਕ੍ਰੀਨ ‘ਤੇ ਰੁਕਦਾ ਹੈ, ਉਸ ਨੂੰ ਜੇਤੂ ਐਲਾਨ ਦਿੱਤਾ ਜਾਵੇਗਾ। ਜੇਤੂ ਔਰਤ ਨੂੰ ਇੱਕ ਆਈਫੋਨ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








