ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਕਾਂਗੋਲੀ ਫੌਜ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਦੋ ਸੀਨੀਅਰ ਫੌਜੀ ਅਧਿਕਾਰੀਆਂ ਸਮੇਤ 14 ਲੋਕ ਮਾਰੇ ਗਏ।
ਮ੍ਰਿਤਕਾਂ ਵਿੱਚ ਫੌਜੀ ਅਦਾਲਤ ਦੇ ਮੁਖੀ ਲੈਫਟੀਨੈਂਟ ਜਨਰਲ ਮੁਟੋਮਬੋ ਕਟਲਾਈ ਤਿਏਂਦੇ ਅਤੇ ਹਥਿਆਰਬੰਦ ਫੌਜਾਂ ਦੇ ਆਡੀਟਰ ਜਨਰਲ ਲੈਫਟੀਨੈਂਟ ਜਨਰਲ ਬਾਕੁਮੀ ਲਿਕੁਲੀਆ ਸ਼ਾਮਲ ਹਨ। ਇਸ ਹਾਦਸੇ ਵਿੱਚ ਵਫ਼ਦ ਦੇ ਹੋਰ ਮੈਂਬਰ ਅਤੇ ਜਹਾਜ਼ ਵਿੱਚ ਸਵਾਰ ਕੈਬਿਨ ਕਰੂ ਵੀ ਮਾਰੇ ਗਏ।
ਕਾਂਗੋਲੀ ਫੌਜ ਦੇ ਬੁਲਾਰੇ ਮੇਜਰ ਜਨਰਲ ਏਫੋਮੀ ਏਕੇਂਗੇ ਨੇ ਕਿਹਾ ਕਿ ਜਹਾਜ਼ ਦੱਖਣ-ਪੱਛਮੀ ਕਾਂਗੋ ਦੇ ਕਿਕਵਿਟ ਸ਼ਹਿਰ ਤੋਂ ਰਾਜਧਾਨੀ ਕਿਨਸ਼ਾਸਾ ਵਾਪਸ ਆ ਰਿਹਾ ਸੀ ਜਦੋਂ ਇਸ ਵਿੱਚ ਤਕਨੀਕੀ ਨੁਕਸ ਪੈ ਗਿਆ।
ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨ ਤੋਂ ਬਾਅਦ ਕੇਂਗੇ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ। ਬਚਾਅ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ।
ਇਹ ਵੀ ਪੜ੍ਹੋ : ਬਟਾਲਾ ‘ਚ ਡਬਲ ਮਰਡਰ, ਬੰਦੇ ਨੇ ਆਪਣੀ ਪਤਨੀ ਤੇ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ
ਕਾਂਗੋਲੀ ਫੌਜ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨ ਅਤੇ ਹਾਲਾਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਤਕਨੀਕੀ ਖਰਾਬੀ ਦਾ ਕਾਰਨ ਕੀ ਸੀ। ਕਾਂਗੋ ਦੀ ਸਿਵਲ ਏਵੀਏਸ਼ਨ ਅਥਾਰਟੀ ਦੇ ਬੋਰਡ ਚੇਅਰਮੈਨ ਟ੍ਰਾਈਫੋਨ ਕਿਨ-ਕੀ ਮੁਲੂਮਬਾ ਨੇ ਕਿਹਾ ਕਿ ਹਾਦਸੇ ਦਾ ਸਹੀ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









