ਬਰਖਾਸਤ ਰਾਜਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਖਿਲਾਫ ਲੱਗੇ ਇਲਜ਼ਾਮਾਂ ਨੂੰ ਲੈ ਕੇ ਇਹ ਮਾਮਲਾ ਫਿਰ ਤੋਂ ਚਰਚਾ ਵਿਚ ਹੈ। ਬੀਤੇ ਦਿਨੀਂ ਉਨ੍ਹਾਂ ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ 6 ਸਾਲਾਂ ਤੋਂ ਫਰਾਰ ਚੱਲ ਰਹੇ ਰਾਜਜੀਤ ਸਿੰਘ ਨੇ ਬੀਤੇ ਦਿਨੀਂ ਪੁਲਿਸ ਅੱਗੇ ਸਰੰਡਰ ਕਰ ਦਿੱਤਾ।
ਅੱਜ ਰਾਜਜੀਤ ਸਿੰਘ ਨੂੰ ਮੋਹਾਲੀ ਕੋਰਟ ‘ਚ ਕੀਤਾ ਗਿਆ ਪੇਸ਼ ਜਿਥੇ ਪੁਲਿਸ ਨੂੰ ਉਨ੍ਹਾਂ ਦਾ 5 ਦਿਨਾਂਦਾ ਰਿਮਾਂਡ ਮਿਲਿਆ ਹੈ। ਨਸ਼ਾ ਤਸਕਰ ਨੈਕਸਸ ਚਲਾਉਣ ਦਾ ਇਲਜ਼ਾਮ ਹੈ। ਰਾਜਜੀਤ ਸਿੰਘ ‘ਤੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਾਲ ਮਿਲ ਕੇ ਨੈਕਸਸ ਚਲਾਉਣ ਦਾ ਇਲਜ਼ਾਮ ਹੈ। ਤੇ ਜਾਣ ਬੁਝ ਕੇ ਨਸ਼ੇ ਨਾਲ ਜੁੜੇ 50 ਤੋਂ ਵੱਧ ਕਾਨੂੰਨੀ ਸੈਂਪਲ ਫੇਲ੍ਹ ਕਰਵਾਏ ਤਾਂ ਜੋ ਨਸ਼ਾ ਤਸਕਰਾਂ ਨੂੰ ਬਚਾਇਆ ਜਾ ਸਕੇ। ਰਾਜਜੀਤ ਸਿੰਘ ‘ਤੇ ਇਲਜ਼ਾਮ ਹੈ ਕੇ ਉਸ ਨੇ ਅਮੀਰ ਲੋਕਾਂ ‘ਤੇ ਝੂਠੇ ਨਸ਼ੇ ਦੇ ਕੇਸ ਦਰਜ ਕਰਕੇ ਉਨ੍ਹਾਂ ਤੋਂ ਕਰੋੜਾਂ ਰੁਪਏ ਵਸੂਲੇ ਗਏ। ਉਥੇ ਵਿਜੀਲੈਂਸ ਨੇ ਰਾਜਜੀਤ ਸਿੰਘ ਖਿਲਾਫ ਆਮਦਨ ਤੋਂ ਵਧ ਜਾਇਦਾਦ ਦਾ ਮਾਮਲਾ ਵੀ ਦਰਜ ਕੀਤਾ ਸੀ ਤੇ ਜਾਂਚ ਦੇ ਵਿਚ ਕਰੋੜਾਂ ਰੁਪਏ ਦੀ ਬੇਨਾਮੀ ਪ੍ਰਾਪਰਟੀ ਮਿਲਣ ਦਾ ਵੀ ਦਾਅਵਾ ਹੈ।
ਇਹ ਵੀ ਪੜ੍ਹੋ : ‘ਮੈਂ ਭਾਜਪਾ ‘ਚ 4 ਸਾਲ ਕੁਝ ਨਹੀਂ ਖੱਟਿਆ’- BJP ‘ਚ ਆਪਣੇ ਸਫ਼ਰ ਬਾਰੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ
ਰਾਜਜੀਤ ਸਿੰਘ ਖਿਲਾਫ ਜਾਂਚ ਦੇ ਲੀ ਹਾਈਕੋਰਟ ਦੇ ਹੁਕਮਾਂ ਉਤੇ 2017 ਵਿਚ 3 ਮੈਂਬਰੀ ਸਿਟ ਦਾ ਗਠਨ ਕੀਤਾ ਗਿਆ ਤੇ ਅਪ੍ਰੈਲ 2023 ਵਿਚ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਸਾਲ 2023 ਵਿਚ ਜ਼ਮਾਨਤ ਰੱਦ ਹੋਣ ਮਗਰੋਂ ਉਹ STF ਦੀ ਗ੍ਰਿਫਤ ਤੋਂ ਫਰਾਰ ਹੋ ਗਿਆ ਸੀ। ਹੁਣ 6 ਸਾਲ ਤੋਂ ਫਰਾਰ ਚੱਲ ਰਹੇ ਰਾਜਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








