ਮੈਡ ਸੰਧੂ ਕਤਲ ਮਾਮਲੇ ਵਿਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਵੱਲੋਂ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਪਰਮਿੰਦਰ ਕਾਕਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਪਰਮਿੰਦਰ ਨੇ ਮੈਡ ਸੰਧੂ ‘ਤੇ ਫਾਇਰਿੰਗ ਕੀਤੀ ਸੀ। ਫਿਲਹਾਲ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮੈਡ ਸੰਧੂ ਦੇ ਕਤਲ ਮਗਰੋਂ ਮੁਲਜ਼ਮ ਪਰਮਿੰਦਰ ਕਾਕਾ ਗੁਜਰਾਤ ਪਹੁੰਚ ਗਿਆ ਸੀ ਤੇ ਵੱਖ-ਵੱਖ ਹੋਟਲਾਂ ਵਿਚ ਲੁਕ ਰਿਹਾ ਸੀ। ਉਸ ਦੀ ਲੋਕੇਸ਼ਨ ਮਿਲਣ ਮਗਰੋਂ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਗੁਜਰਾਤ ਪੁਲਿਸ ਤੇ ਅਹਿਮਦਾਬਾਦ ਪੁਲਿਸ ਦੇ ਤਾਲਮੇਲ ਨਾਲ ਕੀਤੀ ਗਈ। ਜਾਂਚ ਏਜੰਸੀਆਂ ਹੁਣ ਉਸ ਤੋਂ ਕਤਲ ਦੀ ਸਾਜਿਸ਼ ਤੇ ਫੰਡਿੰਗ ਨੈਟਵਰਕ ਦੀਆਂ ਕੜੀਆਂ ਨੂੰ ਖੰਗਾਲ ਰਹੀਆਂ ਹਨ।
ਇਹ ਵੀ ਪੜ੍ਹੋ : ‘ਅੱਜ ਦਾ ਉਹ ਕਾਲਾ ਦਿਨ…’, ਰਾਜਵੀਰ ਜਵੰਧਾ ਦੀ ਪਹਿਲੀ ਬਰਸੀ ‘ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ
ਦੱਸ ਦੇਈਏ ਕਿ ਮੈਡ ਸੰਧੂ ਆਪਣੀ ਕਾਰ ਵਾਸ਼ ਲਈ ਖੜ੍ਹੀ ਕਰ ਗਿਆ ਸੀ। ਬਾਅਦ ਦੋ ਲੜਕੀਆਂ ਉਸ ਨੂੰ ਕਾਰ ਵਾਪਸ ਲਿਜਾਣ ਲਈ ਛੱਡਣ ਆਈਆਂ। ਇਸ ਦੌਰਾਨ ਬਾਈਕ ‘ਤੇ ਦੋ ਮੁੰਡੇ ਆਏ। ਇਕ ਬਾਈਕ ‘ਤੇ ਹੀ ਬੈਠਾ ਰਿਹਾ ਜਦੋਂ ਕਿ ਦੂਜੇ ਨੇ ਮੈਡ ਸੰਧੂ ‘ਤੇ ਗੋਲੀਆਂ ਚਲਾ ਦਿੱਤੀਆਂ, 2 ਗੋਲੀਆਂ ਮੈਡ ਸੰਧੂ ਨੂੰ ਲੱਗੀਆਂ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








