ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ED ਦੀ ਕਾਰਵਾਈ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। GMADA ਨਾਲ ਜੁੜੇ ਮਾਮਲੇ ਵਿਚ ਪੰਜਾਬ ਸਣੇ ਕਈ ਸੂਬਿਆਂ ਵਿਚ ਈਡੀ ਦੀ ਕਾਰਵਾਈ ਦੇ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਮੰਤਰੀ ਚੀਮਾ ਨੇ ਦੋਸ਼ ਲਗਾਇਆ ਕਿ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਵਿਚ ਈਡੀ ਦੀ ਕਾਰਵਾਈ ਤੇਜ਼ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਪ ਨੇਤਾਵਾਂ, ਵਰਕਰਾਂ ਤੇ ਅਧਿਕਾਰੀਆਂ ਦੇ ਘਰ ਵਿਚ ਜਾ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਛਾਪੇਮਾਰੀ ਨਹੀਂ ਸਗੋਂ ਕੇਂਦਰੀ ਜਾਂਚ ਏਜੰਸੀਆਂ ਦੇ ਗਲਤ ਇਸਤੇਮਾਲ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ 2014 ਤੋਂ ਸੱਤਾ ਵਿਚ ਹੈ ਤੇ ਉਦੋਂ ਤੋਂ ਲਗਾਤਾਰ ED, ਸੀਬੀਆਈ, ਇਲੈਕਸ਼ਨ ਕਮਿਸ਼ਨ, ਇਨਕਮ ਟੈਕਸ ਦਾ ਦੁਰਉਪਯੋਗ ਲਗਾਤਾਰ ਜਾਰੀ ਹੈ। ਜਿਨ੍ਹਾਂ ਸੂਬਿਆਂ ਵਿਚ ਚੋਣਾਂ ਹੁੰਦੀਆਂ ਹਨ ਉਸ ਸਟੇਟ ਇਨ੍ਹਾਂ ਜਾਂਚ ਏਜੰਸੀਆਂ ਨੂੰ ਭੇਜਿਆ ਜਾਂਦਾ ਹੈ ਤੇ ਛਾਪੇਮਾਰੀ ਕਰਵਾਈ ਜਾਂਦੀ ਹੈ।
ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਮੋਰਚਾ ਦੀ ਪੰਜਾਬ ਸਰਕਾਰ ਨਾਲ ਅੱਜ ਹੋਵੇਗੀ ਅਹਿਮ ਬੈਠਕ, ਕਿਸਾਨੀ ਮੰਗਾਂ ‘ਤੇ ਕੀਤੀ ਜਾਵੇਗੀ ਚਰਚਾ
ਉਨ੍ਹਾਂ ਕਿਹਾ ਕਿ ED ਭੇਜ ਕੇ ਸੂਬੇ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ED ਦੀਆਂ ਛਾਪੇਮਾਰੀਆਂ ‘ਚ ਕੋਈ ਬਰਾਮਦਗੀ ਨਹੀਂ ਹੋਈ। ਇਹ ਭਾਜਪਾ ਦੀ ਡਰ ਪੈਦਾ ਕਰਨ ਦੀ ਸਾਜ਼ਿਸ਼ ਹੈ। ਨਾਲ ਹੀ ਵਿਤ ਮੰਤਰੀ ਚੀਮਾ ਨੇ ਕਿਹਾ ਕਿ ਪਿਛਲੀ ਵਾਰ BJP ਨੂੰ ਪੰਜਾਬ ਵਿਚ 2 ਸੀਟਾਂ ਮਿਲੀਆਂ ਸੀ, ਇਸ ਵਾਰ ਉਹ ਵੀ ਨਹੀਂ ਮਿਲਣੀਆਂ। ਅਜਿਹੇ ਡਰਾਵਿਆਂ ਤੋਂ ਅਸੀਂ ਨਾ ਕਦੇ ਡਰੇ ਹਾਂ ਤੇ ਨਾ ਝੁਕੇ ਹਾਂ। BJP ਦੀਆਂ ਫਰਜ਼ੀ ਏਜੰਸੀਆਂ ਦਾ ਮੂੰਹ ਤੋੜ ਜਵਾਬ ਦਿਆਂਗੇ ਤੇ ਦੇਸ਼ ਨੂੰ BJP ਤੋਂ ਮੁਕਤ ਕਰਵਾਉਣ ਲਈ AAP ਲੜਾਈ ਲੜੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








