ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀਰਵਾਰ ਨੂੰ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਗਏ। ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਜਾਣ ਤੋਂ ਪਹਿਲਾਂ, ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਕੋਲ ਅਜੇ ਕਹਿਣ ਲਈ ਕੁਝ ਨਹੀਂ ਏ, ਮੈਂ ਦਿੱਲੀ ਤੋਂ ਆ ਕੇ ਹੀ ਗੱਲ ਕਰਾਂਗਾ।
ਰਾਜਾ ਵੜਿੰਗ ਨੇ ਮੀਡੀਆ ਵਾਲਿਆਂ ਨੂੰ ਕਿਹਾ “ਤੁਸੀਂ ਸਾਰੇ ਮੇਰੇ ਮਿੱਤਰ ਓ, ਤੁਹਾਡੇ ਕਰਕੇ ਮੈਂ ਹਮੇਸ਼ਾ ਪੰਜਾਬ ਦੇ ਲੋਕਾਂ ਤੱਕ ਪਹੁੰਚਦਾ ਹਾਂ ਤੇ ਲੋਕਾਂ ਦੀ ਆਵਾਜ਼ ਬਣਦਾ ਹਾਂ ਪਰ ਅਜੇ ਮੇਰੇ ਕੋਲ ਅਜੇ ਕੁਝ ਵੀ ਕਹਿਣ ਨੂੰ। ਮੈਂ ਅਜੇ ਦਿੱਲੀ ਜਾ ਰਿਹਾ ਹਾਂ, ਮੈਨੂੰ ਵਾਪਿਸ ਆਉਣ ਦਿਓ ਫਿਰ ਪੱਕਾ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਾਂਗਾ। ਤੁਹਾਡੇ ਜੋ ਵੀ ਸਵਾਲ ਹੋਣਗੇ ਉਨ੍ਹਾਂ ਦੇ ਜਵਾਬ ਦਿਆਂਗਾ। ਤੁਹਾਡੇ ਬਹੁਤ ਸਾਰੇ ਸਵਾਲ ਹਨ, ਫਿਰ ਮੇਰੇ ਕੋਲ ਉਸ ਦੀ ਚੰਗੀ ਤਰ੍ਹਾਂ ਸਪੱਸ਼ਟਤਾ ਹੋਵੇਗੀ ਤੇ ਮੈਂ ਤੁਹਾਨੂੰ ਦੱਸ ਸਕਾਂਗਾ। ਫਿਰ ਪੰਜਾਬ ਦੇ ਲੋਕ ਜੋ ਜਾਣਨਾ ਚਾਹੁੰਦੇ ਹਨ ਮੈਂ ਉਨ੍ਹਾਂ ਤੱਕ ਆਪਣੀ ਗੱਲ ਕਰ ਸਕਾਂਗਾ।”
ਉਨ੍ਹਾਂ ਕਿਹਾ ਕਿ ਕੁਝ ਚੀਜ਼ਾਂ ਹੁੰਦੀਆਂ ਹਨ ਜੋ ਆਪਣਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ‘ਤੇ ਚਰਚਾ ਕੀਤੀ ਜਾਂਦੀ ਏ। ਮੈਂ ਉਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਾਂਗਾ। ਮੈਂ ਇਸ ਵੇਲੇ ਦਿੱਲੀ ਜਾ ਰਿਹਾ ਹਾਂ ਅਤੇ ਫਿਰ ਮੈਂ ਜ਼ਰੂਰ ਤੁਹਾਡੇ ਸਾਰਿਆਂ ਨਾਲ ਗੱਲ ਕਰਾਂਗਾ।

ਦੱਸ ਦੇਈਏ ਕਿ ਰਾਜਾ ਵੜਿੰਗ ਨੇ ਆਪਣੇ ਐਕਸ-ਅਕਾਊਂਟ ‘ਤੇ ਆਪਣੀ ਬਾਇਓ ਵੀ ਬਦਲ ਦਿੱਤੀ ਹੈ। ਬਾਇਓ ‘ਤੇ ਹੁਣ “ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ” ਲਿਖਿਆ ਹੈ। ਇਸ ਨਾਲ ਸੂਬੇ ਵਿੱਚ ਰਾਜਨੀਤਿਕ ਉਥਲ-ਪੁਥਲ ਮੱਚ ਗਈ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਪੰਜਾਬ ਵਿੱਚ ਅੰਦਰੂਨੀ ਵੰਡ ਨਾਲ ਜੂਝ ਰਹੀ ਹੈ। ਪਾਰਟੀ ਦੇ ਅੰਦਰ ਕਈ ਧੜੇ ਵਧੇਰੇ ਪ੍ਰਮੁੱਖਤਾ ਦੀ ਮੰਗ ਕਰ ਰਹੇ ਹਨ। ਅਮਰਿੰਦਰ ਸਿੰਘ ਵੜਿੰਗ ਨੂੰ ਆਪਣੇ ਚੋਣ ਪ੍ਰਦਰਸ਼ਨ ਅਤੇ ਆਪਣੀ ਲੀਡਰਸ਼ਿਪ ਨੂੰ ਲੈ ਕੇ ਕੁਝ ਹਿੱਸਿਆਂ ਤੋਂ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ‘All is Well’ ਕਹਿਣ ਵਾਲੀ ਮਹਿਲਾ SHO ‘ਤੇ ਹੋਇਆ ਵੱਡਾ ਐਕਸ਼ਨ, 50,000 ਰੁਪਏ ਰਿਸ਼ਵਤ ਦਾ ਮਾਮਲਾ
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਬਾਰੇ ਅਟਕਲਾਂ ਜ਼ੋਰਾਂ ‘ਤੇ ਲੱਗ ਰਹੀਆਂ ਹਨ। ਕਈ ਆਗੂਆਂ ਦੇ ਦੌੜ ਵਿੱਚ ਹੋਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸੰਦਰਭ ਵਿੱਚ, ਵੜਿੰਗ ਵੱਲੋਂ ਆਪਣੇ ਸੋਸ਼ਲ ਮੀਡੀਆ ਬਾਇਓ ਬਦਲ ਕੇ ਖੁਦ ਨੂੰ ਸਾਬਕਾ ਪ੍ਰਧਾਨ ਦੱਸਣਾ ਇੱਕ ਮਹੱਤਵਪੂਰਨ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਨੂੰ ਜਲਦ ਹੀ ਇੱਕ ਨਵਾਂ ਪ੍ਰਧਾਨ ਮਿਲ ਸਕਦਾ ਹੈ। ਹਾਲਾਂਕਿ ਪਾਰਟੀ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਇਸਦਾ ਐਲਾਨ ਨਹੀਂ ਕੀਤਾ ਹੈ। ਪੰਜਾਬ ਕਾਂਗਰਸ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੀ ਧੜੇਬੰਦੀ ਦੇ ਵਿਚਕਾਰ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਈਕਮਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








