ਫਰੀਦਕੋਟ ਦੇ ਪਿੰਡ ਬੁਰਜ ਮਸਤਾ ਦਾ ਰਹਿਣ ਵਾਲੇ ਇੱਕ ਕਿਸਾਨ ਦੇ ਪੁੱਤਰ ਪ੍ਰਣਾਮ ਜਟਾਣਾ ਜੋ ਕਿ ਸ਼ੁਰੂ ਤੋਂ ਹੀ ਗਰੀਕੋ ਰੋਮਨ ਕੁਸ਼ਤੀ ਖੇਡਦਾ ਰਿਹਾ ਹੈ ਅਤੇ ਨੈਸ਼ਨਲ ਪੱਧਰ ਤੇ ਪੰਜਾਬ ਨੂੰ ਅਨੇਕਾਂ ਮੈਡਲ ਦਵਾ ਚੁੱਕਿਆ ਹੈ, ਨੇ ਇੱਕ ਵਾਰ ਫਿਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਕਰੀਬ ਅੱਠ ਸਾਲਾਂ ਬਾਅਦ ਹੋਣ ਜਾ ਰਹੀ ਸਕੂਲ ਵਰਲਡ ਗੇਮਸ ਵਿੱਚ ਨੌਜਵਾਨ ਪ੍ਰਣਾਮ ਪੂਰੇ ਪੰਜਾਬ ਵਿੱਚੋਂ ਸਿਲੈਕਟ ਹੋਇਆ ਜੋ ਕਿ ਦਸੰਬਰ ਵਿੱਚ ਹੋਣ ਵਾਲੀ ਇਹਨਾਂ ਗੇਮਾਂ ਵਿੱਚ ਬ੍ਰਾਜ਼ੀਲ ਜਾਵੇਗਾ। ਪ੍ਰਣਾਮ ਪੰਜਾਬ ਪਾਸੋਂ ਖੇਡਣ ਵਾਲਾ ਇਸ ਵਾਰ ਦਾ ਪਹਿਲਾ ਭਲਵਾਨ ਹੋਵੇਗਾ। ਉਸ ਦੇ ਸਿਲੈਕਟ ਹੋਣ ਦੀ ਖੁਸ਼ੀ ਉਸਦਾ ਪਿੰਡ ਮਨਾ ਰਿਹਾ ਹੈ।
ਇਸ ਮੌਕੇ ਪ੍ਰਣਾਮ ਦੇ ਮਾਤਾ ਪਿਤਾ ਅਤੇ ਪਿੰਡ ਵਾਲਿਆਂ ਨੇ ਕਿਹਾ ਕਿ ਪ੍ਰਣਾਮ ਨੇ ਉਹਨਾਂ ਦੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਅਤੇ ਪੰਜਾਬ ਦਾ ਵੀ ਨਾਮ ਚਮਕਾਇਆ ਹੈ। ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਪ੍ਰਣਾਮ ਵਰਗੇ ਨੌਜਵਾਨਾਂ ਦਾ ਹੱਥ ਫੜੇ ਤਾਂ ਕਿ ਇਹਨਾਂ ਨੂੰ ਨੌਜਵਾਨਾਂ ਦਾ ਹੌਸਲਾ ਨਾ ਟੁੱਟੇ ਅਤੇ ਇਹ ਨੌਜਵਾਨ ਪੰਜਾਬ ਦੇ ਲਈ ਦੇਸ਼ ਦੇ ਲਈ ਹੋਰ ਵੀ ਜਿਆਦਾ ਮੈਡਲ ਲੈ ਕੇ ਆ ਸਕਣ।
ਇਹ ਵੀ ਪੜ੍ਹੋ : ਅੰਬਾਲਾ ਦੇ ਪਿੰਡ ਧੂਲਕੋਟ ‘ਚ ਤੀਜੀ ਮੰਜ਼ਿਲ ਦਾ ਲੈਂਟਰ ਪਾਉਂਦੇ ਸਮੇਂ ਡਿੱ/ਗੀ ਇਮਾਰਤ, 6 ਮਜ਼ਦੂਰਾਂ ਦੀ ਮੌ/ਤ, ਕਈ ਜ਼ਖਮੀ
ਉੱਥੇ ਹੀ ਪ੍ਰਣਾਮ ਜਟਾਨਾ ਨੇ ਕਿਹਾ ਕਿ ਉਹ ਅਨੇਕਾਂ ਮੈਡਲ ਪੰਜਾਬ ਦੇ ਨਾਮ ਕਰ ਚੁੱਕੇ ਹਨ ਅਤੇ ਇਸ ਵਾਰ ਉਹਨਾਂ ਦੀ ਸਿਲੈਕਸ਼ਨ ਵਰਲਡ ਸਕੂਲ ਗੇਮਸ ਲਈ ਹੋਈ ਹੈ ਜੋ ਕਿ ਬ੍ਰਾਜ਼ੀਲ ਵਿੱਚ ਹੋਣ ਜਾ ਰਹੀ ਹੈ। ਉਸ ਨੂੰ ਲੈ ਕੇ ਉਹਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੇ ਪਾਰ ਵਰਗ ਵਿੱਚ ਉਹ ਜ਼ਰੂਰ ਦੇਸ਼ ਦਾ ਨਾਮ ਰੋਸ਼ਨ ਕਰਨਗੇ ਅਤੇ ਮੈਡਲ ਜਿੱਤ ਕੇ ਵਾਪਸ ਭਾਰਤ ਆਉਣਗੇ। ਉਹਨਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਉਹ ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਉਸਦੇ ਹਰ ਹਾਲ ਵਿੱਚ ਮਦਦ ਕੀਤੀ ਜਾਵੇ ਤਾਂ ਕਿ ਮਾਪਿਆਂ ਤੇ ਸਾਰਾ ਬੋਝ ਨਾ ਪਵੇ ਅਤੇ ਉਹ ਬੇਫਿਕਰ ਹੋ ਕੇ ਆਪਣੇ ਗੇਮ ਖੇਡਦਾ ਹੋਇਆ ਮੈਡਲ ਪੰਜਾਬ ਦੇ ਲਈ ਦੇਸ਼ ਦੇ ਲਈ ਲੈ ਕੇ ਆ ਸਕੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








