ਪੰਜਾਬ ਦੇ ਤਰਨਤਾਰਨ ਵਿਚ ਬੀਐੱਸਐੱਫ ਨੇ 2 ਪਾਕਿਸਤਾਨੀ ਘੁਸਪੈਠੀਆਂ ਨੂੰ ਢੇਰ ਕਰ ਦਿੱਤਾ। ਇਹ ਦੋਵੇਂ ਖਾਲੜਾ ਪੁਲਿਸ ਸਟੇਸ਼ਨ ਇਲਾਕੇ ਦੇ ਰਾਜੋਕੇ ਪਿੰਡ ਦੇ ਕੋਲ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਰੋਕਣ ਦੇ ਬਾਵਜੂਦ ਇਹ ਬਾਰਡਰ ਕਰੋਸ ਕਰ ਰਹੇ ਸਨ ਜਿਸ ਦੇ ਬਾਅਦ BSF ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ ਜਿਸ ਵਿਚ ਦੋਵਾਂ ਦੀ ਮੌਤ ਹੋ ਗਈ।
ਮ੍ਰਿਤਕ ਦੋਵੇਂ ਪਾਕਿਸਤਾਨ ਦੇ ਨਾਗਰਿਕ ਹਨ। ਇਹ ਘਟਨਾ BOP ਰਾਜੋਕੇ ਇਲਾਕੇ ਵਿਚ ਬੀਤੀ ਦੇਰ ਰਾਤ ਲਗਭਗ 12.30 ਵਜੇ ਵਾਪਰੀ। ਹਾਲਾਂਕਿ ਉਨ੍ਹਾਂ ਬਾਰੇ ਅਜੇ BSF ਵੱਲੋਂ ਕੋਈ ਅਧਿਕਾਰਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਸੁਰੱਖਿਆ ਏਜੰਸੀਆਂ ਨੇ ਸਰਹੱਦੀ ਖੇਤਰਾਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ ਤੇ ਤਰਨਤਾਰਨ ਵਿਚ 7 ਮਹੀਨਿਆਂ ਵਿਚ ਘੁਸਪੈਠ ਦੀ ਇਹ ਦੂਜੀ ਘਟਨਾ ਹੈ।
ਇਹ ਵੀ ਪੜ੍ਹੋ : ਕਲਯੁਗੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਕੀਤਾ ਕ/ਤ/ਲ, ਫੇਰ ਖੁਦਕੁਸ਼ੀ ਵਿਖਾਉਣ ਦੀ ਰਚੀ ਸਾਜ਼ਿਸ਼
BSF ਮੁਤਾਬਕ ਫਾਇਰਿੰਗ ਦੌਰਾਨ ਇਕ ਹੋਰ ਘੁਸਪੈਠੀਆ ਜੋ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸੀ, ਉਹ ਫਰਾਰ ਹੋ ਗਿਆ। ਪਹਿਲਾ ਉਹ ਵੀ ਸਰਹੱਦ ਵਿਚ ਵੜ ਚੁੱਕਾ ਸੀ ਪਰ ਜਵਾਨਾਂ ਦੀ ਫਾਇਰਿੰਗ ਤੋਂ ਘਬਰਾ ਕੇ ਉਹ ਵਾਪਸ ਭੱਜ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








