ਭਾਰਤੀ ਐਥਲੀਟ ਗੁਲਵੀਰ ਸਿੰਘ ਨੇ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। 28 ਸਾਲਾ ਗੁਲਵੀਰ ਉੱਤਰ ਪ੍ਰਦੇਸ਼ ਦੇ ਅਤਰੌਲੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਹ ਏਸ਼ੀਆਈ ਖੇਡਾਂ ਵਿੱਚ ਉਸ ਦਾ ਦੂਜਾ ਤਗਮਾ ਹੈ। ਉਸ ਨੇ ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਵੀ ਇਸੇ 10,000 ਮੀਟਰ ਦੌੜ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ, ਉਸਨੇ ਸ਼ੁੱਕਰਵਾਰ ਨੂੰ 28 ਮਿੰਟ 29.38 ਸਕਿੰਟ ਵਿੱਚ ਦੌੜ ਪੂਰੀ ਕੀਤੀ, ਦੂਜਾ ਸਥਾਨ ਹਾਸਲ ਕੀਤਾ।
ਗੁਲਵੀਰ ਸਿੰਘ ਨੇ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖੇਡਾਂ ਵਿੱਚ ਇਤਿਹਾਸ ਰਚਿਆ। ਉਸ ਨੇ ਗਲਾਸਗੋ ਵਿੱਚ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ 27 ਮਿੰਟ 49.78 ਸਕਿੰਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਉਹ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਇਸ ਦੌੜ ਵਿੱਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ। ਫਿਰ ਉਸ ਨੇ 5,000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਇੱਕੋ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਐਥਲੈਟਿਕਸ ਤਗਮੇ ਜਿੱਤ ਕੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ।

ਗੁਲਵੀਰ ਸਿੰਘ ਦਾ ਕਰੀਅਰ ਸੱਚਮੁੱਚ 2022 ਫੈਡਰੇਸ਼ਨ ਕੱਪ ਤੋਂ ਸ਼ੁਰੂ ਹੋਇਆ, ਜਿੱਥੇ ਉਸ ਨੇ 10,000 ਮੀਟਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਜਿੱਤ ਨੇ ਉਸ ਨੂੰ ਰਾਸ਼ਟਰੀ ਮਾਨਤਾ ਦਿੱਤੀ। ਫਿਰ ਉਸ ਨੇ ਚੀਨ ਦੇ ਹਾਂਗਜ਼ੂ ਵਿਚ ਹੋਈ 10,000 ਮੀਟਰ ਦੌੜ ਨੂੰ 28 ਮਿੰਟ 17.21 ਸਕਿੰਟ ਵਿਚ ਪੂਰਾ ਕਰਕੇ ਕਾਂਸੇ ਤਮਗਾ ਜਿੱਤਿਆ। ਉਸੇ ਦੌੜ ਵਿਚ ਭਾਰਤ ਦੇ ਕਾਰਤਿਕ ਕੁਮਾਰ ਨੇ ਸਿਲਵਰ ਮੈਡਲ ਜਿੱਤਿਆ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੁਲਵੀਰ ਏਸ਼ੀਆ ਦੇ ਸਭ ਤੋਂ ਬਿਹਤਰੀ ਲੰਮੀ ਦੂਰੀ ਦੇ ਦੌੜਾਕ ਵਿਚ ਗਿਣਿਆ ਜਾਣ ਲੱਗਾ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਕਈ ਵਾਹਨਾਂ ਨੂੰ ਮਾਰੀ ਟੱਕਰ, 5 ਲੋਕ ਫੱਟੜ
2024 ਵਿੱਚ ਗੁਲਵੀਰ ਟ੍ਰੇਨਿੰਗ ਲਈ ਕੋਲੋਰਾਡੋ ਸਪ੍ਰਿੰਗਜ਼, ਅਮਰੀਕਾ ਗਿਆ, ਜਿੱਥੇ ਕੋਚ ਸਕਾਟ ਸਿਮੰਸ ਦੀ ਦੇਖ-ਰੇਖ ਹੇਠ ਉਸ ਦੀ ਖੇਡ ਵਿੱਚ ਨਾਟਕੀ ਢੰਗ ਨਾਲ ਸੁਧਾਰ ਹੋਇਆ। ਫਿਰ ਉਸ ਨੇ ਇੱਕ ਤੋਂ ਬਾਅਦ ਇੱਕ ਨਵੇਂ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਨੇ 3000 ਮੀਟਰ, 5000 ਮੀਟਰ ਅਤੇ 10000 ਮੀਟਰ ਦੌੜ ਵਿੱਚ ਭਾਰਤ ਲਈ ਨਵੇਂ ਰਿਕਾਰਡ ਬਣਾਏ। ਉਸ ਦੇ 5000 ਮੀਟਰ ਰਿਕਾਰਡ 12 ਮਿੰਟ 59.77 ਸਕਿੰਟ, 10000 ਮੀਟਰ ਰਿਕਾਰਡ 27 ਮਿੰਟ 0.22 ਸਕਿੰਟ ਅਤੇ 3000 ਮੀਟਰ ਰਿਕਾਰਡ 7 ਮਿੰਟ 34.49 ਸਕਿੰਟ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








