ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਅਨਾਜ ਦੀ ਲਿਫਟਿੰਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਫਿਰ ਤੋਂ ਪੱਤਰ ਲਿਖਿਆ ਹੈ। ਮੁੱਖ ਮੰਤਰੀ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਨ ਨੇ ਕੇਂਦਰ ਤੋਂ ਪੰਜਾਬ ਤੋਂ 15 ਲੱਖ ਮੀਟਰਕ ਟਨ ਕਣਕ ਤੇ 6 ਲੱਖ ਮੀਟਰਕ ਟਨ ਚਾਵਲ ਦੀ ਤੁਰੰਤ ਲਿਫਟਿੰਗ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ 10 ਅਕਤੂਬਰ ਤੱਕ 6 ਲੱਖ ਮੀਟਰਕ ਟਨ ਚਾਵਲ ਤੇ ਅਕਤੂਬਰ ਮਹੀਨੇ ਵਿਚ 15 ਲੱਖ ਮੀਟਰਕ ਟਨ ਕਣਕ ਦੀ ਲਿਫਟਿੰਗ ਲਈ ਤੁਰੰਤ ਨਿਰਦੇਸ਼ ਜਾਰੀ ਕਰਨ ਨੂੰ ਕਿਹਾ ਹੈ। ਪੱਤਰ ਵਿਚ ਲਿਖਿਆ ਹੈ ਕਿ ਰਾਈਸ ਮਿੱਲਾਂ ਤੇ ਮੰਡੀ ਪਰਿਸਰਾਂ ਵਿਚ ਕਣਕ ਦੇ ਸਟਾਕ ਨੂੰ ਅਕਤੂਬਰ 2026 ਦੌਰਾਨ ਤਤਕਾਲ ਬਾਹਰ ਕੱਢਿਆ ਜਾਣਾ ਜ਼ਰੂਰੀ ਹੈ ਤਾਂ ਕਿ ਸਾਉਣੀ ਮਾਰਕੀਟਿੰਗ ਸੀਜ਼ਨ 2026-27 ਦੌਰਾਨ ਝੋਨੇ ਦੀ ਖਰੀਦ ਅਤੇ ਸਟੋਰੇਜ ਲਈ ਜਗ੍ਹਾ ਬਣਾਈ ਜਾ ਸਕੇ। ਨਹੀਂ ਤਾਂ ਰਾਈਸ ਮਿਲਰਜ਼ ਆਪਣੇ ਪਰਿਸਰਾਂ ਵਿਚ ਜਗ੍ਹਾ ਦੀ ਕਮੀ ਦਾ ਬਹਾਨਾ ਬਣਾ ਕੇ KMS 2026-27 ਦੇ ਝੋਨੇ ਦੀ ਵੰਡ ਤੇ ਮਿਲਿੰਗ ਲਈ ਅੱਗੇ ਨਹੀਂ ਆ ਸਕਦੇ ਹਨ।
ਸੀਐੱਮ ਮਾਨ ਨੇ ਕੇਂਦਰ ਤੋਂ ਨਿੱਜੀ ਤੌਰ ਤੋਂ ਦਖਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਖਾਧ ਤੇ ਜਨਤਕ ਵੰਡ ਵਿਭਾਗ ਤੇ FCI ਦਫਤਰ ਦੇ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਕਿ 1 ਅਕਤੂਬਰ ਤੋਂ 10 ਅਕਤੂਬਰ 2026 ਤੱਕ ਪੰਜਾਬ ਸੂਬੇ ਤੋਂ 6 LMT ਚਾਵਲ ਦੀ ਆਵਾਜਾਈ ਤੇ ਅਕਤੂਬਰ 2026 ਦੇ ਮਹੀਨੇ ਦੌਰਾਨ 15MLT ਕਣਕ ਦੀ ਆਵਾਜਾਈ ਯਕੀਨੀ ਬਣਾਈ ਜਾ ਸਕੇ।
ਇਹ ਵੀ ਪੜ੍ਹੋ : ‘ਪਾਇਲਟ ਨੂੰ ਲੱਗਿਆ ਹੋਵੇਗਾ ਕਿ ‘ਰਾਜਾ’ ਦੀ ਛੁੱਟੀ ਕਰ ਦਿੱਤੀ ਜਾਵੇ’ ਪੰਜਾਬ ਕਾਂਗਰਸ ਇੰਚਾਰਜ ‘ਤੇ ਰਾਜਾ ਵੜਿੰਗ ਦਾ ਤੰਜ
ਉਨ੍ਹਾਂ ਨੇ ਸਤੰਬਰ ‘ਚ ਕੇਂਦਰੀ ਮੰਤਰੀ Pralhad Joshi ਤੋਂ 15 LMT ਚੌਲ ਤੇ 10-12 LMT ਕਣਕ ਦੀ ਕੀਤੀ ਮੰਗ ਸੀ ਤੇ ਸਤੰਬਰ ‘ਚ ਪੰਜਾਬ ਤੋਂ ਹੁਣ ਤੱਕ 8.30 LMT ਚੌਲ ਤੇ 4.30 LMT ਕਣਕ ਦੀ ਲਿਫਟਿੰਗ ਹੋਈ ਹੈ। 1 ਤੋਂ 10 ਅਕਤੂਬਰ ਤੱਕ 6 LMT ਚੌਲ ਅਤੇ ਅਕਤੂਬਰ ‘ਚ 15 LMT ਕਣਕ ਦੀ ਲਿਫਟਿੰਗ ਲਈ ਕੇਂਦਰ ਨੂੰ ਤੁਰੰਤ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








