ਕੈਨੇਡਾ ਦੇ ਟੋਰਾਂਟੋ ਤੋਂ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀ ਸ਼ੁਰੂਆਤ ਹੋ ਚੁੱਕੀ ਹੈ । ਸਿੱਧੂ ਦੇ Hologram ਸ਼ੋਅ ਕਰਕੇ Canada ਦੀਆਂ ਸੜਕਾਂ ਜਾਮ ਹੋ ਗਈਆਂ। ਸਿੱਧੂ ਦੀ ਵਿਰਾਸਤ ਨੂੰ ਨਵੇਂ ਅੰਦਾਜ਼ ਵਿਚ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਹੋਲੋਗ੍ਰਾਮ ਰਾਹੀਂ ਸਿੱਧੂ ਦੀ ਸਟੇਜ ‘ਤੇ ਮੌਜੂਦਗੀ ਨੂੰ ਸਿਰਜਿਆ ਗਿਆ ਉਥੇ ਉਸ ਦੇ ਚਾਹੁਣ ਵਾਲੇ ਉਸ ਨੂੰ ਮਹਿਸੂਸ ਕਰਦੇ ਨਜ਼ਰ ਆਏ ਹਨ। ਇਹ ਇਕ ਸ਼ੋਅ ਨਹੀਂ ਸਗੋਂ ਇਕ ਅਜਿਹੇ ਕਲਾਕਾਰ ਦੀ ਕਹਾਣੀ ਹੈ ਜਿਸ ਨੇ ਆਪਣੇ ਗੀਤਾਂ ਰਾਹੀਂ ਪੰਜਾਬੀ ਸੰਗੀਤ ਨੂੰ ਦੁਨੀਆ ਦੇ ਨਕਸ਼ੇ ‘ਤੇ ਇਕ ਵੱਖਰੀ ਪਛਾਣ ਦਿਵਾਈ ਹੈ।
ਇਸ ਮੌਕੇ ਬੋਲਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦਾ ਦੌਰ ਸੀ ਤੇ ਸਿੱਧੂ ਅੱਜ ਵੀ ਹੈ। ਸਿੱਧੂ ਦੀ ਮੌਤ ਤੋਂ ਬਾਅਦ ਵੀ 17 ਗਾਣੇ ਆ ਚੁਕੇ ਹਨ। ਤੁਸੀਂ ਸਾਰਿਆਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ ਤੇ ਸਿੱਧੂ ਪਰਿਵਾਰ ਹਮੇਸ਼ਾ ਤੁਹਾਡਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਕਈ ਲੋਕ ਕਹਿੰਦੇ ਸੀ ਗਾਉਣ ਨਹੀਂ ਦੇਣਾ… ਆਹ ਦੇਖ ਲਓ ਟੋਰਾਂਟੋ ‘ਚ ਪੈਂਦੀਆਂ ਖੁੱਤੀਆਂ।
ਇਹ ਵੀ ਪੜ੍ਹੋ : ਗੁਰੂਗ੍ਰਾਮ ‘ਚ ਪੁਲਿਸ ਦਾ ਵੱਡਾ ਐਕਸ਼ਨ, ਸੋਸ਼ਲ ਮੀਡੀਆ ਇੰਫਲੂਐਂਸਰ ਧਰੁਵ ਰਾਠੀ ਨੂੰ ਹਿਰਾਸਤ ‘ਚ ਲਿਆ
ਮਾਤਾ ਚਰਨ ਕੌਰ ਵੀ ਸਟੇਜ ‘ਤੇ ਪੁੱਤ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਬੱਚੇ ਦੀ ਗੈਰ-ਮੌਜੂਦਗੀ ਵਿਚ ਸਟੇਜ ‘ਤੇ ਮਾਪਿਆਂ ਦਾ ਖੜ੍ਹੇ ਹੋਣਾ ਬਹੁਤ ਔਖਾ ਹੈ। ਪਰ ਨਹੀਂ ਅਸੀਂ ਆਪਣੇ ਬੱਚੇ ‘ਤੇ ਮਾਣ ਮਹਿਸੂਸ ਕਰਦੇ ਹਾਂ। ਮੇਰਾ ਇਕ ਗਿਆ, ਮੈਨੂੰ ਲੱਖਾਂ-ਕਰੋੜ ਧੀਆਂ-ਪੁੱਤ ਮਿਲੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਰਹੀਏ ਚਾਹੇ ਨਾ ਰਹੀਏ ਪਰ ਤੁਸੀਂ ਛੋਟੇ ਸਿੱਧੂ ’ਤੇ ਹਮੇਸ਼ਾ ਪਿਆਰ ਵਾਲਾ ਹੱਥ ਰੱਖਿਓ। ਜਿਵੇ ਸਿੱਧੂ ਤੁਹਾਡੇ ਸਾਰਿਆਂ ਦਾ ਪੁੱਤ ਤੇ ਭਰਾ ਸੀ ਉਸੇ ਤਰ੍ਹਾਂ ਮੈਂ ਨਿੱਕੇ ਸਿੱਧੂ ਨੂੰ ਤੁਹਾਨੂੰ ਸੌਂਪਣਾ ਚਾਹੁੰਦੀ ਹਾਂ, ਤੁਸੀਂ ਸਾਰੇ ਨਿੱਕੇ ਸਿੱਧੂ ‘ਤੇ ਮਿਹਰ ਭਰਿਆ ਹੱਥ ਰੱਖਿਓ”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








