ਆਮ ਆਦਮੀ ਪਾਰਟੀ ਦੇ ਮੰਤਰੀ ਦੇ ਰਿਸ਼ਤੇਦਾਰ ਦੇ ਘਰ ‘ਤੇ ਈਡੀ ਨੇ ਰੇਡ ਕੀਤੀ ਹੈ। ਟੀਮਾਂ ਲੁਧਿਆਣਾ ਪਹੁੰਚ ਕੇ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਦੀ ਤਲਾਸ਼ੀ ਲੈ ਰਹੀਆਂ ਹਨ। ਇਹ ਰੇਡ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਵਿਚ ਚੱਲ ਰਹੀ ਕਾਰਵਾਈ ਦਾ ਹਿੱਸਾ ਹੈ।
ਚੰਡੀਗੜ੍ਹ ਵਿਚ ਗਮਾਡਾ ਦੇ ਸਾਬਕਾ ਚੀਫ ਐਡਮਿਨੀਸਟ੍ਰੇਟਰ ਤੇ ਪੰਜਾਬ ਦੇ ਸੀਨੀਅਰ IAS ਅਧਿਕਾਰੀ ਰਾਜੀਵ ਗੁਪਤਾ ਦੇ ਘਰ ਵੀ ਈਡੀ ਦੀ ਰੇਡ ਜਾਰੀ ਹੈ। ਮਨੀ ਲਾਂਡਰਿੰਗ ਕੇਸ ਨੂੰ ਲੈ ਕੇ ਸਵੇਰੇ ਸ਼ੁਰੂ ਹੋਈ ਈਡੀ ਦੀ ਕਾਰਵਾਈ ਵਿਚ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਤੇ ਲੁਧਿਆਣਾ ਦੇ 26 ਟਿਕਾਣਿਆਂ ‘ਤੇ ਸਰਚ ਤੇ ਸਰਵੇ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮਹਿੰਗਾਈ ਭੱਤੇ ‘ਚ 8% ਦਾ ਕੀਤਾ ਵਾਧਾ , ਨੋਟੀਫਿਕੇਸ਼ਨ ਜਾਰੀ, 1 ਸਤੰਬਰ ਤੋਂ ਮਿਲੇਗਾ ਫਾਇਦਾ
ਮੋਹਾਲੀ ਦੇ ਫੇਜ਼-8 ਸਥਿਤ ਪੁੱਡਾ ਭਵਨ ਵਿਚ ਈਡੀ ਦੀਆਂ ਟੀਮਾਂ ਦਸਤਾਵੇਜ਼ ਖੰਗਾਲ ਰਹੀਆਂ ਹਨ। ਗਮਾਡਾ ਦੇ ਕੁਝ ਹਿੱਸੇ ਜਾਂਚ ਏਜੰਸੀ ਨੇ ਸੀਲ ਵੀ ਕਰ ਦਿੱਤੇ। ਜਾਂਚ ਤਿਰੂਪਤੀ ਇੰਫ੍ਰਾਪ੍ਰਾਜੈਕਟਸ ਤੇ ਉਸ ਨਾਲ ਜੁੜੀਆਂ ਕੰਪਨੀਆਂ ਨੂੰ GMADA ਦੀਆਂ ਦੋ ਮੁੱਖ ਨੀਲਾਮੀ ਸਾਈਟਾਂ ਵਿਚ ਕਥਿਤ ਵਿੱਤੀ ਰਾਹਤ ਨਾਲ ਜੁੜੇ ਮਾਮਲੇ ‘ਤੇ ਕੇਂਦਰਿਤ ਹੈ। ਈਡੀ ਮੁਤਾਬਕ ਇਸ ਨਾਲ ਕੰਪਨੀਆਂ ਨੂੰ 100 ਕਰੋੜ ਤੋਂ ਵਧ ਦਾ ਫਾਇਦਾ ਤੇ ਸਰਕਾਰ ਖਜ਼ਾਨੇ ਦਾ ਨੁਕਸਾਨ ਹੋਣ ਦਾ ਖਦਸਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








