LPU ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। 18 ਘੰਟਿਆਂ ਬਾਅਦ ਨੈਸ਼ਨਲ ਹਾਈਵੇਅ ਖੋਲ੍ਹ ਦਿੱਤਾ ਗਿਆ ਹੈ। ਐੈਤਵਾਰ ਸਵੇਰੇ ਲਗਭਗ 6 ਵਜੇ ਤੋਂ ਲਗਭਗ 18 ਘੰਟੇ ਤੱਕ ਜਾਮ ਰਿਹਾ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਐਤਵਾਰ ਰਾਤ ਲਗਭਗ 12 ਵਜੇ ਖੁੱਲ੍ਹ ਗਿਆ। ਘੰਟਿਆਂ ਤੱਕ ਫਸੇ ਵਾਹਨ ਆਪਣੀ ਮੰਜ਼ਿਲ ਵਲ ਵਧੇ। ਮਾਹੌਲ ਨੂੰ ਸ਼ਾਂਤ ਕਰਨ ਲਈ ਯੂਨੀਵਰਸਿਟੀ ਵਿਚ ਭਾਰੀ ਪੁਲਿਸ ਬਲ ਤਾਇਨਾਤ ਹੈ। ਹੁਣ ਸਥਿਤੀ ਪੁਲਿਸ ਦੇ ਕੰਟਰੋਲ ਵਿਚ ਹੈ।
ਜਾਣਕਾਰੀ ਮੁਤਾਬਕ ਘਟਨਾ ਵਾਲੀ ਥਾਂ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਦੇ ਬਾਅਦ ਸਥਿਤੀ ਨੂੰ ਕੰਟਰੋਲ ਕੀਤਾ ਗਿਆ ਤੇ ਇਸ ਦੇ ਬਾਅਦ ਹਾਈਵੇ ‘ਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਇਸ ਤੋਂ ਇਲਾਵਾ ਬਵਾਲ ਤੇ ਹਿੰਸਕ ਘਟਨਾਵਾਂ ਵਿਚਾਲੇ LPU ਦਾ ਵੱਡਾ ਫ਼ੈਸਲਾ ਆਇਆ ਹੈ। ਯੂਨੀਵਰਸਿਟੀ ਦੀ ਮੈਨੇਜਮੈਂਟ ਨੇ ਹੰਗਾਮੇ ਮਗਰੋਂ ਯੂਨੀਵਰਸਿਟੀ 10 ਦਿਨਾਂ ਲਈ ਬੰਦ ਕੀਤਾ ਹੈ। ਇਸ ਦੌਰਾਨ ਮਿਡ ਟਰਮ ਦੀਆਂ ਪ੍ਰੀਖਿਆਵਾਂ ਵੀ ਰੱਦ ਕੀਤੀਆਂ ਗਈਆਂ ਹਨ। ਦੂਜੇ ਪਾਸੇ ਸਾਰੇ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਜੋ ਵੀ ਇਨ੍ਹਾਂ ਛੁੱਟੀਆਂ ਵਿਚ ਘਰ ਜਾਣਾ ਚਾਹੁੰਦੇ ਹਨ, ਉਹ ਆਪਣੇ ਮਾਪਿਆਂ ਨੂੰ ਬੁਲਾ ਲੈਣ ਤੇ ਘਰ ਜਾਣ ਤੇ ਜੋ ਵਿਦਿਆਰਥੀ ਯੂਨੀਵਰਸਿਟੀ ਵਿਚ ਹੀ ਰੁਕਣਾ ਚਾਹੁੰਦੇ ਹਨ ਉਹ ਬਿਨ੍ਹਾਂ ਵਜ੍ਹਾ ਹੋਸਟਲ ਤੋਂ ਬਾਹਰ ਨਾ ਨਿਕਲਣ। ਸਿਰਫ ਜਰੂਰੀ ਕੰਮ ਲਈ ਹੀ ਹੋਸਟਲ ਤੋਂ ਬਾਹਰ ਆਉਣ।
ਇਹ ਵੀ ਪੜ੍ਹੋ : TRAI ਦਾ ਮੋਬਾਈਲ ਉਪਭੋਗਤਾਵਾਂ ਲਈ ਵੱਡਾ ਫੈਸਲਾ, ਹੁਣ 28 ਦੀ ਥਾਂ ਮਿਲਣਗੇ ਪੂਰੇ 30 ਦਿਨਾਂ ਵਾਲੇ ਰਿਚਾਰਜ ਪਲਾਨ
ਦੱਸ ਦੇਈਏ ਕਿ ਸ਼ਨੀਵਾਰ ਰਾਤ ਤੋਂ LPU ਵਿਚ ਹੰਗਾਮਾ ਸ਼ੁਰੂ ਹੋਇਆ ਤੇ ਇਹ ਐਤਵਾਰ ਵੀ ਜਾਰੀ ਰਿਹਾ। ਇਕ ਵਿਦਿਆਰਥਣ ਨਾਲ ਕਥਿਤ ਜ਼ਬਰ-ਜਨਾਹ ਦੀ ਖਬਰ ਸੋਸਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ ਜਿਸ ਕਾਰਨ ਹਜ਼ਾਰਾਂ ਵਿਦਿਆਰਥੀ ਸੜਕਾਂ ‘ਤੇ ਉਤਰ ਆਏ। ਪੁਲਿਸ ਵਿਦਿਆਰਥੀਆਂ ਨੇ ਕੈਂਪਸ ਵਿਚ ਭੰਨਤੋੜ ਕੀਤੀ ਤੇ ਇਕ ਹਿੱਸੇ ਨੂੰ ਅੱਗ ਵੀ ਲਗਾ ਦਿੱਤੀ। ਪੁਲਿਸ ਨੇ ਅਣਪਛਾਤੇ ਖਿਲਾਫ ਜ਼ਬਰ-ਜਨਾਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਲਈ SIT ਵੀ ਬਣਾਈ ਗਈ ਹੈ। SIT ਵਿਚ ਵਿਦਿਆਰਥੀ ਤੇ ਯੂਨੀਵਰਸਿਟੀ ਮੈਨੇਜਮੈਂਟ ਦੇ ਮੈਂਬਰ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








